ਸ਼ੁਕਰਾਣੂ ਦਾਨ ਕਰ 550 ਬੱਚਿਆਂ ਦਾ ਬਣਿਆ ਜੈਵਿਕ ਪਿਤਾ, ਹੁਣ ਅਦਾਲਤ ਨੇ ਸੁਣਾਇਆ ਇਹ ਫ਼ੈਸਲਾ
Saturday, Apr 29, 2023 - 03:29 PM (IST)

ਹੇਗ (ਭਾਸ਼ਾ)- ਨੀਦਰਲੈਂਡ ਦੀ ਇਕ ਅਦਾਲਤ ਨੇ ਵੱਖ-ਵੱਖ ਦੇਸ਼ਾਂ ਵਿਚ ਘੱਟੋ-ਘੱਟ 550 ਬੱਚਿਆਂ ਦੇ ਜੈਵਿਕ ਪਿਤਾ ਬਣ ਚੁੱਕੇ ਇਕ ਵਿਅਕਤੀ 'ਤੇ ਹੋਰ ਸ਼ੁਕਰਾਣੂ ਦਾਨ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਅਦਾਲਤ ਨੇ ਸ਼ੁੱਕਰਵਾਰ ਨੂੰ ਇਹ ਹੁਕਮ ਜਾਰੀ ਕੀਤਾ। ਸ਼ੁਕਰਾਣੂ ਦਾਨ ਕਰਨ ਵਾਲੇ ਵਿਅਕਤੀ ’ਤੇ ਸੰਭਾਵੀ ਮਾਪਿਆਂ ਨੂੰ ਇਸ ਬਾਰੇ ਵਿਚ ਵੀ ਗੁੰਮਰਾਹ ਕਰਨ ਦਾ ਦੋਸ਼ ਹੈ ਕਿ ਉਸਨੇ ਕਿੰਨੇ ਬੱਚਿਆਂ ਲਈ ਗਰਭਧਾਰਨ ਕਰਨ ਵਿਚ ਮਦਦ ਕੀਤੀ।
ਇਹ ਵੀ ਪੜ੍ਹੋ: ਅਮਰੀਕਾ ਦੇ ਫਿਲਾਡੇਲਫੀਆ 'ਚ ਚੱਲੀਆਂ ਤਾਬੜਤੋੜ ਗੋਲੀਆਂ, 3 ਲੋਕਾਂ ਦੀ ਮੌਤ
ਹੇਗ ਜ਼ਿਲ੍ਹਾ ਅਦਾਲਤ ਦੇ ਇਕ ਜੱਜ ਨੇ ਵਿਅਕਤੀ ਦੇ ਸ਼ੁਕਰਾਣੂ ਦੀ ਮਦਦ ਨਾਲ ਗਰਭਧਾਰਨ ਕਰਨ ਵਾਲੀ ਇਕ ਔਰਤ ਅਤੇ ਹੋਰ ਮਾਪਿਆਂ ਦੀ ਅਗਵਾਈ ਕਰਨ ਵਾਲੇ ਇਕ ਫਾਊਂਡੇਸ਼ਨ ਦੀ ਪਟੀਸ਼ਨ ’ਤੇ ਇਹ ਰੋਕ ਲਗਾਉਣ ਦਾ ਹੁਕਮ ਦਿੱਤਾ। ਈਵਾ ਦੇ ਰੂਪ ਵਿਚ ਆਪਣੀ ਪਛਾਣ ਉਜਾਗਰ ਕਰਨ ਵਾਲੀ ਪਟੀਸ਼ਨਕਰਤਾ ਔਰਤ ਨੇ ਅਦਾਲਤ ਦੇ ਹੁਕਮ ਦਾ ਸਵਾਗਤ ਕੀਤਾ ਹੈ।
ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਸ ਫ਼ੈਸਲੇ ਨਾਲ ਸਮੂਹਕ (ਸ਼ੁਕਰਾਣੂ) ਦਾਨ 'ਤੇ ਪਾਬੰਦੀ ਲੱਗੇਗੀ। ਸਾਨੂੰ ਆਪਣੇ ਬੱਚਿਆਂ ਨਾਲ ਮੋਡੇ ਨਾਲ ਮੋਡਾ ਜੋੜ ਕੇ ਖੜ੍ਹੇ ਰਹਿਣਾ ਚਾਹੀਦਾ ਹੈ ਅਤੇ ਇਸ ਬੇਇਨਸਾਫੀ ਦੇ ਵਿਰੁੱਧ ਉਨ੍ਹਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਨੀਦਰਲੈਂਡ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ, ਸ਼ੁਕਰਾਣੂਦਾਤਾ ਨੂੰ 12 ਮਾਵਾਂ ਨੂੰ ਵੱਧ ਤੋਂ ਵੱਧ 25 ਬੱਚੇ ਪੈਦਾ ਕਰਨ ਲਈ ਸ਼ੁਕਰਾਣੂ ਦਾਨ ਕਰਨ ਦੀ ਇਜਾਜ਼ਤ ਹੈ ਅਤੇ ਡੋਨਰ ਨੇ ਆਪਣੇ ਸ਼ੁਕਰਾਣੂ ਦਾਨ ਦੇ ਇਤਿਹਾਸ ਦੇ ਬਾਰੇ ਵਿਚ ਸੰਭਾਵੀ ਮਾਪਿਆਂ ਨਾਲ ਝੂਠ ਬੋਲਿਆ।
ਇਹ ਵੀ ਪੜ੍ਹੋ: ਪਰਬਤਾਰੋਹੀ ਅਰਜੁਨ ਵਾਜਪਾਈ ਨੇ ਚਮਕਾਇਆ ਭਾਰਤ ਦਾ ਨਾਂ, ਕਾਇਮ ਕੀਤੀ ਹੌਂਸਲੇ ਦੀ ਮਿਸਾਲ