ਮਾਂ ਦੀ ਮੌਤ ''ਤੇ ਵੀ ਕੰਪਨੀ ਨੇ ਨਹੀਂ ਦਿੱਤੀ ਛੁੱਟੀ, ਭਾਰਤੀ ਸ਼ਖ਼ਸ ਨੇ ਸਾਥੀ ''ਤੇ ਚਾਕੂ ਨਾਲ ਕੀਤੇ 11 ਵਾਰ
Friday, Dec 18, 2020 - 05:59 PM (IST)
ਦੁਬਈ (ਬਿਊਰੋ): ਦੁਬਈ ਵਿਚ ਰਹਿਣ ਵਾਲੇ 38 ਸਾਲਾ ਭਾਰਤੀ ਵਿਅਕਤੀ ਦੀ ਮਾਂ ਦੀ ਮੌਤ ਹੋ ਜਾਣ 'ਤੇ ਉਸ ਦੀ ਕੰਪਨੀ ਨੇ ਉਸ ਨੂੰ ਭਾਰਤ ਜਾਣ ਲਈ ਛੁੱਟੀ ਨਹੀਂ ਦਿੱਤੀ। ਇਸ ਮਗਰੋਂ ਵਿਅਕਤੀ ਨੇ ਆਪਣੇ ਸਾਥੀ 'ਤੇ ਚਾਕੂ ਨਾਲ 11 ਵਾਰ ਹਮਲਾ ਕੀਤਾ। ਗਲਫ ਨਿਊਜ਼ ਦੀ ਖ਼ਬਰ ਦੇ ਮੁਤਾਬਕ, 22 ਸਾਲਾ ਪੀੜਤ ਵਿਅਕਤੀ ਗੈਰ ਨਿਵਾਸੀ ਭਾਰਤੀ ਹੈ ਅਤੇ ਉਸ ਨੇ ਇਸ ਸਾਲ ਅਗਸਤ ਵਿਚ ਆਪਣੇ ਕਰਮਚਾਰੀਆਂ ਨੂੰ ਕਿਹਾ ਸੀਕਿ ਉਹਨਾਂ ਦੀ ਕੰਪਨੀ 22 ਕਰਮਚਾਰੀਆਂ ਨੂੰ ਭਾਰਤ ਭੇਜੇਗੀ।
ਰਿਪੋਰਟ ਮੁਤਾਬਕ, ਪੀੜਤ ਨੇ ਕਿਹਾ,''ਦੋਸ਼ੀ ਇਹ ਜਾਣਨਾ ਚਾਹੁੰਦਾ ਸੀ ਕਿ ਭਾਰਤ ਭੇਜੇ ਜਾਣ ਵਾਲੇ ਲੋਕਾਂ ਦੀ ਸੂਚੀ ਵਿਚ ਉਸ ਦਾ ਨਾਮ ਕਿਉਂ ਨਹੀਂ ਹੈ। ਉਸ ਨੇ ਮੈਨੂੰ ਦੱਸਿਆ ਕਿ ਉਸ ਦੀ ਮਾਂ ਬਹੁਤ ਬੀਮਾਰ ਹੈ ਤੇ ਉਸ ਨੂੰ ਘਰ ਜਾਣ ਦੀ ਲੋੜ ਹੈ। ਮੈਂ ਉਸ ਨੂੰ ਦੱਸਿਆ ਕਿ ਇਸ ਬਾਰੇ ਮੈਂ ਫ਼ੈਸਲਾ ਨਹੀਂ ਲੈ ਸਕਦਾ।'' ਅਗਲੇ ਦਿਨ ਦੋਸ਼ੀ ਨੇ ਪੀੜਤ ਨੂੰ ਦੱਸਿਆ ਕਿ ਉਸ ਦੀ ਮਾਂ ਦੀ ਮੌਤ ਹੋ ਗਈ ਹੈ। ਇਸ ਦੇ ਬਾਅਦ ਪੀੜਤ ਨੇ ਕਿਹਾ,''ਉਹ ਗੁੱਸੇ ਵਿਚ ਸੀ ਅਤੇ ਆਪਣੇ ਕਮਰੇ ਵਿਚ ਚਲਾ ਗਿਆ। ਕੁਝ ਮਿੰਟ ਬਾਅਦ ਉਹ ਚਾਕੂ ਲੈ ਕੇ ਆਇਆ ਅਤੇ ਉਸ ਨੇ ਮੇਰੇ ਪੇਟ ਅਤੇ ਛਾਤੀ 'ਤੇ 11 ਵਾਰ ਹਮਲਾ ਕੀਤਾ। ਉਸ ਸਮੇਂ ਉਹ ਸ਼ਰਾਬ ਦੇ ਨਸ਼ੇ ਵਿਚ ਸੀ।''
