ਹਾਲੈਂਡ ਪੁਲਸ ਨੇ ''ਦਿ ਹੇਗ'' ''ਚ ਹੋਏ ਹਮਲੇ ਦੇ ਸ਼ੱਕੀ ਨੂੰ ਫੜਿਆ

Sunday, Dec 01, 2019 - 04:08 AM (IST)

ਹਾਲੈਂਡ ਪੁਲਸ ਨੇ ''ਦਿ ਹੇਗ'' ''ਚ ਹੋਏ ਹਮਲੇ ਦੇ ਸ਼ੱਕੀ ਨੂੰ ਫੜਿਆ

ਮਾਸਕੋ - ਹਾਲੈਂਡ ਦੇ 'ਦਿ ਹੇਗ' 'ਚ ਚਾਕੂ ਨਾਲ ਹੋਏ ਹਮਲੇ ਦੇ ਦੋਸ਼ 'ਚ ਪੁਲਸ ਨੇ ਸ਼ਨੀਵਾਰ ਨੂੰ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ। ਹਾਲੈਂਡ ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਟਵੀਟ ਕਰ ਆਖਿਆ ਕਿ 'ਦਿ ਹੇਗ' ਦੇ ਗ੍ਰੇਟ ਮਾਕੇਰਟਸਟ੍ਰਾਟ 'ਚ ਚਾਕੂ ਨਾਲ ਹਮਲੇ ਦੇ ਦੋਸ਼ 'ਚ ਪੁਲਸ ਨੇ 35 ਸਾਲਾ ਦੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ।

ਉਨ੍ਹਾਂ ਅੱਗੇ ਆਖਿਆ ਕਿ ਇਸ ਵਿਅਕਤੀ ਦੇ ਕੋਲ ਅਸਥਾਈ ਆਵਾਸ ਨਹੀਂ ਹੈ ਅਤੇ ਇਸ ਨੂੰ ਪੁੱਛਗਿਛ ਲਈ ਪੁਲਸ ਥਾਣੇ ਲਿਜਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸ਼ੁੱਕਰਵਾਰ ਦੀ ਰਾਤ ਇਕ ਵਿਅਕਤੀ ਨੇ ਮਾਕੇਰਟ 'ਚ ਚਾਕੂ ਨਾਲ ਹਮਲਾ ਕਰ ਦਿੱਤਾ ਸੀ, ਜਿਸ 'ਚ 3 ਨਾਬਾਲਿਗ ਜ਼ਖਮੀ ਹੋ ਗਏ। ਹਮਲੇ 'ਚ ਜ਼ਖਮੀ ਹੋਏ ਨਾਬਾਲਿਗਾਂ ਦੀ ਉਮਰ 13 ਤੋਂ 15 ਸਾਲ ਦੇ ਵਿਚਾਲੇ ਦੀ ਸੀ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।


author

Khushdeep Jassi

Content Editor

Related News