ਤੁਰਕੀ-ਸੀਰੀਆ ਤੋਂ ਬਾਅਦ ਹੁਣ ਇੰਡੋਨੇਸ਼ੀਆ ''ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ''ਤੇ 6.0 ਰਹੀ ਤੀਬਰਤਾ

Sunday, Feb 12, 2023 - 04:27 AM (IST)

ਤੁਰਕੀ-ਸੀਰੀਆ ਤੋਂ ਬਾਅਦ ਹੁਣ ਇੰਡੋਨੇਸ਼ੀਆ ''ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ''ਤੇ 6.0 ਰਹੀ ਤੀਬਰਤਾ

ਜਕਾਰਤਾ : ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਸੂਬੇ 'ਚ ਸ਼ਨੀਵਾਰ ਨੂੰ 6.0 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਹਤ ਦੀ ਗੱਲ ਇਹ ਹੈ ਕਿ ਇਸ ਕੁਦਰਤੀ ਆਫ਼ਤ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਦੇਸ਼ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਨੇ ਕਿਹਾ ਕਿ ਭੂਚਾਲ ਕਾਰਨ ਸੁਨਾਮੀ ਨਹੀਂ ਆਈ। ਸਥਾਨਕ ਸਮੇਂ ਅਨੁਸਾਰ ਦੁਪਹਿਰ 3.55 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.0 ਮਾਪੀ ਗਈ।

ਇਹ ਵੀ ਪੜ੍ਹੋ : ਲੀਬੀਆ 'ਚ ਫਸੇ 2 ਪੰਜਾਬੀਆਂ ਸਮੇਤ 4 ਭਾਰਤੀ ਪਰਤੇ, ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਹੋਈ ਵਾਪਸੀ

ਏਜੰਸੀ ਮੁਤਾਬਕ ਭੂਚਾਲ ਦਾ ਕੇਂਦਰ ਤਲੌਦ ਟਾਪੂ ਦੇ ਮੇਲੋਂਗੁਆਨ ਉਪ-ਜ਼ਿਲ੍ਹੇ ਤੋਂ 37 ਕਿਲੋਮੀਟਰ ਦੱਖਣ-ਪੂਰਬ 'ਚ ਅਤੇ ਸਮੁੰਦਰੀ ਤਲ ਤੋਂ 11 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਸੂਬੇ ਦੀ ਆਫ਼ਤ ਪ੍ਰਬੰਧਨ ਏਜੰਸੀ ਦੇ ਮੁਖੀ ਜੋਅ ਓਰੋਹ ਨੇ ਕਿਹਾ ਕਿ ਭੂਚਾਲ ਕਾਰਨ ਕਿਸੇ ਜਾਇਦਾਦ ਨੂੰ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ : ਤੁਰਕੀ-ਸੀਰੀਆ 'ਚ ਭੂਚਾਲ: ਲਾਸ਼ਾਂ ਦਫਨਾਉਣ ਲਈ ਨਹੀਂ ਬਚੀ ਥਾਂ, ਹੁਣ ਤੱਕ ਹੋ ਚੁੱਕੀਆਂ ਹਨ 24 ਹਜ਼ਾਰ ਤੋਂ ਵੱਧ ਮੌਤਾਂ

ਜ਼ਿਲ੍ਹੇ 'ਚ ਆਫ਼ਤ ਪ੍ਰਬੰਧਨ ਏਜੰਸੀ ਦੇ ਸੰਚਾਲਨ ਯੂਨਿਟ ਦੇ ਮੁਖੀ ਜੇਬੇਸ ਲਿੰਡਾ ਨੇ ਕਿਹਾ, "ਸਭ ਤੋਂ ਵੱਧ ਪ੍ਰਭਾਵਿਤ ਤਲੌਦ ਟਾਪੂ ਵਿੱਚ ਭੂਚਾਲ ਦੇ ਹੋਰ ਝਟਕੇ ਮਹਿਸੂਸ ਕੀਤੇ ਗਏ ਪਰ ਸਥਾਨਕ ਨਿਵਾਸੀਆਂ ਵਿੱਚ ਕੋਈ ਘਬਰਾਹਟ ਨਹੀਂ ਹੈ। ਅਸੀਂ ਹਰੇਕ ਉਪ-ਜ਼ਿਲ੍ਹੇ ਵਿੱਚ ਜਾਂਚ ਕੀਤੀ ਹੈ। ਫਿਲਹਾਲ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।" ਦੱਸਣਯੋਗ ਹੈ ਕਿ ਇੰਡੋਨੇਸ਼ੀਆ ਭੂਚਾਲ ਪ੍ਰਭਾਵਿਤ ਖੇਤਰ 'ਪੈਸੀਫਿਕ ਰਿੰਗ ਆਫ਼ ਫਾਇਰ' 'ਚ ਸਥਿਤ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News