ਦੁਬਈ ਦੇ ਅਰਬਪਤੀ ਸ਼ੇਖ ਹਮਦ ਕੋਲ ਹੈ ਦੁਨੀਆ ਦੀ ਸਭ ਤੋਂ ਵੱਡੀ Hummer, ਵੀਡੀਓ ਹੋ ਰਿਹੈ ਵਾਇਰਲ
Saturday, Jul 29, 2023 - 12:48 AM (IST)
ਇੰਟਰਨੈਸ਼ਨਲ ਡੈਸਕ : ਦੁਬਈ ਦੇ ਸ਼ੇਖ ਤੇ ਉਨ੍ਹਾਂ ਦੀ ਸ਼ਾਨੋ-ਸ਼ੌਕਤ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਲਗਜ਼ਰੀ ਲਾਈਫ-ਸਟਾਈਲ ਅਤੇ ਅਨੋਖੇ ਅੰਦਾਜ਼ ਕਾਰਨ ਆਏ ਦਿਨ ਕੋਈ ਨਾ ਕੋਈ ਸੁਰਖੀਆਂ 'ਚ ਰਹਿੰਦਾ ਹੈ। ਇਸ ਸਮੇਂ ਸੋਸ਼ਲ ਮੀਡੀਆ 'ਤੇ ਅਜਿਹੇ ਹੀ ਇਕ ਸ਼ੇਖ ਦੀ ਦਿੱਗਜ 'Hummer' ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ Hummer SUV ਹੈ। ਜ਼ਾਹਿਰ ਹੈ ਕਿ ਇਸ ਦਾ ਆਕਾਰ ਜਿੰਨਾ ਵੱਡਾ ਹੈ, ਉਸ ਨੂੰ ਦੇਖ ਕੇ ਕੋਈ ਵੀ ਆਪਣੇ ਦੰਦਾਂ ਹੇਠ ਉਂਗਲਾਂ ਦਬਾ ਲਵੇਗਾ। ਰੈਗੂਲਰ ਹਮਰ ਦੇ ਮੁਕਾਬਲੇ ਇਹ SUV ਕਈ ਗੁਣਾ ਵੱਡੀ ਹੈ, ਜੋ ਆਪਣੇ-ਆਪ 'ਚ ਸੜਕ 'ਤੇ ਕਿਸੇ ਚੱਲਦੇ-ਫਿਰਦੇ ਬੰਗਲੇ ਤੋਂ ਘੱਟ ਨਹੀਂ ਹੈ।
ਇਹ ਵੀ ਪੜ੍ਹੋ : ਜਬਰ-ਜ਼ਨਾਹ ਦੇ ਦੋਸ਼ 'ਚ ਨਿਰਦੋਸ਼ ਨੂੰ ਹੋਈ 17 ਸਾਲ ਦੀ ਜੇਲ੍ਹ, ਮਿਲੇਗਾ 10.51 ਕਰੋੜ ਰੁਪਏ ਮੁਆਵਜ਼ਾ!
ਵਾਇਰਲ ਵੀਡੀਓ 'ਚ 'X3' ਦੀ ਸ਼ਾਨਦਾਰ ਦਿਖ ਦੇਖੀ ਜਾ ਸਕਦੀ ਹੈ ਕਿਉਂਕਿ ਇਹ ਸੜਕ 'ਤੇ ਰੈਗੂਲਰ ਸਾਈਜ਼ ਦੀਆਂ ਕਾਰਾਂ ਨਾਲੋਂ ਬਹੁਤ ਜ਼ਿਆਦਾ ਹੈ। ਹੈਰਾਨ ਕਰਨ ਵਾਲੇ ਵੀਡੀਓ 'ਤੇ ਇੰਟਰਨੈੱਟ ਯੂਜ਼ਰਸ ਨੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ ਹੈ। ਸ਼ੇਖ ਦੀ 'X3' ਦੇ ਸਾਈਜ਼ ਦੀ ਗੱਲ ਕਰੀਏ ਤਾਂ ਇਹ ਮਨ ਨੂੰ ਝੰਜੋੜਨ ਵਾਲਾ ਹੈ। ਇਸ ਦੀ ਲੰਬਾਈ 46 ਫੁੱਟ, ਉਚਾਈ 21.6 ਫੁੱਟ ਅਤੇ ਚੌੜਾਈ 19 ਫੁੱਟ ਹੈ। ਵਾਹਨ ਦੇ ਹਰ ਪਹੀਏ 'ਤੇ ਵੱਖਰੇ-ਵੱਖਰੇ ਡੀਜ਼ਲ ਇੰਜਣ ਲੱਗੇ ਹੋਏ ਹਨ। ਇਹ ਵਿਸ਼ਾਲ ਵਾਹਨ ਸਿਰਫ਼ ਦਿਖਾਏ ਲਈ ਨਹੀਂ ਹੈ। ਅਸਲ 'ਚ ਇਹ ਪੂਰੀ ਤਰ੍ਹਾਂ ਕਾਰਜਸ਼ੀਲ ਹੈ ਅਤੇ ਵਾਪਰਫੁੱਲ 4-ਵ੍ਹੀਲ ਡਰਾਈਵ ਸਮਰੱਥਾਵਾਂ ਦਾ ਦਾਅਵਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਦਰਿੰਦਗੀ ਦੀਆਂ ਹੱਦਾਂ ਪਾਰ, ਪਹਿਲਾਂ ਮਾਸੂਮ ਬੱਚੀ ਨਾਲ ਗੈਂਗਰੇਪ, ਫਿਰ ਮਰਡਰ ਤੇ ਫਿਰ...
