ਡੋਨਾਲਡ ਟਰੰਪ ਦੇ ਛੋਟੇ ਭਰਾ ਰਾਬਰਟ ਨਿਊਯਾਰਕ ਦੇ ਹਸਪਤਾਲ ''ਚ ਦਾਖਲ

Saturday, Aug 15, 2020 - 03:21 AM (IST)

ਡੋਨਾਲਡ ਟਰੰਪ ਦੇ ਛੋਟੇ ਭਰਾ ਰਾਬਰਟ ਨਿਊਯਾਰਕ ਦੇ ਹਸਪਤਾਲ ''ਚ ਦਾਖਲ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਛੋਟੇ ਭਰਾ ਰਾਬਰਟ ਟਰੰਪ ਨੂੰ ਨਿਊਯਾਰਕ ਦੇ ਇਕ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਵ੍ਹਾਈਟ ਹਾਊਸ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ। ਵ੍ਹਾਈਟ ਹਾਊਸ ਦੇ ਬੁਲਾਰੇ ਜਿਊਡ ਡੀਰੇ ਮੁਤਾਬਕ, ਰਾਸ਼ਟਰਪਤੀ ਸ਼ੁੱਕਰਵਾਰ ਨੂੰ ਮੈਨਹੱਟਨ ਦੇ ਇਕ ਹਸਪਤਾਲ ਵਿਚ ਆਪਣੇ 72 ਸਾਲਾਂ ਭਰਾ ਨੂੰ ਮਿਲ ਸਕਦੇ ਹਨ। ਵ੍ਹਾਈਟ ਹਾਊਸ ਨੇ ਹੁਣ ਤੱਕ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਰਾਬਰਟ ਟਰੰਪ ਨੂੰ ਹਸਪਤਾਲ ਵਿਚ ਕਿਉਂ ਦਾਖਲ ਕੀਤਾ ਗਿਆ ਹੈ।

ਰਾਬਰਟ ਟਰੰਪ ਨੇ ਹਾਲ ਹੀ ਵਿਚ ਟਰੰਪ ਪਰਿਵਾਰ ਵੱਲੋਂ ਇਕ ਮੁਕੱਦਮਾ ਦਾਇਰ ਕੀਤਾ ਸੀ ਜਿਸ ਵਿਚ ਰਾਸ਼ਟਰਪਤੀ ਦੀ ਭਤੀਜੀ ਮੈਰੀ ਦੀ 'ਟੂ ਮਚ ਐਂਡ ਨੈਵਰ ਐਨਫ' ਨਾਂ ਦੀ ਕਿਤਾਬ ਦਾ ਪ੍ਰਕਾਸ਼ਨ ਬੰਦ ਕਰਨ ਦੀ ਮੰਗ ਕੀਤੀ ਗਈ ਸੀ। ਰਾਸ਼ਟਰਪਤੀ ਨੇ ਕਿਹਾ ਸੀ ਕਿ ਮੈਰੀ ਨੇ ਟਰੰਪ ਪਰਿਵਾਰ ਦੇ ਨਾਲ ਕਿਸੇ ਆਰਥਿਕ ਬੰਦੋਬਸਤ ਦੇ ਸਬੰਧ ਵਿਚ ਗੁਪਤਤ ਸਮਝੌਤੇ 'ਤੇ ਹਸਤਾਖਰ ਕੀਤੇ ਸਨ ਅਤੇ ਇਹ ਉਸ ਦਾ ਉਲੰਘਣ ਹੈ।


author

Khushdeep Jassi

Content Editor

Related News