ਰੂਸ ''ਤੇ ਯੂਕ੍ਰੇਨ ਦਾ ਭਿਆਨਕ ਹਮਲਾ, ਭਾਰਤ ''ਤੇ ਵੀ ਪਵੇਗਾ ''ਸੇਕ'' ! ਹੈਰਾਨ ਕਰੇਗਾ ਪੂਰਾ ਮਾਮਲਾ
Tuesday, Jun 30, 2026 - 10:13 AM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਛਿੜੀ ਜੰਗ ਤਾਂ ਫਿਲਹਾਲ ਰੁਕੀ ਹੋਈ ਹੈ, ਪਰ ਯੂਕ੍ਰੇਨ ਨੇ ਰੂਸ ’ਤੇ ਭਿਆਨਕ ਡਰੋਨ ਹਮਲੇ ਜਾਰੀ ਰੱਖੇ ਹਨ। ਇਨ੍ਹਾਂ ਹਮਲਿਆਂ ਨਾਲ ਦੱਖਣੀ ਰੂਸ ਦੀ ਇਕ ਮੁੱਖ ਤੇਲ ਰਿਫਾਇਨਰੀ ਵਿਚ ਅੱਗ ਲੱਗ ਗਈ। ਇਸੇ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਹਿਲੀ ਵਾਰ ਕਬੂਲ ਕੀਤਾ ਕਿ ਦੇਸ਼ ’ਚ ਈਂਧਨ ਦੀ ‘ਕੁਝ ਕਮੀ’ ਪੈਦਾ ਹੋ ਗਈ ਹੈ। ਪੁਤਿਨ ਨੇ ਤੇਲ ਫੈਸਿਲਟੀਆਂ ਦੀ ਸੁਰੱਖਿਆ ਮਜ਼ਬੂਤ ਕਰਨ ਅਤੇ ਈਂਧਨ ਦਾ ਉਤਪਾਦਨ ਵਧਾਉਣ ਦਾ ਭਰੋਸਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਦੇ ਮਹੀਨਿਆਂ 'ਚ ਯੂਕ੍ਰੇਨ ਨੇ ਰੂਸ ਦੇ ਫ਼ੌਜੀ ਅਤੇ ਊਰਜਾ ਢਾਂਚਿਆਂ ’ਤੇ ਲੰਮੀ ਦੂਰੀ ਦੇ ਡਰੋਨ ਹਮਲੇ ਤੇਜ਼ ਕਰ ਦਿੱਤੇ ਹਨ। ਯੂਕ੍ਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਐਤਵਾਰ ਨੂੰ ‘ਟੈਲੀਗ੍ਰਾਮ’ ’ਤੇ ਲਿਖਿਆ ਕਿ ਯੂਕ੍ਰੇਨ ਦੇ ਲੰਮੀ ਦੂਰੀ ਦੇ ਡਰੋਨਾਂ ਨੇ ਰੂਸ ਦੀਆਂ ਦੋ ਤੇਲ ਰਿਫਾਇਨਰੀਆਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਹਰ ਹਮਲਾ ਰੂਸ ਦੀ ਜੰਗੀ ਸਮਰੱਥਾ ਨੂੰ ਕਮਜ਼ੋਰ ਕਰਨ ਅਤੇ ਸ਼ਾਂਤੀ ਦੀ ਦਿਸ਼ਾ ਵੱਲ ਇਕ ਹੋਰ ਕਦਮ ਹੈ। ਇਨ੍ਹਾਂ ਹਮਲਿਆਂ ਕਾਰਨ ਰੂਸ ਵਿਚ ਈਂਧਨ ਦੀ ਸਪਲਾਈ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ- 18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ ਮੌਤ ਨੂੰ ਮਾਤ
ਕਈ ਖੇਤਰਾਂ ਵਿਚ ਪੈਟਰੋਲ ਦੀ ਕਮੀ ਅਤੇ ਪੈਟਰੋਲ ਪੰਪਾਂ ’ਤੇ ਲੰਮੀਆਂ ਲਾਈਨਾਂ ਦੇਖੀਆਂ ਜਾ ਰਹੀਆਂ ਹਨ, ਜਿਸ ਕਾਰਨ ਕੁਝ ਖੇਤਰਾਂ ਵਿਚ ਈਂਧਨ ਦੀ ਵੰਡ ’ਤੇ ਕੋਟਾ ਜਾਂ ਹੱਦ ਤੈਅ ਕਰਨੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪੱਛਮੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਰੂਸ ਦੀ ਫ਼ੌਜੀ ਮੁਹਿੰਮ ਦੀ ਰਫ਼ਤਾਰ ਵੀ ਪ੍ਰਭਾਵਿਤ ਹੋਈ ਹੈ ਅਤੇ ਕ੍ਰੈਮਲਿਨ ’ਤੇ ਗੱਲਬਾਤ ਕਰਨ ਦਾ ਦਬਾਅ ਵਧਿਆ ਹੈ। ਪੁਤਿਨ ਨੇ ਰੂਸ ਦੇ ਸਰਕਾਰੀ ਟੈਲੀਵਿਜ਼ਨ ’ਤੇ ਕਿਹਾ ਕਿ ਯੂਕ੍ਰੇਨ ਦਾ ਮਕਸਦ ਰੂਸੀ ਸਮਾਜ ਵਿਚ ਵੰਡ ਪਾਉਣਾ ਅਤੇ ਰੂਸ ਨੂੰ ਆਪਣੀ ਫ਼ੌਜੀ ਤਰੱਕੀ ਰੋਕਣ ਲਈ ਮਜਬੂਰ ਕਰਨਾ ਹੈ। ਹਾਲਾਂਕਿ ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਹਮਲਿਆਂ ਦਾ ਜੰਗ ਦੇ ਮੋਰਚੇ ’ਤੇ ਕੋਈ ਅਸਰ ਨਹੀਂ ਪਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਯੂਕ੍ਰੇਨ ਨੇ ਦੋਵਾਂ ਦੇਸ਼ਾਂ ਦੇ ਅੰਦਰੂਨੀ ਇਲਾਕਿਆਂ ’ਤੇ ਹਮਲੇ ਰੋਕਣ ਅਤੇ ਲੜਾਈ ਨੂੰ ਸਿਰਫ਼ ਦੋਨੇਤਸਕ, ਲੁਹਾਨਸਕ, ਖੇਰਸਾਨ ਅਤੇ ਜ਼ਾਪੋਰਿਜ਼ੀਆ ਖੇਤਰਾਂ ਤੱਕ ਸੀਮਤ ਕਰਨ ਦਾ ਪ੍ਰਸਤਾਵ ਦਿੱਤਾ ਸੀ ਪਰ ਰੂਸ ਨੇ ਇਸ ਨੂੰ ਨਕਾਰ ਦਿੱਤਾ। ਰੂਸ ਨੇ ਦਾਅਵਾ ਕੀਤਾ ਕਿ ਉਸ ਨੇ ਰਾਤ ਭਰ ਵਿਚ 213 ਯੂਕ੍ਰੇਨੀ ਡਰੋਨ ਤਬਾਹ ਕਰ ਦਿੱਤੇ, ਜਦਕਿ ਯੂਕ੍ਰੇਨ ਨੇ ਕਿਹਾ ਕਿ ਰੂਸ ਨੇ 142 ਡਰੋਨ ਅਤੇ 8 ਮਿਜ਼ਾਈਲਾਂ ਨਾਲ ਹਮਲਾ ਕੀਤਾ, ਜਿਨ੍ਹਾਂ ’ਚੋਂ ਜ਼ਿਆਦਾਤਰ ਨੂੰ ਉਸ ਦੀ ਹਵਾਈ ਫ਼ੌਜ ਨੇ ਤਬਾਹ ਕਰ ਦਿੱਤਾ।
ਇਹ ਵੀ ਪੜ੍ਹੋ- ਆ ਗਿਆ 'ਮੈਕਸੀਕਨ ਬੈਟਮੈਨ' ! ਰਾਤ ਨੂੰ ਫੜ ਕੇ ਖੰਭਿਆਂ ਨਾਲ ਬੰਨ੍ਹ ਦਿੰਦੈ ਚੋਰ, ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ
ਕਿਵੇਂ ਹੋਣਗੀਆਂ ਭਾਰਤ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ
ਵੈਸੇ ਤਾਂ ਇਰਾਨ ਅਤੇ ਯੂ.ਐੱਸ. ਵਿਚਾਲੇ ਹੁਣ ਜੰਗਬੰਦੀ ਲੱਗ ਗਈ ਹੈ ਪਰ ਇਹ ਸਿਰਫ 60 ਦਿਨਾਂ ਦਾ ਹੀ ਸਮਝੌਤਾ ਹੈ। ਅਜਿਹੇ ਵਿਚ 60 ਦਿਨਾਂ ਤੋਂ ਬਾਅਦ ਸਥਿਤੀ ਦੁਬਾਰਾ ਉਹੀ ਹੋ ਸਕਦੀ ਹੈ, ਜਿਸ ਕਰ ਕੇ ਭਾਰਤ ਨੇ ਰੂਸ ਨੂੰ ਅਜਿਹੀ ਸਥਿਤੀ ਵਿਚ ਸਹਾਰੇ ਵਜੋਂ ਦੇਖਿਆ ਸੀ, ਪਰ ਹੁਣ ਜਦੋਂ ਰੂਸ ਵਿਚ ਵੀ ਤੇਲ ਦੀ ਕਿੱਲਤ ਹੈ ਤਾਂ ਭਾਰਤ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਿਵੇਂ ਘੱਟ ਹੋਣਗੀਆਂ, ਇਸ ਗੱਲ ’ਤੇ ਸ਼ੱਕ ਬਣਿਆ ਹੋਇਆ ਹੈ। ਜੇ ਸਥਿਤੀ ਨਹੀਂ ਸੁਧਰਦੀ ਤਾਂ ਤੇਲ ਦੀਆਂ ਕੀਮਤਾਂ ਵਿਚ ਵਾਧਾ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ- 50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ ਹੀ ਕਿਉਂ ਨਿਕਲ ਜਾਂਦੀ ਹੈ 'ਫ਼ੂਕ' ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
H-1B ਵੀਜ਼ਾ ਧਾਰਕਾਂ ''ਤੇ ਲਟਕੀ ਤਲਵਾਰ: ਨੌਕਰੀ ਖੁੱਸਣ ''ਤੇ ਛੱਡਣਾ ਪਵੇਗਾ US, ‘ਗ੍ਰੇਸ ਪੀਰੀਅਡ’ ਨਿਯਮ ਹੋ ਸਕਦੈ ਖ਼ਤਮ
