ਡਾਕਟਰਾਂ ਨੇ ਮਰੀਜ਼ ਦੀ ਅੱਖ 'ਚੋਂ ਕੱਢਿਆ 20 ਜਿਉਂਦੇ ਕੀੜਿਆਂ ਦਾ ਇਕ 'ਗੁੱਛਾ'
Friday, Oct 30, 2020 - 08:58 PM (IST)
ਬੀਜ਼ਿੰਗ - ਚੀਨ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 60 ਸਾਲ ਦੇ ਇਕ ਮਰੀਜ਼ ਦੀਆਂ ਅੱਖਾਂ ਵਿਚ ਕੀੜਿਆਂ ਦਾ ਗੁੱਛਾ ਮਿਲਿਆ ਹੈ। ਜਿਹੜੇ ਕਿ ਸਾਰੇ ਜਿਉਂਦੇ ਸਨ। ਡਾਕਟਰਾਂ ਨੇ ਅੱਖ ਦੀ ਪਲਕ ਤੋਂ 20 ਜਿਉਂਦੇ ਕੀੜੇ ਕੱਢੇ। ਕੁਝ ਮਹੀਨੇ ਪਹਿਲਾਂ ਅੱਖਾਂ ਵਿਚ ਅਜੀਬ ਜਿਹੀ ਹਰਕਤ ਮਹਿਸੂਸ ਹੋਣ 'ਤੇ ਮਰੀਜ਼ ਡਾਰਟਰਾਂ ਤੋਂ ਸਲਾਹ ਲੈਣ ਪਹੁੰਚਿਆ ਸੀ। ਇਥੇ ਸਰਜਰੀ ਦੌਰਾਨ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ।
ਮਰੀਜ਼ ਨੂੰ ਥਕਾਵਟ ਮਹਿਸੂਸ ਹੋ ਰਹੀ ਸੀ
ਚੀਨੀ ਮੀਡੀਆ ਦੀਆਂ ਰਿਪੋਰਟਰਸ ਮੁਤਾਬਕ, ਇਹ ਜਿਉਂਦੇ ਕੀੜੇ ਮਰੀਜ਼ ਦੀ ਅੱਖ ਵਿਚ ਕਰੀਬ ਸਾਲ ਭਰ ਤੋਂ ਸਨ। ਮਰੀਜ਼ ਨੂੰ ਅੱਖਾਂ ਵਿਚ ਅਜੀਬ ਜਿਹਾ ਮਹਿਸੂਸ ਹੁੰਦਾ ਸੀ। ਉਸ ਨੂੰ ਲੱਗਦਾ ਸੀ ਕਿ ਥਕਾਵਟ ਕਾਰਨ ਅਜਿਹਾ ਹੋ ਰਿਹਾ ਹੈ। ਡਾਕਟਰਾਂ ਨੇ ਅੱਖਾਂ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਸੱਜੀ ਪਲਕ ਹੇਠਾਂ ਛੋਟੇ-ਛੋਟੇ ਕੀੜਿਆਂ ਦਾ ਇਕ ਗੁੱਛਾ ਮਿਲਿਆ।
ਆਓਟਡੋਰ ਵਰਕ-ਆਊਟ ਦੌਰਾਨ ਪਹੁੰਚੇ ਕੀੜੇ
ਕੀੜਿਆਂ ਨੂੰ ਕੱਢਣ ਵਾਲੇ ਡਾਕਟਰਾਂ ਦਾ ਮੰਨਣਾ ਹੈ ਕਿ ਜਿਹੜੇ ਕੀੜੇ ਪਲਕਾਂ ਵਿਚ ਮਿਲੇ ਹਨ ਉਨ੍ਹਾਂ ਵਿਚ ਲਾਰਵਾ ਵੀ ਸੀ। ਮਰੀਜ਼ ਦਾ ਨਾਂ ਵੈਨ ਹੈ ਉਸ ਨੂੰ ਸਪੋਰਟਸ ਐਕਟੀਵਿਟੀ ਦਾ ਕਾਫੀ ਸ਼ੌਕ ਹੈ। ਇਹ ਕੀੜੇ ਮਰੀਜ਼ ਦੀਆਂ ਅੱਖਾਂ ਵਿਚ ਉਦੋਂ ਪਹੁੰਚੇ ਜਦ ਉਹ ਆਓਟਡੋਰ ਵਰਕ-ਆਊਟ ਕਰਦਾ ਸੀ। ਹੌਲੀ-ਹੌਲੀ ਮਰੀਜ਼ ਦੀ ਹਾਲਤ ਵਿਗੜਦੀ ਗਈ ਅਤੇ ਬਰਦਾਸ਼ਤ ਤੋਂ ਬਾਹਰ ਹੋਣ 'ਤੇ ਉਹ ਪੂਰਬੀ ਚੀਨ ਦੇ ਸੂਝੋਯੂ ਮਿਊਨੀਸਿਪਲ ਹਸਪਤਾਲ ਪਹੁੰਚਿਆ।
ਮੱਖੀਆਂ ਦੇ ਜ਼ਰੀਏ ਕੀੜੇ ਅੱਖਾਂ ਤੱਕ ਪਹੁੰਚੇ
ਇਲਾਜ ਕਰਨ ਵਾਲੇ ਡਾ. ਸ਼ੀ ਟਿੰਗ ਦਾ ਆਖਣਾ ਹੈ ਕਿ ਮਰੀਜ਼ ਨੂੰ ਮੱਖੀਆਂ ਨੇ ਕੱਟਿਆ ਹੋਵੇਗਾ। ਮੱਖੀਆਂ ਦੇ ਜ਼ਰੀਏ ਕੀੜੇ ਅੱਖਾਂ ਵਿਚ ਪਹੁੰਚੇ। ਸਰਜਰੀ ਸਫਲ ਰਹੀ ਹੈ ਅਤੇ ਕੀੜੇ ਕੱਢਣ ਤੋਂ ਬਾਅਦ ਮਰੀਜ਼ ਰੀਕਵਰ ਹੋ ਰਿਹਾ ਹੈ। ਇਹ ਕੀੜੇ ਥੈਲੇਜ਼ੀਆ ਕੈਲੀਪੇੜਾ ਪ੍ਰਜਾਤੀ ਦੇ ਹਨ। ਜੋ ਅੱਖਾਂ ਵਿਚ ਲਾਗ ਫੈਲਾਉਣ ਲਈ ਜਾਣੇ ਜਾਂਦੇ ਹਨ। ਆਮ ਤੌਰ 'ਤੇ ਇਹ ਪਰਜੀਵੀ ਕੀੜੇ ਕੁੱਤੇ ਅਤੇ ਬਿੱਲੀਆਂ ਵਿਚ ਪਾਏ ਜਾਂਦੇ ਹਨ।