ਹੈਰਾਨੀਜਨਕ; ਨੇਪਾਲ ’ਚ ਡਾਕਟਰਾਂ ਨੇ ਨੌਜਵਾਨ ਦੇ ਢਿੱਡ ’ਚੋਂ ਕੱਢੀ ਵੋਡਕਾ ਦੀ ਬੋਤਲ

Saturday, Mar 11, 2023 - 09:40 AM (IST)

ਕਾਠਮੰਡੂ (ਭਾਸ਼ਾ)- ਨੇਪਾਲ ’ਚ ਡਾਕਟਰਾਂ ਨੇ ਇਕ 26 ਸਾਲਾ ਨੌਜਵਾਨ ਦੀ ਸਰਜਰੀ ਕਰ ਕੇ ਢਿੱਡ ’ਚੋਂ ਵੋਡਕਾ ਦੀ ਬੋਤਲ ਕੱਢੀ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। 'ਦਿ ਹਿਮਾਲਿਅਨ ਟਾਈਮਜ਼' ਅਖ਼ਬਾਰ ’ਚ ਸ਼ੁੱਕਰਵਾਰ ਨੂੰ ਛਪੀ ਇਕ ਖ਼ਬਰ ਮੁਤਾਬਕ ਰੌਤਹਟ ਜ਼ਿਲ੍ਹੇ ਦੀ ਗੁਜਾਰਾ ਨਗਰਪਾਲਿਕਾ ਦੇ ਰਹਿਣ ਵਾਲੇ ਨੂਰਸਾਦ ਮਨਸੂਰੀ ਨੇ ਢਿੱਡ ’ਚ ਤੇਜ਼ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਜਾਂਚ ਦੌਰਾਨ ਵੋਡਕਾ ਦੀ ਬੋਤਲ ਮਿਲੀ।

ਇਹ ਵੀ ਪੜ੍ਹੋ: ਇਟਲੀ 'ਚ ਕਲਯੁਗੀ ਪੁੱਤ ਦਾ ਕਾਰਾ, ਮਾਂ ਦੇ ਸਿਰ 'ਤੇ ਕੀਤੇ ਹਥੌੜੇ ਨਾਲ ਕਈ ਵਾਰ, ਦਿੱਤੀ ਬੇਦਰਦ ਮੌਤ

5 ਦਿਨ ਪਹਿਲਾਂ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਅਤੇ ਢਾਈ ਘੰਟੇ ਦੀ ਸਰਜਰੀ ਤੋਂ ਬਾਅਦ ਢਿੱਡ ’ਚੋਂ ਬੋਤਲ ਨੂੰ ਸਫਲਤਾਪੂਰਵਕ ਕੱਢ ਲਿਆ ਗਿਆ। ਇਕ ਡਾਕਟਰ ਨੇ ਕਿਹਾ ਕਿ ਬੋਤਲ ਨਾਲ ਉਸ ਦੀ ਅੰਤੜੀ ਫਟ ਗਈ ਸੀ, ਜਿਸ ਕਾਰਨ ਮਲ ਦਾ ਰਿਸਾਅ ਅਤੇ ਅੰਤੜੀਆਂ ਵਿਚ ਸੋਜ ਹੋ ਰਹੀ ਸੀ ਪਰ ਹੁਣ ਉਹ ਖ਼ਤਰੇ ਤੋਂ ਬਾਹਰ ਹੈ। ਪੁਲਸ ਨੇ ਕਿਹਾ ਕਿ ਹੋ ਸਕਦਾ ਹੈ ਕਿ ਨੂਰਸਾਦ ਦੇ ਦੋਸਤਾਂ ਨੇ ਉਸ ਨੂੰ ਸ਼ਰਾਬ ਪਿਲਾਈ ਅਤੇ ਗੁਦਾਂ ਰਾਹੀਂ ਬੋਤਲ ਉਸ ਦੇ ਢਿੱਡ ’ਚ ਜ਼ਬਰਦਸਤੀ ਪਾਈ ਹੋਵੇ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ੱਕ ਹੈ ਕਿ ਬੋਤਲ ਗੁਦਾ ਰਾਹੀਂ ਨੂਰਸਾਦ ਦੇ ਢਿੱਡ ਵਿਚ ਪਾਈ ਗਈ। ਰੌਤਹਟ ਪੁਲਸ ਨੇ ਘਟਨਾ ਦੇ ਸਿਲਸਿਲੇ ਵਿਚ ਸ਼ੇਖ ਸਮੀਮ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਨੂਰਸਾਦ ਦੇ ਕੁੱਝ ਦੋਸਤਾਂ ਤੋਂ ਵੀ ਪੁੱਛਗਿੱਛ ਕੀਤੀ ਹੈ। 

ਇਹ ਵੀ ਪੜ੍ਹੋ: ਅਮਰੀਕਾ ਤੋਂ ਪੰਜਾਬ ਖਿੱਚ ਲਿਆਇਆ ਕਾਲ, ਅੰਤਰਰਾਸ਼ਟਰੀ ਕਬੱਡੀ ਪ੍ਰਮੋਟਰ ਜਸਦੇਵ ਸਿੰਘ ਗੋਲਾ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News