ਇਸ ਕੁੱਤੇ ਨੇ ਦਿਖਾਈ ਸਮਝਦਾਰੀ, ਪਾਣੀ 'ਚ ਡੁੱਬ ਰਹੇ 2 ਸਾਲਾ ਬੱਚੇ ਨੂੰ ਇੰਝ ਦਿੱਤੀ ਨਵੀਂ ਜ਼ਿੰਦਗੀ (ਦੇਖੋ ਤਸਵੀਰਾਂ)

08/22/2017 11:15:33 AM

ਸਿਡਨੀ— ਕੁੱਤਿਆਂ ਤੋਂ ਜ਼ਿਆਦਾ ਵਫਾਦਾਰ ਕੋਈ ਜਾਨਵਰ ਨਹੀਂ ਹੁੰਦਾ । ਉਨ੍ਹਾਂ ਦੀ ਸਮਝਦਾਰੀ ਦੇ ਕਈ ਕਿੱਸੇ ਸਾਹਮਣੇ ਆ ਚੁੱਕੇ ਹਨ । ਆਸਟਰੇਲੀਆ ਦੇ ਨਿਊ ਸਾਊਥ ਵੈਲਸ ਵਿਚ ਰਹਿਣ ਵਾਲੇ ਡੈਵਿਡ ਅਤੇ ਲਿਸਾ ਨੇ ਆਪਣੇ ਨਾਲ ਹੋਈ ਇਕ ਅਜਿਹੀ ਘਟਨਾ ਲੋਕਾਂ ਨਾਲ ਸ਼ੇਅਰ ਕੀਤੀ ਹੈ, ਜਿੱਥੇ ਉਨ੍ਹਾਂ ਦੇ ਪਾਲਤੂ ਕੁੱਤੇ ਦੀ ਸਮਝਦਾਰੀ ਕਾਰਨ ਉਨ੍ਹਾਂ ਦੇ ਬੇਟੇ ਦੀ ਜਾਨ ਬੱਚ ਗਈ ।

