ਟਰੰਪ ਦੀ ਨਿੱਜੀ ਸਲਾਹਕਾਰ ਕੋਰੋਨਾ ਪਾਜ਼ੇਟਿਵ, ਰਾਸ਼ਟਰਪਤੀ ਨੇ ਖੁਦ ਨੂੰ ਕੀਤਾ ਇਕਾਂਤਵਾਸ

Friday, Oct 02, 2020 - 10:00 AM (IST)

ਟਰੰਪ ਦੀ ਨਿੱਜੀ ਸਲਾਹਕਾਰ ਕੋਰੋਨਾ ਪਾਜ਼ੇਟਿਵ, ਰਾਸ਼ਟਰਪਤੀ ਨੇ ਖੁਦ ਨੂੰ ਕੀਤਾ ਇਕਾਂਤਵਾਸ

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿੱਜੀ ਸਲਾਹਕਾਰ ਕੋਰੋਨਾ ਪਾਜ਼ੇਟਿਵ ਹੋ ਗਈ ਹੈ। ਇਸ ਦੇ ਬਾਅਦ ਟਰੰਪ ਅਤੇ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ।ਗੌਰਤਲਬ ਹੈ ਕਿ ਟਰੰਪ ਦੀ ਨਿੱਜੀ ਸਲਾਹਕਾਰ ਹੋਪ ਹਿਕਸ ਕੋਰੋਨਾ ਪੀੜਤ ਮਿਲੀ ਹੈ।ਕੋਰੋਨਾ ਦੇ ਲੱਛਣ ਦਿਸਣ ਦੇ ਬਾਅਦ ਹੋਪ ਹਿਕਸ ਨੇ ਆਪਣਾ ਟੈਸਟ ਕਰਵਾਇਆ ਸੀ। 

ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ ਦੀ ਸੰਸਦ ਮੈਂਬਰ ਕੋਰੋਨਾ ਪੀੜਤ ਹੋਣ ਦੇ ਬਾਵਜੂਦ ਪਹੁੰਚੀ ਪਾਰਲੀਮੈਂਟ, ਮੰਗੀ ਮੁਆਫੀ

ਹੋਪ ਹਿਕਸ ਰਾਸ਼ਟਰਪਤੀ ਟਰੰਪ ਦੇ ਨਾਲ ਏਅਰ ਫੋਰਸ ਵਨ ਤੋਂ ਨਿਯਮਿਤ ਰੂਪ ਨਾਲ ਯਾਤਰਾ ਕਰਦੀ ਹੈ। ਹਾਲ ਹੀ ਵਿਚ ਹੋਪ ਹਿਕਸ ਹੋਰ ਸੀਨੀਅਰ ਸਹਿਯੋਗੀਆਂ ਦੇ ਨਾਲ ਰਾਸ਼ਟਰਪਤੀ ਬਹਿਸ ਲਈ ਕਲੀਵਲੈਂਡ ਗਈ ਸੀ। ਵ੍ਹਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਟਰੰਪ ਆਪਣੇ ਅਤੇ ਅਮਰੀਕੀ ਲੋਕਾਂ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ।

 

ਹੋਪ ਹਿਕਸ ਦੇ ਕੋਰੋਨਾ ਪਾਜ਼ੇਟਿਵ ਹੋਣ 'ਤੇ ਟਰੰਪ ਨੇ ਟਵੀਟ ਕੀਤਾ,''ਹੋਪ ਹਿਕਸ, ਜੋ ਇਕ ਛੋਟੇ ਜਿਹੇ ਬ੍ਰੇਕ ਦੇ ਬਿਨਾਂ ਵੀ ਇੰਨੀ ਮਿਹਨਤ ਨਾਲ ਕੰਮ ਕਰਦੀ ਹੈ ਉਹ ਕੋਰੋਨਾ ਪਾਜ਼ੇਟਿਵ ਹੋ ਗਈ ਹੈ। ਦੀ ਫਸਟ ਲੇਡੀ ਅਤੇ ਮੈਂ ਕੋਰੋਨਾ ਟੈਸਟ ਨਤੀਜੇ ਦਾ ਇੰਤਜ਼ਾਰ ਕਰ ਰਹੇ ਹਾਂ। ਇਸ ਵਿਚ ਅਸੀਂ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ।'' ਨਿੱਜੀ ਖੇਤਰ ਵਿਚ ਕੰਮ ਕਰਨ ਦੇ ਬਾਅਦ ਇਸੇ ਸਾਲ ਹੋਪ ਹਿਕਸ ਵ੍ਹਾਈਟ ਹਾਊਸ ਪਰਤ ਆਈ ਸੀ। ਉਹਨਾਂ ਨੂੰ ਅਮਰੀਕੀ ਰਾਸ਼ਟਰਪਤੀ ਦਾ ਨਿੱਜੀ ਸਲਾਹਕਾਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਉਹ ਵ੍ਹਾਈਟ ਹਾਊਸ ਦੇ ਸੰਚਾਰ ਨਿਦੇਸ਼ਕ ਦੇ ਰੂਪ ਵਿਚ ਕੰਮ ਕਰ ਰਹੀ ਸੀ। ਟਰੰਪ ਦੀ 2016 ਦੀ ਰਾਸ਼ਟਰਪਤੀ ਮੁਹਿੰਮ ਦੀ ਹੋਪ ਹਿਕਸ ਬੁਲਾਰਨ ਸੀ।


author

Vandana

Content Editor

Related News