ਡੋਨਾਲਡ ਟਰੰਪ ਨੇ ਦੂਜੀ ਵਾਰ ਕਰਵਾਇਆ ਕੋਰੋਨਾ ਟੈਸਟ, ਆਈ ਰਿਪੋਰਟ

Friday, Apr 03, 2020 - 06:38 PM (IST)

ਡੋਨਾਲਡ ਟਰੰਪ ਨੇ ਦੂਜੀ ਵਾਰ ਕਰਵਾਇਆ ਕੋਰੋਨਾ ਟੈਸਟ, ਆਈ ਰਿਪੋਰਟ

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਕ ਵਾਰ ਫਿਰ ਕੋਰੋਨਾ ਵਾਇਰਸ ਕੋਵਿਡ-19 ਦੀ ਜਾਂਚ ਕੀਤੀ ਗਈ ਜਿਸ 'ਚ ਉਹ ਕੋਰੋਨਾ ਤੋਂ ਇਨਫੈਕਟਿਡ ਨਹੀਂ ਪਾਏ ਗਏ। ਵ੍ਹਾਈਟ ਹਾਊਸ ਦੀ ਬੁਲਾਰਨ ਸਟੇਫਨੀ ਗ੍ਰਿਸ਼ਮ ਨੇ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਵਾਈਟ ਹਾਊਸ ਦੇ ਡਾਕਟਰ ਸ਼ਾਨ ਕਾਨਲੇ ਨੇ ਦੈਨਿਕ ਵ੍ਹਾਈਟ ਹਾਊਸ ਕੋਰੋਨਾ ਟਾਸਕ ਬੱਲ ਦੇ ਬ੍ਰੀਫਿੰਗ ਤੋਂ ਠੀਕ ਪਹਿਲਾਂ ਇਕ ਇਸ਼ਤਿਹਾਰ ਜਾਰੀ ਕਰ ਕੇ ਕਿਹਾ ਕਿ ਅੱਜ ਸਵੇਰੇ ਰਾਸ਼ਟਰਪਤੀ ਟਰੰਪ ਦੀ ਫਿਰ ਤੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਂਚ ਕੀਤੀ ਗਈ ਅਤੇ ਉਹ ਸਿਹਤਮੰਦ ਹਨ। ਉਨ੍ਹਾਂ 'ਚ ਕੋਰੋਨਾ ਸਬੰਧੀ ਕੋਈ ਲੱਛਣ ਨਹੀਂ ਪਾਏ ਗਏ। ਵੀਰਵਾਰ ਨੂੰ ਕੋਰੋਨਾਵਾਇਰਸ ਟਾਸਟ ਫੋਰਸ ਬ੍ਰੀਫਿੰਗ ਲਈ ਰਾਸ਼ਟਰਪਤੀ ਦੇ ਸਾਹਮਣੇ ਆਉਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਦਿੱਤੇ ਗਏ ਨੋਟ 'ਚ ਕਿਹਾ ਗਿਆ ਹੈ ਕਿ ਟਰੰਪ ਦਾ ਟੈਸਟ ਕਰਨ ਦੇ 15 ਮਿੰਟ ਬਾਅਦ ਰਿਜ਼ਲਟ ਆਇਆ ਸੀ।

PunjabKesari

ਟਰੰਪ ਨੇ ਬ੍ਰੀਫਿੰਗ 'ਚ ਕਿਹਾ ਕਿ ਮੈਂ ਟੈਸਟ ਕਰਵਾਇਆ ਅਤੇ ਬਾਹਰ ਆ ਗਿਆ। ਇਸ 'ਚ ਸਿਰਫ 15 ਮਿੰਟ ਦਾ ਸਮਾਂ ਲੱਗਿਆ ਅਤੇ ਮੈਂ ਫਿਰ ਤੋਂ ਕੰਮ ਲਈ ਤਿਆਰ ਹੋ ਗਿਆ ਹਾਂ। ਟਰੰਪ ਨੇ ਕਿਹਾ ਕਿ ਉਹ ਇਹ ਦੇਖਣ ਲਈ ਬਹੁਤ ਉਤਸੁਕ ਸਨ ਕਿ ਇਹ ਕਿੰਨੀ ਤੇਜ਼ੀ ਨਾਲ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਆਸਾਨ ਹੈ। ਮੈਂ ਦੋਵਾਂ ਵਾਰੀ ਟੈਸਟ ਕਰਵਾਇਆ ਅਤੇ ਦੂਜੀ ਵਾਰ ਅਨੁਭਵ ਜ਼ਿਆਦਾ ਵਧੀਆ ਰਿਹਾ।

PunjabKesari

ਦੱਸ ਦੇਈਏ ਕਿ ਪਿਛਲੇ ਮਹੀਨੇ ਦੇ ਮੱਧ 'ਚ ਅਮਰੀਕੀ ਰਾਸ਼ਟਰਪਤੀ ਨੇ ਦੋ ਕੋਰੋਨਾ ਪਾਜ਼ੇਟਿਵ ਲੋਕਾਂ ਦੇ ਸੰਪਰਕ 'ਚ ਆਉਣ ਤੋਂ ਬਾਅਦ ਟੈਸਟ ਕਰਵਾਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਵ੍ਹਾਈਟ ਹਾਊਸ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਟਰੰਪ ਅਤੇ ਉਪ ਰਾਸ਼ਟਰਪਤੀ ਮਾਈਕ ਪੇਂਸ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੇ ਤਾਪਮਾਨ ਦੀ ਜਾਂਚ ਕਰਨਾ ਸ਼ੁਰੂ ਕਰੇਗਾ।


author

Karan Kumar

Content Editor

Related News