ਇਸ ਦੇਸ਼ 'ਚ ਲੋਕ ਸੜਕਾਂ 'ਤੇ ਛੱਡ ਜਾਂਦੇ ਨੇ ਨਵੀਂਆਂ ਲਗਜ਼ਰੀ ਗੱਡੀਆਂ,ਜਾਣੋ ਕਿਉਂ?

09/19/2017 12:49:02 PM

ਦੁਬਈ— ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ ਜਿਨ੍ਹਾਂ ਨੂੰ ਖਰੀਦਣ ਦੇ ਹਰ ਕੋਈ ਸੁਪਨੇ ਦੇਖਦਾ ਹੈ, ਦੁਬਈ 'ਚ ਸੜਕਾਂ 'ਤੇ ਲਵਾਰਿਸ ਹਾਲਤ 'ਚ ਪਈਆਂ ਰਹਿੰਦੀਆਂ ਹਨ। ਇਸ ਤਰ੍ਹਾਂ ਦੇ ਇਕ-ਦੋ ਨਹੀਂ ਸਗੋਂ 3000 ਤੋਂ ਵਧੇਰੇ ਮਾਮਲੇ ਦੇਖਣ ਨੂੰ ਮਿਲੇ ਹਨ। ਇਸ ਦੇ ਪਿਛਲਾ ਸੱਚ ਦੁਬਈ ਦੇ ਇਕ ਏਅਰਪੋਰਟ 'ਤੇ 5 ਕਰੋੜ ਦੀ ਕੀਮਤ ਵਾਲੀ ਫਰਾਰੀ ਦੇ ਲਵਾਰਿਸ ਹਾਲਤ 'ਚ ਮਿਲਣ ਨਾਲ ਖੁੱਲ੍ਹਾ। ਇਸ ਕਾਰ 'ਤੇ ਨਾ ਹੀ ਰਜਿਸਟਰੇਸ਼ਨ ਨੰਬਰ ਸੀ ਤੇ ਨਾ ਕੋਈ ਹੋਰ ਜਾਣਕਾਰੀ।
ਅਜਿਹੀਆਂ ਹੀ ਹੋਰ ਕਾਰਾਂ ਲਵਾਰਿਸ ਮਿਲਣ 'ਤੇ ਪਤਾ ਲੱਗਾ ਕਿ ਇਸ ਦਾ ਕਾਰਨ ਹੈ ਦੁਬਈ ਦੀ ਸ਼ਰੀਅਤ। ਇਸ ਕਾਨੂੰਨ ਦੇ ਹਿਸਾਬ ਨਾਲ ਜੇਕਰ ਕਿਸੇ ਵਿਅਕਤੀ ਨੇ ਚੈੱਕ ਜਾਂ ਉਧਾਰ 'ਚ ਕੋਈ ਕਾਰ ਲਈ ਹੈ ਅਤੇ ਚੈੱਕ ਬਾਊਂਸ ਹੋ ਗਿਆ ਹੈ ਤਾਂ ਉਸ ਵਿਅਕਤੀ ਨੂੰ ਜੇਲ ਜਾਣਾ ਪੈਂਦਾ ਹੈ। ਖਾਸ ਗੱਲ ਇਹ ਹੈ ਕਿ ਕੁੱਝ ਲੋਕਾਂ ਨੇ ਇਸ ਕਾਨੂੰਨ ਦਾ ਮਜ਼ਾਕ ਬਣਾਇਆ ਹੈ। ਕੁੱਝ ਲੋਕ ਨਕਲੀ ਚੈੱਕ ਲਗਾ ਕੇ ਇਹ ਕਾਰਾਂ ਖਰੀਦ ਕੇ ਚੰਗੀ ਤਰ੍ਹਾਂ ਘੁੰਮਦੇ ਹਨ ਅਤੇ ਫਿਰ ਚੈੱਕ ਬਾਊਂਸ ਹੋਣ ਮਗਰੋਂ ਲਾਵਾਰਿਸ ਹਾਲਤ 'ਚ ਗੱਡੀਆਂ ਨੂੰ ਛੱਡ ਕੇ ਕਿਤੇ ਦੂਰ ਚਲੇ ਜਾਂਦੇ ਹਨ।


Related News