ਵਿਸ਼ਵ ਕੱਪ ਜੇਤੂ ਇਹ ਸਮਲਿੰਗੀ ਖਿਡਾਰਨ ਨਹੀਂ ਮਿਲਣਾ ਚਾਹੁੰਦੀ ਡੋਨਾਲਡ ਟਰੰਪ ਨੂੰ

07/09/2019 2:42:28 AM

ਵਾਸ਼ਿੰਗਟਨ - ਮਹਿਲਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ 'ਚ ਅਮਰੀਕਾ ਦੀ ਟੀਮ ਨੇ ਨੀਂਦਰਲੈਂਡ ਨੂੰ 2-0 ਨਾਲ ਹਰਾ ਕੇ ਵਰਲਡ ਕੱਪ ਦੀ ਟ੍ਰਾਫੀ 'ਤੇ ਕਬਜ਼ਾ ਕੀਤਾ। ਇਸ ਜਿੱਤ ਦੇ ਨਾਲ ਅਮਰੀਕਾ ਨੇ ਮਹਿਲਾ ਫੁੱਟਬਾਲ ਵਿਸ਼ਵ ਕੱਪ 'ਚ ਆਪਣੀ ਚੌਥੀ ਜਿੱਤ ਹਾਸਲ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ। ਟਰੰਪ ਨੇ ਲਿੱਖਿਆ ਕਿ ਅਮਰੀਕੀ ਮਹਿਲਾ ਫੁੱਟਬਾਲ ਟੀਮ ਨੂੰ ਵਰਲਡ ਕੱਪ 'ਚ ਜਿੱਤ ਦੀ ਵਧਾਈ। ਬਹੁਤ ਚੰਗਾ ਖੇਡ ਰਿਹਾ, ਅਮਰੀਕਾ ਨੂੰ ਤੁਹਾਡੇ ਸਾਰਿਆਂ 'ਤੇ ਮਾਣ ਹੈ।

PunjabKesari

ਆਲੋਚਕ ਇਸ ਗੱਲ ਨੂੰ ਲੈ ਕੇ ਟਰੰਪ ਦੀ ਨਿੰਦਾ ਕਰ ਰਹੇ ਹਨ ਕਿ ਟੀਮ ਨੂੰ ਵਧਾਈ ਦੇਣ 'ਚ ਟਰੰਪ ਨੇ ਇਕ ਘੰਟੇ ਦਾ ਸਮਾਂ ਲਾ ਦਿੱਤਾ। ਇਸ ਤੋਂ ਪਹਿਲਾਂ ਵੀ ਟਰੰਪ ਅਮਰੀਕੀ ਮਹਿਲਾ ਫੁੱਟਬਾਲ ਟੀਮ ਦੀ ਉੱਪ-ਕਪਤਾਨ ਮੇਗਨ ਰਾਪੀਨੋ ਦੇ ਨਾਲ ਵਿਵਾਦ 'ਚ ਰਹਿ ਚੁੱਕੀ ਹੈ। ਮੇਗਨ ਸਮਲਿੰਗੀ ਹੈ। ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਦੇ ਰਵੱਈਏ, ਐਲ. ਜੀ. ਬੀ. ਟੀ. ਭਾਈਚਾਰੇ ਅਤੇ ਔਰਤਾਂ ਦੇ ਪ੍ਰਤੀ ਉਨ੍ਹਾਂ ਦੀਆਂ ਨੀਤੀਆਂ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਜੇਕਰ ਉਹ ਵਰਲਡ ਕੱਪ ਜਿੱਤ ਜਾਂਦੀ ਹੈ ਅਤੇ ਉਨ੍ਹਾਂ ਨੂੰ ਵ੍ਹਾਈਟ ਹਾਊਸ 'ਚ ਬੁਲਾਇਆ ਜਾਂਦਾ ਹੈ ਤਾਂ ਉਹ ਨਹੀਂ ਜਾਵੇਗੀ।

PunjabKesari

ਟਰੰਪ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਟਵੀਟ ਕੀਤਾ, ਟੀਮ ਜਿੱਤੇ ਜਾਂ ਹਾਰੇ, ਟੀਮ ਨੂੰ ਸਾਡਾ ਸੱਦਾ ਹੈ। ਮੇਗਨ ਨੂੰ ਦੇਸ਼, ਵ੍ਹਾਈਟ ਹਾਊਸ ਜਾਂ ਦੇਸ਼ ਦੇ ਝੰਡੇ ਦੇ ਅਪਮਾਨ ਬਿਲਕੁਲ ਨਹੀਂ ਕਰਨਾ ਚਾਹੀਦਾ। ਖਾਸ ਕਰਕੇ ਉਦੋਂ ਜਦੋਂ ਉਨ੍ਹਾਂ ਦੇ ਅਤੇ ਟੀਮ ਲਈ ਬਹੁਤ ਕੁਝ ਕੀਤਾ ਜਾ ਚੁੱਕਿਆ ਹੈ। ਜਿਸ ਝੰਡੇ ਨੂੰ ਤੁਸੀਂ ਪਾਉਂਦੇ ਹੋ ਉਸ 'ਤੇ ਮਾਣ ਕਰੋਂ। ਅਮਰੀਕਾ ਚੰਗਾ ਕਰ ਰਿਹਾ ਹੈ। ਮੇਗਨ ਨੇ ਟਰੰਪ ਦੇ ਬਾਰੇ 'ਚ ਜੋ ਕਿਹਾ ਉਸ ਨੂੰ ਲੈ ਕੇ ਦੁਨੀਆ 'ਚ ਗੱਲ ਹੋਈ। ਐਤਵਾਰ ਨੂੰ ਬ੍ਰਿਟਿਸ਼ ਸ਼ੈਡੋ ਦੇ ਵਿਦੇਸ਼ ਸਕੱਤਰ ਨੇ ਵਧਾਈ ਦਿੰਦੇ ਹੋਏ ਅਤੇ ਟਰੰਪ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਆਖਿਆ ਕਿ ਨੀਦਰਲੈਂਡ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਵਧਾਈ ਪਰ ਮੈਨੂੰ ਖੁਸ਼ੀ ਹੈ ਕਿ ਅਮਰੀਕਾ ਅਤੇ ਮੇਗਨ ਰਾਪੀਨੋ ਨੇ ਪ੍ਰਾਈਡ ਵੀਕੈਂਡ 'ਤੇ ਫਾਈਨਲ 'ਚ ਜਿੱਤ ਹਾਸਲ ਕੀਤੀ।


Khushdeep Jassi

Content Editor

Related News