ਈਸਟਰ ਹਮਲੇ: ਅਦਾਲਤ ਨੇ 61 ਸ਼ੱਕੀਆਂ ਦੀ ਰਿਮਾਂਡ 12 ਫਰਵਰੀ ਤੱਕ ਵਧਾਈ
Thursday, Jan 30, 2020 - 02:16 PM (IST)

ਕੋਲੰਬੋ(ਪੀ.ਟੀ.ਆਈ.)- ਸ਼੍ਰੀਲੰਕਾ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਜਾਨਲੇਵਾ ਈਸਟਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ 61 ਲੋਕਾਂ ਦੀ ਰਿਮਾਂਡ ਵਿਚ 12 ਫਰਵਰੀ ਤੱਕ ਵਾਧਾ ਕੀਤਾ। ਪੁਲਸ ਨੇ ਦੱਸਿਆ ਕਿ ਸਾਰੇ 61 ਸ਼ੱਕੀ ਸਥਾਨਕ ਇਸਲਾਮਿਸਟ ਅੱਤਵਾਦੀ ਸਮੂਹ ਨਾਲ ਸਬੰਧਤ ਨੈਸ਼ਨਲ ਥਾਹਿਦ ਜਮਾਤ (ਐਨ.ਟੀ.ਜੇ.) ਦੇ ਮੈਂਬਰ ਹਨ।
ਬਾਟਿਕੋਆ ਹਾਈ ਕੋਰਟ ਵਲੋਂ ਉਹਨਾਂ ਦੀ ਰਿਮਾਂਡ ਵਿਚ 12 ਫਰਵਰੀ ਤੱਕ ਵਧਾ ਕੀਤਾ ਗਿਆ ਹੈ। ਪਿਛਲੇ ਸਾਲ 21 ਅਪ੍ਰੈਲ ਨੂੰ 9 ਆਤਮਘਾਤੀ ਹਮਲਾਵਰਾਂ ਨੇ ਤਿੰਨ ਚਰਚਾਂ ਤੇ ਕਈ ਹੋਟਲਾਂ ਵਿਚ ਧਮਾਕੇ ਕੀਤੇ ਸਨ, ਜਿਹਨਾਂ ਵਿਚ ਭਾਰਤੀਆਂ ਸਮੇਤ 258 ਵਿਅਕਤੀ ਮਾਰੇ ਗਏ ਸਨ। 2009 ਵਿਚ ਲੰਘੇ ਘਰੇਲੂ ਯੁੱਧ ਤੋਂ ਬਾਅਦ ਇਹ ਸਭ ਤੋਂ ਵੱਡੀ ਘਟਨਾ ਸੀ। ਇਸਲਾਮਿਕ ਸਟੇਟ ਨੇ ਹਮਲਿਆਂ ਦੀ ਜ਼ਿੰਮੇਦਾਰੀ ਲਈ, ਪਰ ਸਰਕਾਰ ਨੇ ਬੰਬ ਧਮਾਕਿਆਂ ਲਈ ਐਨ.ਟੀ.ਜੇ. ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਹੁਣ ਤੱਕ ਲਗਭਗ 300 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਅਪ੍ਰੈਲ ਤੋਂ ਅਗਸਤ ਦੇ ਚਾਰ ਮਹੀਨਿਆਂ ਲਈ ਦੇਸ਼ ਵਿਚ ਐਮਰਜੈਂਸੀ ਦੀ ਸਥਿਤੀ ਬਣੀ ਰਹੀ ਸੀ।