ਦੱਖਣੀ ਫਰਾਂਸ ''ਚ ਲੱਗੇ ਭੂਚਾਲ ਦੇ ਝਟਕੇ, 4 ਜ਼ਖਮੀ
Monday, Nov 11, 2019 - 08:12 PM (IST)

ਪੈਰਿਸ (ਯੂ.ਐੱਨ.ਆਈ.) ਦੱਖਣੀ ਫਰਾਂਸ ਦੇ ਅਵਰਗੇਨ-ਰੋਂਨ-ਐਲਪਸ ਖੇਤਰ ਦੇ ਮੋਨਟੇਲੀਮਰ ਕਸਬੇ 'ਚ ਰਿਕਟਰ ਪੈਮਾਨੇ 'ਤੇ 5.4 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਘੱਟੋ-ਘੱਟ ਚਾਰ ਲੋਕ ਜ਼ਖਮੀ ਹੋ ਗਏ, ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਭੂਚਾਲ ਦੇ ਇਹ ਝਟਕੇ "ਮੌਂਟੇਲੀਮਰ ਨੇੜੇ ਮਹਿਸੂਸ ਕੀਤੇ ਗਏ।
ਇਸ ਦੌਰਾਨ ਅਰਡੇਚੇ 'ਚ ਤਿੰਨ ਲੋਕ ਮਾਮੂਲੀ ਤੌਰ 'ਤੇ ਜ਼ਖਮੀ ਹੋ ਗਏ," ਅਵਰਗੇਨ-ਰੋਨ-ਐਲਪਸ ਦੇ ਵਿਭਾਗ ਦੇ ਪ੍ਰੀਪੈਕਟ ਆਫ ਅਰਡੇਚੇ ਨੇ ਟਵੀਟ ਕੀਤਾ ਕਿ "ਸਾਰੇ ਵਸਨੀਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਬਾਹਰ ਰਹਿਣ।" ਜਿੱਥੇ ਭੂਚਾਲ ਦਾ ਕੇਂਦਰ ਮੌਂਟੇਲੀਮਰ ਹੈ, ਇਕ ਵਿਅਕਤੀ ਭੂਚਾਲ ਕਾਰਨ ਡਿੱਗਣ ਨਾਲ ਜ਼ਖਮੀ ਹੋ ਗਿਆ। ਫਰਾਂਸ ਦੀ ਭੂਚਾਲ ਦੀ ਪਛਾਣ ਏਜੰਸੀ ਨੇ ਕਿਹਾ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ 11.52 ਵਜੇ ਆਇਆ।