ਦੁਬਈ ''ਚ ਰਹਿਣ ਵਾਲੀ ਭਾਰਤੀ ਕੁੜੀ ਨੇ ਜਿੱਤਿਆ ''ਗਲੋਬਲ ਚਾਈਲਡ ਪ੍ਰੋਡਗੀ ਐਵਾਰਡ''

01/03/2020 5:10:34 PM

ਦੁਬਈ (ਭਾਸ਼ਾ): ਦੁਬਈ ਵਿਚ ਰਹਿਣ ਵਾਲੀ ਭਾਰਤੀ ਮੂਲ ਦੀ ਕੁੜੀ, ਜੋ 120 ਭਾਸ਼ਾਵਾਂ ਵਿਚ ਗਾਣੇ ਗਾ ਸਕਦੀ ਹੈ ਨੇ 'ਗਲੋਬਲ ਚਾਈਲਡ ਪ੍ਰੋਡਗੀ ਐਵਾਰਡ 2020' ਵਿਚ ਜਿੱਤ ਹਾਸਲ ਕੀਤੀ ਹੈ। ਸ਼ੁੱਕਰਵਾਰ ਨੂੰ ਇਕ ਮੀਡੀਆ ਰਿਪਰੋਟ ਵਿਚ ਇਹ ਜਾਣਕਾਰੀ ਦਿੱਤੀ ਗਈ। 13 ਸਾਲਾ ਸੁਚੇਤਾ ਸਤੀਸ਼ ਦੇ ਪਿਤਾ ਟੀ.ਸੀ. ਸਤੀਸ਼ ਨੇ ਖਲੀਜ ਟਾਈਮਜ਼ ਨੂੰ ਦੱਸਿਆ,''ਸੁਚੇਤਾ ਜਿਸ ਨੂੰ ਦੁਬਈ ਇੰਡੀਅਨ ਹਾਈ ਸਕੂਲ ਦੀ ਕੋਕਿਲਾ ਦੇ ਰੂਪ ਵਿਚ ਜਾਣਿਆ ਜਾਂਦਾ ਹੈ ਨੇ ਸੰਗੀਤ ਸ਼੍ਰੇਣੀ ਵਿਚ ਜਿੱਤ ਹਾਸਲ ਕੀਤੀ।'' ਇੱਥੇ ਦੱਸ ਦਈਏ ਕਿ ਗਲੋਬਲ ਚਾਈਲਡ ਪ੍ਰੋਡਿਜੀ ਐਵਾਰਡ ਵਿਭਿੰਨ ਸ਼੍ਰੇਣੀਆਂ ਜਿਵੇਂਕਿ ਡਾਂਸ, ਸੰਗੀਤ, ਕਲਾ, ਲਿਖਤ,ਅਦਾਕਾਰੀ, ਮਾਡਲਿੰਗ, ਵਿਗਿਆਨ, ਇਨੋਵੇਸ਼ਨ, ਖੇਡਾਂ ਆਦਿ ਵਿਚ ਬੱਚਿਆਂ ਦੀ ਪ੍ਰਤਿਭਾ ਅਤੇ ਸ਼ਕਤੀ ਦੇ ਪ੍ਰਦਰਸ਼ਨ ਦਾ ਇਕ ਮੰਚ ਹੈ। 

