ਬੁਲਗਾਰੀਆ ''ਚ ਲੱਗੇ ਭੂਚਾਲ ਦੇ ਝੱਟਕੇ, ਲੋਕ ਸਹਿਮੇ
Saturday, May 02, 2020 - 01:55 AM (IST)
ਸੋਫੀਆ - ਮੱਧ ਬੁਲਗਾਰੀਆ ਵਿਚ ਸ਼ੁੱਕਰਵਾਰ ਨੂੰ 4.5 ਤੀਬਰਤਾ ਦਾ ਭੂਚਾਲ ਆਇਆ ਪਰ ਇਸ ਵਿਚ ਕਿਸੇ ਦੇ ਜ਼ਖਮੀ ਹੋਣ ਜਾਂ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਹੈ।ਉਥੇ ਹੀ ਸਥਾਨਕ ਨਿਵਾਸੀ ਸਹਿਮ ਗਏ ਅਤੇ ਆਪਣੇ-ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਨੈਸ਼ਨਲ ਜਿਓਫਿਜ਼ੀਕਲ ਇੰਸਟੀਚਿਊਟ ਮੁਤਾਬਕ, ਇਸ ਬਾਲਕਨ ਰਾਸ਼ਟਰ ਵਿਚ ਸਥਾਨਕ ਸਮੇਂ ਮੁਤਾਬਕ ਦੁਪਹਿਰ 2 ਵਜੇ ਤੋਂ ਬਾਅਦ ਭੂਚਾਲ ਆਇਆ। ਇਸ ਦਾ ਕੇਂਦਰ ਬੁਲਗਾਰੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਪਲੋਵਦੀਵ ਤੋਂ 10 ਕਿਲੋਮੀਟਰ ਉੱਤਰ 2 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। ਭੂਚਾਲ ਤੋਂ ਬਾਅਦ ਕਈ ਮਾਮੂਲੀ ਝੱਟਕੇ ਮਹਿਸੂਸ ਕੀਤੇ ਗਏ।