ਸੈਲਾਨੀਆਂ ਲਈ ਦੁਬਈ ਬਿਲਕੁਲ ਸੁਰੱਖਿਅਤ, ਈਰਾਨ ਤੋਂ ਕੋਈ ਖਤਰਾ ਨਹੀਂ

01/08/2020 10:00:14 PM

ਦੁਬਈ (ਏਜੰਸੀ)- ਸੈਲਾਨੀਆਂ ਲਈ ਦੁਬਈ ਬਿਲਕੁਲ ਸੁਰੱਖਿਅਤ ਹੈ ਅਤੇ ਈਰਾਨ ਤੋਂ ਦੁਬਈ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ। ਇਹ ਕਹਿਣਾ ਹੈ ਦੁਬਈ ਸਰਕਾਰ ਦਾ। ਇਕ ਟਵੀਟ ਰਾਹੀਂ ਜਾਣਕਾਰੀ ਜਨਤਕ ਕਰਦਿਆਂ ਲਿਖਿਆ ਗਿਆ ਕਿ ਈਰਾਨ ਵਲੋਂ ਇਹ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ ਕਿ ਸੈਲਾਨੀਆਂ ਲਈ ਦੁਬਈ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ ਜਦੋਂ ਕਿ ਇਹ ਝੂਠੀਆਂ ਖਬਰਾਂ ਹਨ ਅਤੇ ਲੋਕ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਨਜ਼ਰਅੰਦਾਜ਼ ਕਰਕੇ ਦੁਬਈ ਆਉਣ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ।

ਦੁਬਈ ਮੀਡੀਆ ਦਫਤਰ ਨੇ ਕਿਹਾ ਕਿ ਇਹ ਸਿਰਫ ਅਫਵਾਹਾਂ ਹਨ ਅਤੇ ਕਿਸੇ ਈਰਾਨੀ ਸੰਸਥਾ ਜਾਂ ਅਧਿਕਾਰੀ ਦੇ ਅਧਿਕਾਰਤ ਸਰੋਤ ਉੱਤੇ ਅਧਾਰਤ ਨਹੀਂ। ਇਸ ਨੇ ਮੀਡੀਆ ਸੰਗਠਨਾਂ ਨੂੰ ਅਜਿਹੀਆਂ ਅਫਵਾਹਾਂ ਪ੍ਰਕਾਸ਼ਤ ਨਾ ਕਰਨ ਦੀ ਚੇਤਾਵਨੀ ਦਿੱਤੀ ਅਤੇ ਉਨ੍ਹਾਂ ਨੂੰ ਸਿਰਫ ਸਹੀ ਖ਼ਬਰਾਂ ਪ੍ਰਕਾਸ਼ਤ ਕਰਨ ਦੀ ਅਪੀਲ ਕੀਤੀ। "ਦੁਬਈ ਮੀਡੀਆ ਦਫਤਰ ਨੇ ਪੁਸ਼ਟੀ ਕੀਤੀ ਹੈ ਕਿ ਦੁਬਈ ਨੂੰ ਨਿਸ਼ਾਨਾ ਬਣਾ ਰਹੇ ਸੁਰੱਖਿਆ ਖਤਰਿਆਂ ਸੰਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਨਕਲੀ ਹਨ ਅਤੇ ਈਰਾਨ ਸਰਕਾਰ ਦੇ ਕਿਸੇ ਅਧਿਕਾਰਤ ਸਰੋਤ ਤੋਂ ਜਾਰੀ ਨਹੀਂ ਕੀਤੀਆਂ ਗਈਆਂ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਝੂਠੀਆਂ ਖ਼ਬਰਾਂ ਫੈਲਾਉਣ ਅਤੇ ਅਫਵਾਹਾਂ ਤੋਂ ਗੁਰੇਜ਼ ਕਰਨ।"

 


Sunny Mehra

Content Editor

Related News