ਇੰਜਣ ''ਚ ਖਰਾਬੀ ਕਾਰਨ ਫਲਾਈਟ ਦੀ ਐਮਰਜੈਂਸੀ ਲੈਂਡਿੰਗ, ਯਾਤਰੀ ਸੁਰੱਖਿਅਤ
Wednesday, Aug 14, 2019 - 10:51 AM (IST)

ਦੋਹਾ (ਬਿਊਰੋ)— ਕਤਰ ਏਅਰਵੇਜ਼ ਦੀ ਇਕ ਫਲਾਈਟ ਦੇ ਇੰਜਣ 'ਚ ਛੇਦ ਹੋ ਜਾਣ ਕਾਰਨ ਉਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਲਾਈਟ ਰਡਾਰ 24 ਮੁਤਾਬਕ ਫਲਾਈਟ ਨੇ ਦੋਹਾ ਵਿਚ ਵਾਪਸ ਲੈਂਡਿੰਗ ਤੋਂ ਪਹਿਲਾਂ ਲੱਗਭਗ ਇਕ ਦਰਜਨ ਚੱਕਰ ਮਾਰੇ। ਜਦੋਂ ਜਹਾਜ਼ ਹੇਠਾਂ ਉਤਰਿਆ ਉਦੋਂ ਛੇਦ ਹੋ ਜਾਣ ਦੀ ਜਾਣਕਾਰੀ ਯਾਤਰੀਆਂ ਨੂੰ ਲੱਗੀ। ਕਾਫੀ ਘਬਰਾਹਟ ਵਿਚ ਯਾਤਰੀ ਹੇਠਾਂ ਉਤਰੇ ਅਤੇ ਉਨ੍ਹਾਂ ਨੇ ਖੁਸ਼ੀ ਨਾਲ ਤਾੜੀਆਂ ਵਜਾਈਆਂ।
ਜਾਣਕਾਰੀ ਮੁਤਾਬਕ ਫਲਾਈਟ ਨੇ ਸਵੇਰੇ 4:45 'ਤੇ ਆਕਲੈਂਡ ਪਹੁੰਚਣਾ ਸੀ ਪਰ ਖਰਾਬੀ ਆਉਣ ਕਾਰਨ ਇਹ ਪੂਰੇ 5 ਘੰਟੇ ਲੇਟ ਹੋ ਗਈ। ਕਤਰ ਏਅਰਵੇਜ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦੋਹਾ ਤੋਂ ਆਕਲੈਂਡ ਹਵਾਈ ਅੱਡੇ ਲਈ ਉਡਾਣ QR920 ਦੇ ਟੇਕਆਫ ਦੇ ਬਾਅਦ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਅਤੇ ਇਸ ਨੂੰ ਹਮਦ ਅੰਤਰਰਾਸ਼ਟਰੀ ਹਵਾਈ ਅੱਡੇ ਵਾਪਸ ਲਿਆਇਆ ਗਿਆ।
ਕਤਰ ਦੇ ਜਹਾਜ਼ ਵਿਚ ਇਸ ਖਰਾਬੀ ਕਾਰਨ ਕਈ ਲੋਕਾਂ ਨੂੰ ਆਪਣੀ ਕਨੈਕਟਿੰਗ ਫਲਾਈਟ ਛੱਡਣੀ ਪਈ। ਦੋਹਾ ਤੋਂ ਆਕਲੈਂਡ ਵਿਚ 17 ਘੰਟੇ ਦੀ ਉਡਾਣ ਲਈ ਜਹਾਜ਼ ਨੂੰ ਲੱਗਭਗ 170,000 ਲੀਟਰ ਈਂਧਣ ਨਾਲ ਭਰਿਆ ਗਿਆ ਸੀ। ਇਹ ਸਿੰਗਾਪੁਰ ਤੋਂ ਨਿਊਯਾਰਕ ਦੇ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਲੰਬੀ ਨੌਨ-ਸਟੌਪ ਉਡਾਣ ਹੈ। ਇੰਜਣ ਫੇਲ ਹੋਣ ਤੋਂ ਪਹਿਲਾਂ ਐਤਵਾਰ ਨੂੰ ਜਹਾਜ਼ ਕਰੀਬ 2000 ਮੀਟਰ ਦੀ ਉਚਾਈ ਤੱਕ ਪਹੁੰਚ ਚੁੱਕਾ ਸੀ। ਇਹ 1 ਘੰਟਾ 19 ਮਿੰਟ ਦੇ ਬਾਅਦ ਵਾਪਸ ਦੋਹਾ ਪਰਤ ਆਇਆ।