ਦੁਬਈ ਐਕਸ-ਪੋ : 500 ਕਰੋੜ ਰੁਪਏ ਦਾ ਭਾਰਤੀ ਪਵੇਲੀਅਨ, ਜੁਲਾਈ ''ਚ ਹੋਵੇਗਾ ਬਣ ਕੇ ਤਿਆਰ
Monday, Mar 22, 2021 - 02:50 AM (IST)
ਦੁਬਈ - 1 ਅਕਤੂਬਰ ਨੂੰ ਸ਼ੁਰੂ ਹੋ ਰਹੇ ਦੁਬਈ ਐਕਸ-ਪੋ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। 6 ਮਹੀਨੇ ਤੱਕ ਚੱਲਣ ਵਾਲੇ ਇਸ ਮੇਗਾ ਈਵੈਂਟ ਵਿਚ 192 ਤੋਂ ਜ਼ਿਆਦਾ ਦੇਸ਼ ਹਿੱਸਾ ਲੈ ਰਹੇ ਹਨ। ਹਰ ਇਕ ਦੇਸ਼ ਆਪਣੀ ਸੰਸਕ੍ਰਿਤੀ ਅਤੇ ਸਮਰੱਥਾ ਦਾ ਪ੍ਰਦਰਸ਼ਨ ਕਰਨ ਲਈ 'ਹਾਈਟੈੱਕ ਪਵੇਲੀਅਨ' ਬਣਾ ਰਿਹਾ ਹੈ। ਐਕਸ-ਪੋ ਦੇ ਕੰਸੁਲ ਇੰਚਾਰਜ ਸਿਥਾਰਧ ਕੁਮਾਰ ਨੇ ਦੱਸਿਆ ਕਿ 500 ਕਰੋੜ ਰੁਪਏ ਦੀ ਲਾਗਤ ਨਾਲ 4800 ਵਰਗ ਮੀਟਰ ਵਿਚ ਬਣ ਰਿਹਾ ਭਾਰਤੀ ਪਵੇਲੀਅਨ ਆਕਾਰ ਲੈਣ ਲੱਗਾ ਹੈ।
ਫਰਸ਼, ਲੁੱਕ, ਫਰੰਟ ਫੇਸ ਅਤੇ ਸਟ੍ਰਕਚਰ ਸਣੇ ਲਗਭਗ 75 ਫੀਸਦੀ ਕੰਮ ਪੂਰਾ ਹੋ ਚੁੱਕਿਆ ਹੈ। ਅਪ੍ਰੈਲ 2021 ਤੱਕ ਸਟ੍ਰੱਕਚਰਲ ਕੰਮ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ ਕਿਊਰੇਸ਼ਨ ਅਤੇ ਪ੍ਰਦਰਸ਼ਨੀ ਨਾਲ ਸਬੰਧਿਤ ਕੰਮ ਹੋਣਗੇ। ਜੁਲਾਈ ਵਿਚ ਇਹ ਸ਼ਾਨਦਾਰ ਪਵੇਲੀਅਨ ਭਾਰਤੀ ਐਕਸ-ਪੋ ਟੀਮ ਨੂੰ ਦਿੱਤਾ ਦੇ ਜਾਵੇਗਾ। ਭਾਰਤੀ ਦੇ ਕੌਂਸਲੇਟ ਮੁਤਾਬਕ ਇਹ ਪਵੇਲੀਅਨ ਅਸੀਮਤ ਮੌਕਿਆਂ ਵਾਲਾ ਗਤੀਸ਼ੀਲ ਭਾਰਤ ਪੇਸ਼ ਕਰੇਗਾ।
ਸਾਰੇ ਖੇਤਰਾਂ ਵਿਚ ਭਾਰਤ ਦੇ ਉਦੈ ਨੂੰ ਪ੍ਰਦਰਸ਼ਿਤ ਕਰੇਗਾ ਅਤੇ ਅਮ੍ਰਿਤ ਮਹਾ-ਉਤਸਵ (ਭਾਰਤ-75) ਦਾ ਜਸ਼ਨ ਮਨਾਏਗਾ। ਅਗਲੇ 75 ਸਾਲਾਂ ਲਈ ਦ੍ਰਿਸ਼ਟੀ ਸਾਂਝੀ ਕਰੇਗਾ। ਐਕਸ-ਪੋ ਦੌਰਾਨ ਪੈਣ ਵਾਲੇ ਤੀਜ਼-ਤਿਓਹਾਰ ਜਿਵੇਂ ਦੀਵਾਲੀ, ਲੋਹੜੀ, ਪੋਂਗਲ, ਬਸੰਤ ਪੰਚਮੀ ਅਤੇ ਹੋਲੀ ਦਾ ਆਯੋਜਨ ਵੀ ਹੋਵੇਗਾ। ਇਸ ਵਿਚ ਸਭ ਭਾਗੀਦਾਰਾਂ ਨੂੰ ਸੱਦਾ ਦਿੱਤਾ ਜਾਵੇਗਾ।
