ਚੀਨ ''ਚ ਹੜ੍ਹ ਨੇ ਮਚਾਈ ਤਬਾਹੀ, ਦਰਜਨਾਂ ਲੋਕ ਹੋਏ ਮੌਤ ਦਾ ਸ਼ਿਕਾਰ, ਸੈਂਕੜੇ ਲਾਪਤਾ

Saturday, Aug 05, 2023 - 11:59 PM (IST)

ਚੀਨ ''ਚ ਹੜ੍ਹ ਨੇ ਮਚਾਈ ਤਬਾਹੀ, ਦਰਜਨਾਂ ਲੋਕ ਹੋਏ ਮੌਤ ਦਾ ਸ਼ਿਕਾਰ, ਸੈਂਕੜੇ ਲਾਪਤਾ

ਇੰਟਰਨੈਸ਼ਨਲ ਡੈਸਕ : ਚੀਨ ਭਾਰੀ ਮੀਂਹ ਅਤੇ ਹੜ੍ਹ ਦੀ ਲਪੇਟ ਵਿੱਚ ਹੈ। ਹੜ੍ਹ ਨੇ ਚੀਨ ਦੇ ਕਈ ਸ਼ਹਿਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਹੁਣ ਤੱਕ ਵੱਖ-ਵੱਖ ਇਲਾਕਿਆਂ 'ਚ ਹੜ੍ਹਾਂ ਕਾਰਨ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹਜ਼ਾਰਾਂ ਲੋਕ ਲਾਪਤਾ ਹਨ। ਲੱਖਾਂ ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਘਰ, ਦੁਕਾਨਾਂ, ਅਦਾਰੇ ਸਭ ਚੀਨ ਵਿੱਚ ਹੜ੍ਹ ਦਾ ਸ਼ਿਕਾਰ ਹੋ ਗਏ ਹਨ। ਰਾਜਧਾਨੀ ਬੀਜਿੰਗ ਤੋਂ ਲੈ ਕੇ ਹੋਰ ਵੱਡੇ ਸ਼ਹਿਰਾਂ ਦੇ ਰੇਲਵੇ ਸਟੇਸ਼ਨ ਅਤੇ ਹਵਾਈ ਅੱਡੇ ਤੱਕ ਪਾਣੀ ਵਿੱਚ ਡੁੱਬ ਗਏ ਹਨ ਜਾਂ ਪਾਣੀ ਭਰਨ ਕਾਰਨ ਉਨ੍ਹਾਂ ਨੂੰ ਕੰਮ ਬੰਦ ਕਰਨਾ ਪਿਆ ਹੈ। ਚੀਨੀ ਲੋਕਾਂ ਦਾ ਆਮ ਜੀਵਨ ਹਫੜਾ-ਦਫੜੀ ਵਾਲਾ ਹੋ ਗਿਆ ਹੈ।

ਇਹ ਵੀ ਪੜ੍ਹੋ : ਕੰਗਾਲ ਪਾਕਿਸਤਾਨ ਕੋਲ ਨਹੀਂ ਹੈ ਪੈਸਾ, ਸੋਸ਼ਲ ਮੀਡੀਆ 'ਤੇ ਹੀ ਜਤਾਏਗਾ ਧਾਰਾ 370 ਹਟਾਉਣ ਦਾ ਵਿਰੋਧ

ਚੀਨ ਦੇ ਉੱਤਰ-ਪੂਰਬ 'ਚ ਸ਼ਨੀਵਾਰ ਨੂੰ ਵੀ ਤੂਫਾਨ ਡੌਕਸੂਰੀ ਦੇ ਕਾਰਨ ਬਾਰਿਸ਼ ਜਾਰੀ ਰਹੀ ਕਿਉਂਕਿ ਪ੍ਰਸ਼ਾਸਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਅਧਿਕਾਰੀਆਂ ਨੇ ਕਈ ਲੋਕਾਂ ਦੇ ਮਾਰੇ ਜਾਣ ਅਤੇ ਕਈਆਂ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਹੈ। ਜਿਲਿਨ ਸੂਬੇ ਦੇ ਸ਼ੁਲਾਨ ਸ਼ਹਿਰ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 5 ਹੋਰ ਲਾਪਤਾ ਹੋ ਗਏ। ਉੱਥੇ ਪਿਛਲੇ 5 ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਸਥਾਨਕ ਆਫ਼ਤ ਰਾਹਤ ਏਜੰਸੀ ਨੇ ਦੱਸਿਆ ਕਿ 7,00,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਹੈ। ਇਸ ਦੇ ਨਾਲ ਹੀ ਇਸ ਸ਼ਹਿਰ ਦੇ ਡੁੱਬੇ ਇਲਾਕਿਆਂ 'ਚੋਂ 14,300 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News