ਰੂਸ ''ਚ ਕਮਚਟਕਾ ਟਾਪੂ ''ਤੇ ਲੱਗੇ ਭੂਚਾਲ ਦੇ ਝਟਕੇ
Tuesday, Sep 03, 2019 - 01:25 PM (IST)

ਮਾਸਕੋ— ਰੂਸ ਦੇ ਕਮਚਟਕਾ ਟਾਪੂ 'ਚ ਮੰਗਲਵਾਰ ਦੀ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰੂਸੀ ਵਿਗਿਆਨ ਅਕਾਦਮੀ ਦੇ ਭੂਗੋਲਿਕ ਸਰਵੇਖਣ ਨੇ ਦੱਸਿਆ ਕਿ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ4.5 ਦਰਜ ਕੀਤੀ ਗਈ। ਭੂਚਾਲ ਦਾ ਕੇਂਦਰ ਦੱਖਣ-ਪੂਰਬ ਪੇਟ੍ਰੇਪਾਵਲੋਵਸਕ-ਕਾਮਚਤਸਕੀ ਸ਼ਹਿਰ ਤੋਂ 199 ਕਿਲੋਮੀਟਰ ਦੂਰ ਤੇ 43 ਕਿਲੋਮੀਟਰ ਦੀ ਗਹਿਰਾਈ 'ਤੇ ਸਥਿਤ ਸੀ।