ਖਾਸ ਗੱਲ ਇਹ ਹੈ ਕਿ ਇਹ ਸਾਈਜ਼ ਵਿੱਚ ਇੰਨੀ ਵੱਡੀ ਹੋਣ ਦੇ ਬਾਵਜੂਦ ਇਸ ਨੂੰ ਇਕ ਆਮ ਕਾਰ ਵਾਂਗ ਚਲਾਇਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ Hummer H1 'X3' ਸੰਯੁਕਤ ਅਰਬ ਅਮੀਰਾਤ (UAE) ਦੇ ਸੱਤਾਧਾਰੀ ਸ਼ਾਹੀ ਪਰਿਵਾਰ ਦੇ ਮੈਂਬਰ ਸ਼ੇਖ ਹਮਦ ਬਿਨ ਹਮਦਾਨ ਅਲ ਨਾਹਯਾਨ ਦੀ ਹੈ। ਸ਼ੇਖ ਹਮਦ ਬਿਨ ਹਮਦਾਨ ਇਸ ਤਰ੍ਹਾਂ ਦੀ ਵਿਲੱਖਣ ਦਿੱਖ ਵਾਲੇ ਵਾਹਨਾਂ ਦੇ ਬਹੁਤ ਸ਼ੌਕੀਨ ਹਨ। ਇੰਸਟਾਗ੍ਰਾਮ 'ਤੇ ਉਨ੍ਹਾਂ ਦਾ ਅਕਾਊਂਟ ਅਜਿਹੀਆਂ ਗੱਡੀਆਂ ਨਾਲ ਭਰਿਆ ਹੋਇਆ ਹੈ। ਹਾਲਾਂਕਿ, ਮੀਡੀਆ ਰਿਪੋਰਟਾਂ ਮੁਤਾਬਕ ਇਹ Hummer ਉਨ੍ਹਾਂ ਦੀ ਕਾਰ ਕੁਲੈਕਸ਼ਨ ਦਾ ਹਿੱਸਾ ਹੈ ਅਤੇ ਉਨ੍ਹਾਂ ਦੀ ਕੁਲੈਕਸ਼ਨ 'ਚ ਇਸ ਤਰ੍ਹਾਂ ਦੀਆਂ ਸੈਂਕੜੇ ਗੱਡੀਆਂ ਹਨ। ਇੰਨਾ ਹੀ ਨਹੀਂ, ਉਨ੍ਹਾਂ ਦੀਆਂ ਕੁਝ ਗੱਡੀਆਂ ਨੇ ਆਪਣੀ ਵਿਲੱਖਣ ਦਿੱਖ ਅਤੇ ਡਿਜ਼ਾਈਨ ਕਾਰਨ ਵਿਸ਼ਵ ਰਿਕਾਰਡ ਵੀ ਬਣਾਇਆ ਹੈ।
ਉਨ੍ਹਾਂ ਕੋਲ ਲਗਭਗ $20 ਬਿਲੀਅਨ ਦੀ ਜਾਇਦਾਦ ਹੈ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ 4 ਕਾਰ ਮਿਊਜ਼ੀਅਮ ਦੇ ਮਾਲਕ ਹਨ। ਉਨ੍ਹਾਂ ਦੀ ਕਾਰ ਕੁਲੈਕਸ਼ਨ 'ਚ 'X3' ਤੋਂ ਵੀ ਵੱਧ ਕੇ ਗੱਡੀਆਂ ਹਨ। ਇਸ ਵਿਸ਼ਾਲ ਹਮਰ ਦੇ ਨਾਲ ਉਨ੍ਹਾਂ ਕੋਲ ਇਕ ਵੱਡੀ ਜੀਪ, ਇਕ ਵਿਸ਼ਾਲ ਪਾਵਰ ਵੈਗਨ ਅਤੇ ਹੋਰ ਦਿਲਚਸਪ ਰਹੱਸਮਈ ਵਾਹਨ ਵੀ ਹਨ, ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਦੀ ਉਤਸੁਕਤਾ ਨੂੰ ਵਧਾ ਦਿੱਤਾ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਅਜਿਹੀਆਂ ਕਾਰਾਂ ਦੇ ਸਭ ਤੋਂ ਵੱਡੇ ਸੰਗ੍ਰਹਿ ਲਈ ਗਿਨੀਜ਼ ਵਰਲਡ ਰਿਕਾਰਡ ਮਿਲਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8