ਸਹੁੰ ਚੁੱਕਦਿਆਂ ਸਾਰ Trump ਨੇ ਲਾਏ ਠੁਮਕੇ! ਤਲਵਾਰ ਨਾਲ ਡਾਂਸ ਵੀਡੀਓ ਹੋ ਰਹੀ ਵਾਇਰਲ
Tuesday, Jan 21, 2025 - 04:38 PM (IST)
ਵਾਸ਼ਿੰਗਟਨ : ਡੋਨਾਲਡ ਟਰੰਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ। ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਉੱਤੇ ਦੁਨੀਆ ਭਰ ਦੀਆਂ ਨਜ਼ਰਾਂ ਸਨ। ਇਸ ਸਮਾਗਮ ਵਿਚ ਦੁਨੀਆਭਰ ਦੀਆਂ ਮਸ਼ਹੂਰ ਹਸਤੀਆਂ ਮੌਜੂਦ ਰਹੀਆਂ। ਇਸ ਸਮਾਗਮ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਲਰ ਹੋ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਵੀਡੀਓ ਡੋਨਾਲਡ ਟਰੰਪ ਦੀ ਹੁਣ ਸਭ ਤੋਂ ਵਧੇਰੇ ਵਾਇਰਲ ਹੋ ਰਹੀ ਹੈ, ਜਿਸ ਵਿਚ ਤਲਵਾਰ ਫੜੇ ਠੁਮਕੇ ਲਾਉਂਦੇ ਨਜ਼ਰੀ ਆ ਰਹੇ ਹਨ।
🚨🇺🇸 TRUMP SHOWS OFF SWORD SKILLS AND DANCE MOVES
— Mario Nawfal (@MarioNawfal) January 21, 2025
Trump livened up the Commander-in-Chief ball by wielding a ceremonial saber to cut the military-themed cake, then breaking into his signature YMCA dance.pic.twitter.com/OY2R5QDNPn https://t.co/3EqKtBq6po
ਇਹ ਵੀ ਪੜ੍ਹੋ : ਕਾਨੂੰਨੀ ਪ੍ਰਵਾਸੀਆਂ ਦੇ ਮਾਮਲੇ 'ਤੇ ਡੋਨਾਲਡ ਟਰੰਪ ਨੇ ਜਤਾਈ ਸਹਿਮਤੀ, ਕਿਹਾ, 'I like it!'
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਮਾਂਡਰ-ਇਨ-ਚੀਫ਼ ਬਾਲ 'ਤੇ ਕੇਕ ਕੱਟਣ ਦੀ ਰਸਮ ਦੌਰਾਨ ਹੱਥ 'ਚ ਫੌਜੀ ਤਲਵਾਰ ਲੈ ਕੇ ਨੱਚਦੇ ਹੋਏ ਸੀਕ੍ਰੇਟ ਸਰਵਿਸ ਏਜੰਟਾਂ ਨੂੰ ਹੈਰਾਨ ਕਰ ਦਿੱਤਾ। ਰਾਸ਼ਟਰਪਤੀ ਨੂੰ ਸਹੁੰ ਚੁੱਕ ਸਮਾਗਮ ਦੌਰਾਨ ਰਸਮੀ ਕੇਕ ਕੱਟਣ ਲਈ ਤਲਵਾਰ ਸੌਂਪੀ ਗਈ।
ਪਰ, ਟਰੰਪ ਨੇ ਪਿੱਛੇ ਚੱਲ ਰਹੇ ਵਿਲੇਜ ਪੀਪਲਜ਼ ਵਾਈ.ਐਮ.ਸੀ.ਏ. ਉੱਤੇ ਥਿਰਕਨਾ ਸ਼ੁਰੂ ਕਰ ਦਿੱਤਾ। ਪਹਿਲੀ ਮਹਿਲਾ ਮੇਨਾਲੀਆ ਟਰੰਪ, ਜੋ ਕਿ ਇਸ ਦੌਰਾਨ ਮੌਜੂਦ ਸੀ, ਉਹ ਵੀ ਸੰਗੀਤ 'ਤੇ ਥਿਰਕ ਉੱਠੀ।
Big Woow - Donald Trump And Melania Trump Inaugural Ball First Dance As President And First Lady...🕺#Trump #Melania #TrumpInauguration2025 #DonaldTrump #MelanieTrump #Usa #PresidentTrump #WashingtonDc #WhiteHouse #America pic.twitter.com/SzMAA6TGJV
— Ashish Kushwaha (@AshiishKushwaha) January 21, 2025
ਉਪ ਰਾਸ਼ਟਰਪਤੀ ਜੇ.ਡੀ. ਵੈਂਸ ਅਤੇ ਉਨ੍ਹਾਂ ਦੀ ਪਤਨੀ ਊਸ਼ਾ ਵੈਂਸ ਨੇ ਵੀ ਪਹਿਲੇ ਜੋੜੇ ਨਾਲ ਸਟੇਜ ਸਾਂਝੀ ਕੀਤੀ। ਟ੍ਰੰਪ ਤੇ ਮੇਨਾਲੀਆ ਦਾ ਕਮਾਂਡਰ-ਇਨ-ਚੀਫ਼ ਬਾਲ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਨੂੰ ਪਹਿਲੀ ਉਦਘਾਟਨੀ ਸਮਾਗਮ 'ਤੇ ਰਸਮੀ ਕੇਕ ਕੱਟਣ ਲਈ ਤਲਵਾਰ ਸੌਂਪੀ ਗਈ। ਜਦੋਂ ਰਾਸ਼ਟਰਪਤੀ ਨੇ ਟਕਸੀਡੋ ਪਹਿਨਿਆ ਹੋਇਆ ਸੀ ਤਾਂ ਪਹਿਲੀ ਮਹਿਲਾ ਇੱਕ ਚਿੱਟੇ ਸਲੀਵਲੈੱਸ ਗਾਊਨ ਵਿੱਚ ਸ਼ਾਨਦਾਰ ਲੱਗ ਰਹੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e