ਭਾਰਤੀ ਦੂਤਘਰ ਦੇ ਬੁਲਾਰੇ ਨੇ ਇਕ ਚੈਨਲ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਭਾਰਤ ਅਤੇ ਯੂ. ਏ. ਈ. ਭਵਿੱਖ ਵਿਚ ਦੋ-ਪੱਖੀ ਵਪਾਰ ਵਿਚ 100 ਬਿਲੀਅਨ ਡਾਲਰ ਦਾ ਅੰਕੜਾ ਪਾਰ ਕਰੇਗਾ। ਐਕਸ-ਪੋ ਭਾਰਤੀ ਕੰਪਨੀਆਂ ਨੂੰ ਖੇਤਰ ਵਿਚ ਬਾਜ਼ਾਰਾਂ ਦੀ ਵਰਤੋਂ ਕਰਨ ਲਈ ਗਲੋਬਲ ਮੰਚ ਦੇਵੇਗਾ। ਇਥੇ ਆਏ ਲੋਕਾਂ ਨੂੰ ਭਾਰਤ ਜਾਣ ਲਈ 20 ਕਾਰਣ ਜਾਣਨ ਨੂੰ ਮਿਲਣਗੇ। ਹੋਲੋਗ੍ਰਾਫਿਕ ਸਿਸਟਮ ਨਾਲ ਗਾਂਧੀ ਜੀ ਨਾਲ ਚਰਚਾ ਦਾ ਅਨੁਭਵ ਵੀ ਮਿਲੇਗਾ। ਇਸ ਵਿਚ ਘੁੰਮਣ ਵਾਲੇ ਪੈਨਲ ਨੂੰ ਮੋਜ਼ੇਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ, ਜੋ ਧੁਰੀ 'ਤੇ ਘੁੰਮਦੇ ਹੋਏ ਦੇਸ਼ ਦੀਆਂ ਵਿਵਧਾਤਾਵਾਂ ਨੂੰ ਦਿਖਾਵੇਗਾ।
2 ਹਿੱਸਿਆਂ 'ਚ ਪਵੇਲੀਅਨ, ਮੰਗਲ ਮਿਸ਼ਨ ਦੀ ਕਹਾਣੀ ਮਿਲੇਗੀ
ਇਹ ਪਵੇਲੀਅਨ 2 ਹਿੱਸਿਆਂ ਵਿਚ ਬਣ ਰਿਹਾ ਹੈ। ਪਹਿਲਾਂ ਵਿਚ ਲੋਕ ਭਾਰਤ ਨੂੰ ਸਮਣਗੇ, ਉਸ ਨੂੰ ਮਹਿਸੂਸ ਕਰ ਸਕਣਗੇ। ਦੂਜਾ ਬਿਜਨੈੱਸ ਸਰਗਰਮੀਆਂ ਦਾ ਹੈ। ਪਵੇਲੀਅਨ ਵਿਚ ਐਂਟਰੀ ਕਰਦੇ ਹੀ ਸੁਰੰਗ ਤੋਂ ਹੋ ਕੇ ਪੁਲਾੜ ਜਿਹੇ ਚੌਗਿਰਦੇ ਵਿਚ ਪਹੁੰਚਣਗੇ। ਇਸ ਵਿਚ ਭਾਰਤ ਦੇ ਮੰਗਲ ਮਿਸ਼ਨ ਦੀ ਅਦਭੁੱਤ ਕਹਾਣੀ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਫਿਰ ਤੁਸੀਂ ਸਿਹਤ ਅਤੇ ਯੋਗ ਤੋਂ ਜਾਣੂ ਹੋਣਗੇ। ਫਸਟ ਫਲੋਰ 'ਤੇ ਐਂਡਲੈੱਸ ਕਲਰਸ ਆਫ ਇੰਡੀਆ' ਨੂੰ ਪ੍ਰਦਰਸ਼ਨ ਕੀਤਾ ਜਾਵੇਗਾ।