ਵੈਨਕੂਵਰ ਸੜਕ ਹਾਦਸੇ 'ਚ 2 ਪੰਜਾਬੀ ਨੌਜਵਾਨਾਂ ਦੀ ਮੌਤ ਦੇ ਮਾਮਲੇ 'ਚ ਡਰਾਈਵਰ ਗ੍ਰਿਫ਼ਤਾਰ

Monday, Sep 06, 2021 - 02:44 PM (IST)

ਵੈਨਕੂਵਰ ਸੜਕ ਹਾਦਸੇ 'ਚ 2 ਪੰਜਾਬੀ ਨੌਜਵਾਨਾਂ ਦੀ ਮੌਤ ਦੇ ਮਾਮਲੇ 'ਚ ਡਰਾਈਵਰ ਗ੍ਰਿਫ਼ਤਾਰ

ਨਿਊਯਾਰਕ/ਵੈਨਕੂਵਰ (ਰਾਜ ਗੋਗਨਾ): ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਇਕ ਵਿਅਕਤੀ 'ਤੇ ਲੰਘੀ 2 ਸਤੰਬਰ ਨੂੰ ਤੜਕੇ 4:00 ਕੁ ਵਜੇ ਦੇ ਕਰੀਬ ਸਾਈਪਰਸ ਬੋਅਲ ਰੋਡ 'ਤੇ ਹੋਏ ਸੜਕ ਹਾਦਸੇ ਤੋਂ ਬਾਅਦ ਉਸ ਦੇ ਵਾਹਨ ਵਿੱਚ ਸਵਾਰ ਦੋ ਯਾਤਰੀ ਕੁਲਬੀਰ ਸਿੰਘ ਬਰਾੜ ਅਤੇ ਸਿਧਾਂਤ ਗਰਗ ਦੀ ਮੌਤ ਦੇ ਮਾਮਲੇ ਦੇ ਦੋਸ਼ ਲੱਗੇ ਹਨ। ਮਾਰੇ ਗਏ ਦੋ ਸਵਾਰ ਅੰਤਰਰਾਸ਼ਟਰੀ ਵਿਦਿਆਰਥੀ ਭਾਰਤ ਦੇ ਸੂਬਾ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਨਾਲ ਸਬੰਧਤ ਸਨ। 

ਪੜ੍ਹੋ ਇਹ ਅਹਿਮ ਖਬਰ - ਕੈਨੇਡਾ: ਭਾਰਤੀ ਪ੍ਰਵਾਸੀਆਂ ਨੇ NDP ਆਗੂ ਜਗਮੀਤ ਸਿੰਘ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ 

ਜੀਪ ਦਾ ਚਾਲਕ 22 ਸਾਲਾ ਡਰਾਈਵਰ ਦਿਲਪ੍ਰੀਤ ਸਿੰਘ ਸੰਧੂ ਵਾਸੀ ਵੈਨਕੂਵਰ, ਕੁਲਬੀਰ ਸਿੰਘ ਬਰਾੜ ਅਤੇ ਸਿਧਾਂਤ ਗਰਗ ਵਾਸੀ ਸਰੀ ਜੀਪ ਵਿੱਚ ਸਵਾਰ ਸਨ। ਇਹ ਤਿੰਨੇ ਇਕੱਠੇ ਸਿਧਾਂਤ ਗਰਗ ਦਾ ਜਨਮ ਦਿਨ ਮਨਾ ਕੇ ਵਾਪਿਸ ਆ ਰਹੇ ਸਨ ਅਤੇ ਜੀਪ ਬੇਕਾਬੂ ਹੋ ਕੇ ਹਾਦਸਗ੍ਰਸਤ ਹੋ ਗਈ ਜਿਸ ਕਾਰਨ ਇੰਨਾਂ ਦੋਨਾਂ ਦੀ ਮੌਤ ਹੋ ਗਈ ਸੀ।ਇਸ ਹਾਦਸੇ ਦਾ ਕਾਰਨ ਡਰਾਈਵਰ ਵੱਲੋਂ ਵਰਤੀ ਗਈ ਤੇਜ ਰਫਤਾਰ ਡਰਾਇਵਿੰਗ ਸੀ ਜਿਸ ਕਾਰਨ ਉਸ 'ਤੇ ਲਾਪਰਵਾਹੀ ਦੇ ਦੋਸ਼ ਲੱਗੇ ਹਨ। ਜੀਪ ਚਾਲਕ ਦਿਲਪ੍ਰੀਤ ਸਿੰਘ ਸੰਧੂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਕੇ ਉਸ ਦੇ ਵਿਰੁੱਧ ਅਪਰਾਧਿਕ ਲਾਪਰਵਾਹੀ ਦੇ ਦੋ ਮਾਮਲਿਆਂ ਦੇ ਦੋਸ ਲਗਾਏ ਹਨ। ਜੀਪ ਚਾਲਕ ਦਿਲਪ੍ਰੀਤ ਸਿੰਘ ਸੰਧੂ ਦੀ ਹੁਣ 8 ਸਤੰਬਰ ਨੂੰ ਅਦਾਲਤ ਵਿੱਚ ਪੇਸ਼ੀ ਹੈ।


author

Vandana

Content Editor

Related News