ਦੁਬਈ ਦੀਆਂ ਸੜਕਾਂ ਪਾਣੀ-ਪਾਣੀ; ਖਾੜੀ ਦੇਸ਼ਾਂ ’ਚ ਮੀਂਹ ਨੇ ਮਚਾਈ ਤਬਾਹੀ
Saturday, Dec 20, 2025 - 03:36 AM (IST)
ਦੁਬਈ - ਇਨ੍ਹਾਂ ਦਿਨਾਂ ਵਿਚ ਖਾੜੀ ਦੇਸ਼ਾਂ ’ਚ ਮੀਂਹ ਨੇ ਜਨਜੀਵਨ ਮੁਸ਼ਕਲ ਬਣਾ ਦਿੱਤਾ ਹੈ। ਯੂ. ਏ. ਈ. ’ਤੇ ਮੋਹਲੇਧਾਰ ਮੀਂਹ ਅਤੇ ਖਰਾਬ ਮੌਸਮ ਦਾ ਸਭ ਤੋਂ ਵੱਧ ਅਸਰ ਦੇਖਿਆ ਜਾ ਰਿਹਾ ਹੈ। ਆਲੀਸ਼ਾਨ ਇਮਾਰਤਾਂ ਵਾਲਾ ਸ਼ਹਿਰ ਦੁਬਈ ਵੀ ਪਾਣੀ ਵਿਚ ਡੁੱਬ ਗਿਆ ਹੈ।
ਦੁਬਈ ਦੀਆਂ ਕੁਝ ਸਾਹਮਣੇ ਆਈਆਂ ਤਸਵੀਰਾਂ ਵਿਚ ਪਾਣੀ ’ਚ ਡੁੱਬੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦਿਖਾਈ ਦੇ ਰਹੀਆਂ ਹਨ। ਇਸ ਦੌਰਾਨ ਰਾਸ ਅਲ ਖੈਮਾਹ ਵਿਚ ਇਕ 27 ਸਾਲਾ ਭਾਰਤੀ ਪ੍ਰਵਾਸੀ ਸਲਮਾਨ ਫਰੀਜ਼ ਦੀ ਮੋਹਲੇਧਾਰ ਮੀਂਹ ਦੌਰਾਨ ਕੰਧ ਡਿੱਗਣ ਕਾਰਨ ਮੌਤ ਹੋ ਗਈ। ਮੀਂਹ ਕਾਰਨ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਦੁਬਈ ਦੀ ਅਮੀਰਾਤ ਏਅਰਲਾਈਨਜ਼ ਨੇ ਸ਼ੁੱਕਰਵਾਰ ਨੂੰ 13 ਉਡਾਣਾਂ ਰੱਦ ਕਰ ਦਿੱਤੀਆਂ। ਸ਼ਾਰਜਾਹ ਹਵਾਈ ਅੱਡੇ ’ਤੇ ਵੀ ਕਈ ਉਡਾਣਾਂ ਰੱਦ ਕਰ ਦਿੱਤੀਆਂਗਈਆਂ।