ਪੜ੍ਹੋ ਇਹ ਅਹਿਮ ਖਬਰ- ਚੀਨ ਤੋਂ ਕਰਜ਼ ਲੈ ਕੇ ਪਾਕਿ ਨੇ ਸਾਊਦੀ ਅਰਬ ਨੂੰ ਦਿੱਤੀ ਦੂਜੀ ਕਿਸਤ
ਮਾਂ ਦੇ ਅੰਤਮ ਸੰਸਕਾਰ ਲਈ ਜਾਣਾ ਚਾਹੁੰਦਾ ਸੀ
ਇੱਥੇ ਦੱਸ ਦਈਏ ਕਿ ਹਮਲਾਵਰ ਬੀਤੇ ਇਕ ਸਾਲ ਤੋਂ ਘਰ ਜਾਣ ਲਈ ਕੰਪਨੀ ਤੋਂ ਛੁੱਟੀ ਮੰਗ ਰਿਹਾ ਸੀ। ਹੋਰ ਸਾਥੀਆਂ ਦੇ ਮੁਤਾਬਕ, ਉਹ ਮਾਂ ਦੇ ਬੀਮਾਰ ਹੋਣ ਨਾਲ ਕਾਫੀ ਪਰੇਸ਼ਾਨ ਸੀ ਅਤੇ ਉਸ ਦੀ ਮੌਤ ਦੇ ਖ਼ਬਰ ਦੇ ਬਾਅਦ ਉਹ ਖੁਦ 'ਤੇ ਕੰਟਰੋਲ ਨਹੀਂ ਕਰ ਪਾਇਆ। ਪਹਿਲਾਂ ਉਸ ਨੇ ਆਪਣੇ ਕਮਰੇ ਵਿਚ ਜਾ ਕੇ ਭੰਨ-ਤੋੜ ਕੀਤੀ ਅਤੇ ਬਾਅਦ ਵਿਚ ਕਿਚਨ ਵਿਚੋਂ ਚਾਕੂ ਲੈ ਕੇ ਪੀੜਤ ਵਿਅਕਤੀ ਵੱਲ ਗਿਆ। ਉਸ ਨੇ ਬਿਨਾਂ ਰੁਕੇ ਪੀੜਤ ਵਿਅਕਤੀ 'ਤੇ ਕਈ ਹਮਲੇ ਕੀਤੇ। ਇਸ ਦੌਰਾਨ ਉਹ ਘਰ ਨਾ ਪਹੁੰਚ ਪਾਉਣ ਲਈ ਦੋਸ਼ ਇਸ ਵਿਅਕਤੀ ਨੂੰ ਦੇ ਰਿਹਾ ਸੀ। ਪੁਲਸ ਨੇ ਕੰਪਨੀ, ਪੀੜਤ ਅਤੇ ਹਮਲਾਵਰ ਦੇ ਨਾਮ ਦਾ ਖੁਲਾਸਾ ਕਰਨ ਤੋਂ ਫਿਲਹਾਲ ਇਨਕਾਰ ਕਰ ਦਿੱਤਾ ਹੈ। ਦੋਸ਼ੀ ਦੁਬਈ ਪੁਲਸ ਦੀ ਹਿਰਾਸਤ ਵਿਚ ਹੈ। ਉਸ 'ਤੇ ਕਤਲ ਦੇ ਦੋਸ਼ ਦਾ ਮਾਮਲਾ ਦਰਜ ਹੈ। ਅਦਾਲਤ ਵਿਚ ਮਾਮਲੇ ਦੀ ਅਗਲੀ ਸੁਣਵਾਈ 10 ਜਨਵਰੀ, 2021 ਨੂੰ ਹੋਵੇਗੀ। ਪੀੜਤ ਹਸਪਤਾਲ ਵਿਚ ਭਰਤੀ ਹੈ ਅਤੇ ਖਤਰੇ ਤੋਂ ਬਾਹਰ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।