ਅਚਾਨਕ ਲਗਾਤਾਰ ਭੌਂਕਣ ਲਗਾ ਸੀ ਕੁੱਤਾ

ਡੈਵਿਡ ਅਤੇ ਲਿਸਾ ਆਪਣੇ 2 ਬੱਚੇ ਲਾਨੀ ਅਤੇ ਅਲੈਕਜੇਂਡਰ ਨਾਲ ਰਹਿੰਦੇ ਹਨ । ਉਨ੍ਹਾਂ ਨਾਲ ਉਨ੍ਹਾਂ ਦੀ ਪੇਟ ਡਾਗ ਲਿਆਲਾ ਵੀ ਰਹਿੰਦੀ ਹੈ । ਸਤੰਬਰ 2015 ਵਿਚ ਪੂਰਾ ਪਰਿਵਾਰ ਨੇੜੇ ਹੀ ਰਹਿਣ ਵਾਲੇ ਇਕ ਦੋਸਤ ਘਰ ਗਿਆ ਸੀ । ਬੱਚੇ ਬਾਹਰ ਖੇਡ ਰਹੇ ਸਨ ਅਤੇ ਉਨ੍ਹਾਂ ਨਾਲ ਲਿਆਲਾ ਵੀ ਸੀ । ਆਮਤੌਰ ਉੱਤੇ ਲਿਆਲਾ ਸ਼ਾਂਤ ਰਹਿੰਦੀ ਹੈ ਪਰ ਘਟਨਾ ਵਾਲੇ ਦਿਨ ਅਚਾਨਕ ਬਾਹਰੋਂ ਆਉਂਦੇ ਹੀ ਉਹ ਜ਼ੋਰ-ਜ਼ੋਰ ਨਾਲ ਭੌਂਕਣ ਲੱਗੀ । ਲਿਆਲਾ ਪੂਰੀ ਤਰ੍ਹਾਂ ਪਾਣੀ ਨਾਲ ਭਿੱਜੀ ਹੋਈ ਸੀ । ਪਹਿਲਾਂ ਤਾਂ ਸਾਰਿਆਂ ਨੇ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ । ਜਦੋਂ ਉਹ ਸ਼ਾਂਤ ਨਹੀਂ ਹੋਈ, ਉਦੋਂ ਡੈਵਿਡ ਨੂੰ ਸ਼ੱਕ ਹੋਇਆ । ਉਸ ਨੇ ਤੁਰੰਤ ਲਿਆਲਾ ਦਾ ਪਿੱਛਾ ਕੀਤਾ । ਘਰ ਤੋਂ ਥੋੜ੍ਹੀ ਦੂਰ ਬਣੇ ਇਕ ਡੈਮ ਕੋਲ ਜਾ ਕੇ ਲਿਆਲਾ ਰੁੱਕ ਗਈ । ਉਦੋਂ ਡੈਵਿਡ ਦੀ ਨਜ਼ਰ ਪਾਣੀ ਵਿਚ ਮੂੰਹ ਦੇ ਬਲ ਤੈਰ ਰਹੇ ਬੱਚੇ ਉੱਤੇ ਪਈ । ਉਹ ਕੋਈ ਹੋਰ ਨਹੀਂ, ਉਨ੍ਹਾਂ ਦਾ 2 ਸਾਲ ਦਾ ਬੇਟਾ ਅਲੈਕਜੇਂਡਰ ਸੀ । ਖੇਡਣ ਦੌਰਾਨ ਉਹ ਪਾਣੀ ਵਿਚ ਡਿੱਗ ਗਿਆ ਸੀ ਅਤੇ ਲਿਆਲਾ ਵਾਪਸ ਘਰ ਪਹੁੰਚ ਕੇ ਸਾਰਿਆਂ ਨੂੰ ਇਸ ਹਾਦਸੇ ਦੀ ਜਾਣਕਾਰੀ ਦੇ ਰਹੀ ਸੀ । 

ਲਿਆਲਾ ਦੀ ਸਮਝਦਾਰੀ ਨਾਲ ਇੰਝ ਬਚੀ ਬੱਚੇ ਦੀ ਜਾਨ

ਤੁਰੰਤ ਅਲੈਕਜੇਂਡਰ ਨੂੰ ਹਸਪਤਾਲ ਪਹੁੰਚਾਇਆ ਗਿਆ । ਡਾਕਟਰ ਨੇ ਦੱਸਿਆ ਕਿ ਉਸ ਦੇ ਜਿੰਦਾ ਰਹਿਣ ਦੀ ਉਮੀਦ ਕਾਫੀ ਘੱਟ ਹੈ । ਜੇਕਰ ਉਹ ਬੱਚ ਵੀ ਗਿਆ ਤਾਂ ਉਸ ਦੇ ਦਿਮਾਗ ਦੇ ਡੈਮੇਜ ਹੋਣ ਦੇ ਚਾਂਸੇਸ ਕਾਫੀ ਜ਼ਿਆਦਾ ਰਹਿਣਗੇ ਪਰ ਅਲੈਕਜੇਂਡਰ ਨੇ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰ ਕੇ ਤੇਜ਼ੀ ਨਾਲ ਆਪਣੇ-ਆਪ ਨੂੰ ਰਿਕਵਰ ਕੀਤਾ । ਥੋੜ੍ਹੇ ਹੀ ਸਮੇਂ ਬਾਅਦ ਉਹ ਬੋਲਣ ਵੀ ਲੱਗਾ । ਜੇਕਰ ਲਿਆਲਾ ਨੇ ਸਮਾਂ ਰਹਿੰਦੇ ਘਰ ਪਹੁੰਚ ਕੇ ਭੌਂਕਣਾ ਸ਼ੁਰੂ ਨਹੀਂ ਕੀਤਾ ਹੁੰਦਾ, ਤਾਂ ਸ਼ਾਇਦ ਅੱਜ ਅਲੈਕਜੇਂਡਰ ਜਿੰਦਾ ਨਹੀਂ ਬੱਚਦਾ ।


Related News