ਪੇਂਟਿੰਗ ''ਚ ਰੀਪਬਲਿਕਨ ਰਾਸ਼ਟਰਪਤੀਆਂ ਨਾਲ BAR ''ਚ ਦਿਸੇ ਟਰੰਪ, ਉੱਡਿਆ ਮਜ਼ਾਕ

Tuesday, Oct 16, 2018 - 04:55 PM (IST)

ਪੇਂਟਿੰਗ ''ਚ ਰੀਪਬਲਿਕਨ ਰਾਸ਼ਟਰਪਤੀਆਂ ਨਾਲ BAR  ''ਚ ਦਿਸੇ ਟਰੰਪ, ਉੱਡਿਆ ਮਜ਼ਾਕ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਚਰਚਾ ਵਿਚ ਹਨ। ਇਸ ਵਾਰ ਉਹ ਇਕ ਪੇਂਟਿੰਗ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸਾਲਾਂ, ਦਹਾਕਿਆਂ ਅਤੇ ਇੱਥੇ ਤੱਕ ਕਿ ਸਦੀਆਂ ਪਹਿਲਾਂ ਦੇ ਰੂੜ੍ਹੀਵਾਦੀ ਅਮਰੀਕੀ ਨੇਤਾਵਾਂ ਨਾਲ ਇਕ ਬਾਰ (BAR) ਵਿਚ ਅਤੇ ਉਹ ਵੀ ਇਕ ਹੀ ਮੇਜ਼ 'ਤੇ ਖੁਸ਼ਨੁਮਾ ਮਾਹੌਲ ਵਿਚ ਗੱਲਬਾਤ ਕਰਦੇ ਨਜ਼ਰ ਆਉਣਾ ਰੀਪਬਲਿਕਨ ਰਾਸ਼ਟਰਪਤੀ ਦੀ ਕਲਪਨਾ ਹੀ ਹੋ ਸਕਦੀ ਹੈ। ਪਰ ਵ੍ਹਾਈਟ ਹਾਊਸ ਵਿਚ ਲੱਗੀ ਇਕ ਪੇਂਟਿੰਗ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਸਾਬਕਾ ਰੀਪਬਲਿਕਨ ਰਾਸ਼ਟਰਪਤੀਆਂ ਨਾਲ ਕੁਝ ਇਸੇ ਤਰ੍ਹਾਂ ਨਜ਼ਰ ਆਏ। ਬੀਤੇ ਹਫਤੇ ਇਸ ਦਾ ਖੁਲਾਸਾ ਹੋਣ ਦੇ ਬਾਅਦ ਸੋਸ਼ਲ ਮੀਡੀਆ 'ਤੇ ਕਾਫੀ ਹੰਗਾਮਾ ਮਚ ਗਿਆ। 

ਟਰੰਪ ਦੇ ਆਲੋਚਕਾਂ ਨੇ ਚੁਟਕੀ ਲੈਂਦਿਆਂ ਹੋਏ ਕਿਹਾ ਕਿ ਇਹ ਦ੍ਰਿਸ਼ ਉਸ ਤਰ੍ਹਾਂ ਹੀ ਅਸਲੀ ਲੱਗਦਾ ਹੈ ਜਿਵੇਂ ਕਿ ਐਤਵਾਰ ਨੂੰ '60 ਮਿੰਟ' 'ਤੇ ਪ੍ਰਸਾਰਿਤ ਆਪਣੀ ਇੰਟਰਵਿਊ ਦੌਰਾਨ ਟਰੰਪ ਨੇ ਕੁਝ ਦਾਅਵੇ ਕੀਤੇ ਸਨ। ਇਸ ਇੰਟਰਵਿਊ ਦੀ ਪਿੱਠਭੂਮੀ ਵਿਚ ਉਸ ਪੇਂਟਿੰਗ ਦੀ ਝਲਕ ਦੇਖੀ ਜਾ ਸਕਦੀ ਹੈ। ਬਿਲਕੁੱਲ ਟਰੰਪ ਦੀ ਤਰ੍ਹਾਂ ਦਿਸਣ ਵਾਲੇ ਚਿਹਰੇ ਨੂੰ ਕਲਾਕਾਰਾਂ ਨੇ ਬਹੁਤ 'ਕਠੋਰਤਾ' ਦੇ ਨਾਲ ਪੇਸ਼ ਕੀਤਾ ਹੈ, ਜਿਸ ਨਾਲ ਇਹ ਗੱਲ ਲੁਕ ਨਹੀਂ ਪਾਉਂਦੀ ਕਿ ਰੀਪਬਲਿਕਨ ਰਾਸ਼ਟਰਪਤੀ ਉਨ੍ਹਾਂ ਨੂੰ ਕਿਸ ਹੱਦ ਤੱਕ ਨਾਪਸੰਦ ਹਨ। ਐਂਡੀ ਥਾਮਸ ਦੀ ਇਕ ਪੇਂਟਿੰਗ 'ਦੀ ਰੀਪਬਲਿਕਨ ਕਲੱਬ' ਵਿਚ ਟਰੰਪ ਇਬਾਰਾਹਿਮ ਲਿੰਕਨ, ਰਿਚਰਡ ਨਿਕਸਨ, ਰੋਨਾਲਡ ਰੀਗਨ, ਟੇਡੀ ਰੂਜ਼ਵੈਲਟ ਅਤੇ ਜੌਰਜ ਬੁਸ਼ ਜਿਹੇ ਅਮਰੀਕਾ ਦੇ ਮਹਾਨ ਨੇਤਾਵਾਂ ਨਾਲ ਨਜ਼ਰ ਆ ਰਹੇ ਹਨ। ਪੇਂਟਿੰਗ ਵਿਚ ਇਹ ਸਾਰੇ ਮਹਾਨ ਨੇਤਾ ਇਕ ਬਾਰ ਵਿਚ ਖੁਸ਼ਨੁਮਾ ਮਾਹੌਲ ਵਿਚ ਇਕ ਹੀ ਟੇਬਲ 'ਤੇ ਬੈਠੇ ਆਪਸ ਵਿਚ ਗੱਲਾਂ ਕਰਦੇ ਹੋਏ ਦਿਸ ਰਹੇ ਹਨ। ਇਸ ਕਾਲਪਨਿਕ ਪੇਂਟਿੰਗ ਦਾ ਸੋਸ਼ਲ ਮੀਡੀਆ 'ਤੇ ਖੂਬ ਮਜ਼ਾਕ ਉੱਡ ਰਿਹਾ ਹੈ।


Related News