ਪੁਰਸਕਾਰਾਂ ਦਾ ਸਮਰਥਨ ਡਾਕਟਰ ਏ.ਪੀ.ਜੇ. ਅਬਦੁੱਲ ਕਲਾਮ ਇੰਟਰਨੈਸ਼ਨਲ ਫਾਊਂਡੇਸ਼ਨ ਅਤੇ ਆਸਕਰ ਐਵਾਰਡ ਜੇਤੂ ਸੰਗੀਤ ਨਿਰਮਾਤਾ ਏ.ਆਰ. ਰਹਿਮਾਨ ਵੱਲੋਂ ਕੀਤਾ ਗਿਆ। ਇਸ ਦੇ ਇਲਾਵਾ ਆਪਣੀ ਦੂਜੀ ਐਲਬਮ 'ਯਾ ਹਬੀਬੀ' ਦੀ ਰਿਲੀਜ਼ ਤੋਂ ਬਾਅਦ ਅਤੇ ਮਲਯਾਲਮ ਸੁਪਰਸਟਾਰ ਮਮੂਟੀ ਨੇ ਅਦਾਕਾਰ ਉਨੀ ਮੁਕੁੰਦਨ ਦੇ ਨਾਲ ਇਸ ਨੂੰ ਰਿਲੀਜ਼ ਕੀਤਾ। ਆਪਣੀ ਜਿੱਤ ਦੇ ਬਾਰੇ ਵਿਚ ਗੱਲ ਕਰਦਿਆਂ ਸੁਚੇਤਾ ਨੇ ਕਿਹਾ,''ਮੈਨੂੰ ਇਕ ਸੰਗੀਤ ਪ੍ਰੋਗਰਾਮ ਦੇ ਦੌਰਾਨ ਜ਼ਿਆਦਾ ਭਾਸ਼ਾਵਾਂ ਵਿਚ ਗਾਉਣ ਲਈ ਮੇਰੇ ਦੋਹਰੇ ਵਿਸ਼ਵ ਰਿਕਾਰਡ ਲਈ ਪੁਰਸਕਾਰ ਲਈ ਚੁਣਿਆ ਗਿਆ ਸੀ। ਬੱਚਿਆਂ ਲਈ ਇਕ ਸਭ ਤੋਂ ਲੰਬੇ ਸਮੇਂ ਤੱਕ ਲਾਈਵ ਗੀਤ ਸੰਗੀਤ ਪ੍ਰੋਗਰਾਮ ਵਿਚ ਇਹ ਰਿਕਾਰਡ ਮੈਂ 12 ਸਾਲ ਦੀ ਉਮਰ ਵਿਚ 2 ਸਾਲ ਪਹਿਲਾਂ ਬਣਾਇਆ ਸੀ।'' 

ਸੁਚੇਤਾ ਨੇ ਅੱਗੇ ਦੱਸਿਆ,''ਦੁਬਈ ਵਿਚ ਉਸ ਨੇ ਭਾਰਤੀ ਵਣਜ ਦੂਤਾਵਾਸ ਦੇ ਆਡੀਟੋਰੀਅਮ ਵਿਚ 6:15 ਘੰਟੇ ਵਿਚ 102 ਭਾਸ਼ਾਵਾਂ ਵਿਚ ਗਾਇਆ ਸੀ। ਮੈਂ ਵਿਸ਼ੇਸ਼ ਤੌਰ 'ਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਕੈਲਾਸ਼ ਸਤਿਯਾਰਥੀ ਨੂੰ ਮਿਲਣ ਲਈ ਉਤਸ਼ਾਹਿਤ ਹਾਂ ਜੋ ਪ੍ਰੋਗਰਾਮ ਦੇ ਮੁੱਖ ਮਹਿਮਾਨ ਹਨ।'' ਸੁਚੇਤਾ ਵਰਤਮਾਨ ਵਿਚ 120 ਭਾਸ਼ਾਵਾਂ ਵਿਚ ਗਾਣੇ ਗਾ ਸਕਦੀ ਹੈ। ਪੁਰਸਕਾਰ ਸਮਾਹੋਰ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਚ ਹੈ ਜਿੱਥੇ ਦੁਨੀਆ ਭਰ ਦੀਆਂ 100 ਗੋਲਬਲ ਬਾਲ ਪ੍ਰਤਿਭਾਵਾਂ ਨੂੰ ਵਿਭਿੰਨ ਸ਼੍ਰੇਣੀਆਂ ਵਿਚ ਸਨਮਾਨਿਤ ਕੀਤਾ ਜਾਵੇਗਾ।


Vandana

Content Editor

Related News