ਤੁਰਕੀ ਦੇ ਅਰਜ਼ਰੂਮ ''ਚ ਆਇਆ 5.1 ਤੀਬਰਤਾ ਦਾ ਭੂਚਾਲ, ਕਈ ਘਰਾਂ ਨੂੰ ਪਹੁੰਚਿਆ ਨੁਕਸਾਨ

Friday, Nov 19, 2021 - 10:00 PM (IST)

ਅੰਕਾਰਾ-ਤੁਰਕੀ ਦੇ ਪੂਰਬੀ ਸੂਬੇ ਅਰਜ਼ਰੂਮ 'ਚ ਸ਼ੁੱਕਰਵਾਰ ਨੂੰ ਆਏ 5.1 ਦੀ ਤੀਬਰਤਾ ਦੇ ਭੂਚਾਲ ਨਾਲ ਕੁਝ ਪਿੰਡਾਂ 'ਚ ਕਈ ਘਰ ਨੁਕਾਸਾਨੇ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਬਾਰੇ 'ਚ ਤੁਰੰਤ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਕ ਸਥਾਨਕ ਚੈਨਲ ਦੀ ਖਬਰ ਮੁਤਾਬਕ ਤੁਰਕੀ ਦੇ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਦੇ ਡਾਇਰੈਕਟਰ ਨੇ ਦੱਸਿਆ ਕਿ ਭੂਚਾਲ ਦੁਪਹਿਰ 3.40 'ਤੇ ਆਇਆ, ਜਿਸ ਦਾ ਕੇਂਦਰ ਕੋਪਰੂਪਕੋਏ ਕਸਬੇ 'ਚ ਸੀ।

ਇਹ ਵੀ ਪੜ੍ਹੋ : ਜੋਅ ਬਾਈਡੇਨ ਦੀ ਰਾਸ਼ਟਰਪਤੀ ਦੇ ਤੌਰ 'ਤੇ ਪਹਿਲੀ ਵਾਰ ਹੋਵੇਗੀ ਨਿਯਮਤ ਮੈਡੀਕਲ ਜਾਂਚ

ਨੇੜਲੇ ਸੂਬਿਆਂ ਮਸ ਅਤੇ ਦਿਆਰਬਾਕਿਰ 'ਚ ਵੀ ਇਸ ਦੇ ਝਟਕੇ ਮਹਿਸੂਸ ਕੀਤੇ ਗਏ। ਅਰਜ਼ਰੂਮ ਦੇ ਮੇਅਰ ਉਕਤਾਈ ਮੇਮਿਸ ਨੇ ਚੈਨਲ ਨੂੰ ਦੱਸਿਆ ਕਿ ਭੂਚਾਲ ਕਾਰਨ ਤਿੰਨ-ਚਾਰ ਪਿੰਡਾਂ 'ਚ ਕਈ ਘਰ ਤਬਾਹ ਹੋ ਗਏ। ਉਨ੍ਹਾਂ ਨੇ ਕਿਹਾ ਕਿ ਕਿਸੇ ਦੀ ਮੌਤ ਜਾਂ ਗੰਭੀਰ ਰੂਪ ਨਾਲ ਜ਼ਖਮੀ ਹੋਣ ਦੇ ਬਾਰੇ 'ਚ ਤੁਰੰਤ ਕੋਈ ਜਾਣਕਾਰੀ ਨਹੀਂ ਮਿਲੀ ਹੈ। ਐਮਰਜੈਂਸੀ ਦਲਾਂ ਨੂੰ ਪ੍ਰਭਾਵਿਤ ਪਿੰਡਾਂ 'ਚ ਭੇਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਤਾਈਵਾਨ ਦਾ ਦਫ਼ਤਰ ਖੋਲ੍ਹੱਣ ਦੀ ਇਜਾਜ਼ਤ ਦੇਣ 'ਤੇ ਚੀਨ ਨੇ ਲਿਥੁਆਨੀਆ ਨੂੰ ਦਿੱਤੀ ਧਮਕੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News