ਭਾਰਤੀ ਮੂਲ ਦੇ ਬ੍ਰਿਟਿਸ਼ ਡਾਕਟਰ ਦੀ ਕਰਤੂਤ, 35 ਸਾਲਾਂ ਤੱਕ 48 ਮਹਿਲਾ ਮਰੀਜ਼ਾਂ ਦਾ ਕੀਤਾ ਜਿਨਸੀ ਸ਼ੋਸ਼ਣ

Saturday, Apr 16, 2022 - 10:39 AM (IST)

ਭਾਰਤੀ ਮੂਲ ਦੇ ਬ੍ਰਿਟਿਸ਼ ਡਾਕਟਰ ਦੀ ਕਰਤੂਤ, 35 ਸਾਲਾਂ ਤੱਕ 48 ਮਹਿਲਾ ਮਰੀਜ਼ਾਂ ਦਾ ਕੀਤਾ ਜਿਨਸੀ ਸ਼ੋਸ਼ਣ

ਲੰਡਨ (ਭਾਸ਼ਾ)- ਸਕਾਟਲੈਂਡ ਵਿਚ ਪ੍ਰੈਕਟਿਸ ਕਰਨ ਵਾਲੇ ਭਾਰਤੀ ਮੂਲ ਦੇ 72 ਸਾਲਾ ਇਕ ਡਾਕਟਰ ਨੂੰ 35 ਸਾਲਾਂ ਤੱਕ 48 ਮਹਿਲਾ ਮਰੀਜ਼ਾਂ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਵੀਰਵਾਰ ਨੂੰ ਦੋਸ਼ੀ ਪਾਇਆ ਗਿਆ। ਜਨਰਲ ਪ੍ਰੈਕਟੀਸ਼ਨਰ ਕ੍ਰਿਸ਼ਨਾ ਸਿੰਘ 'ਤੇ ਸਰੀਰ ਦੇ ਅੰਗਾਂ ਨੂੰ ਗ਼ਲਤ ਤਰੀਕੇ ਨਾਲ ਛੂਹਣ ਅਤੇ ਗੰਦੀਆਂ ਗੱਲਾਂ ਕਰਨ ਦੇ ਦੋਸ਼ ਹਨ।

ਇਹ ਵੀ ਪੜ੍ਹੋ: ਚੀਨ ਦੇ ਸ਼ਿੰਘਾਈ ’ਚ ਪੈਸੇ ਦੇ ਕੇ ਵੀ ਨਹੀਂ ਮਿਲ ਰਿਹਾ ਜ਼ਰੂਰੀ ਸਾਮਾਨ, ਲੋਕਾਂ ਨੇ ਅਪਨਾਇਆ ਸਦੀਆਂ ਪੁਰਾਣਾ ਤਰੀਕਾ

ਹਾਲਾਂਕਿ ਉਸ ਨੇ ਗਲਾਸਗੋ ਹਾਈ ਕੋਰਟ ਵਿਚ ਸੁਣਵਾਈ ਦੌਰਾਨ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ। ਡਾਕਟਰ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਕੁੱਝ ਟੈਸਟ ਉਹ ਸਨ, ਜੋ ਉਨ੍ਹਾਂ ਨੇ ਭਾਰਤ ਵਿਚ ਮੈਡੀਕਲ ਸਿਖਲਾਈ ਦੌਰਾਨ ਸਿੱਖੇ ਸਨ। ਸਰਕਾਰੀ ਵਕੀਲ ਐਂਜੇਲਾ ਗ੍ਰੇ ਨੇ ਅਦਾਲਤ ਨੂੰ ਕਿਹਾ, 'ਡਾ. ਸਿੰਘ ਨਿਯਮਿਤ ਰੂਪ ਨਾਲ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਦਾ ਸੀ।' ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੇ ਸਜ਼ਾ ਅਗਲੇ ਮਹੀਨੇ ਤੱਕ ਲਈ ਟਾਲ ਦਿੱਤੀ ਹੈ। ਨਾਲ ਹੀ, ਸਿੰਘ ਨੂੰ ਆਪਣਾ ਪਾਸਪੋਰਟ ਜਮ੍ਹਾ ਕਰਨ ਦੀ ਸ਼ਰਤ 'ਤੇ ਜ਼ਮਾਨਤ ਦੇ ਰਿਹਾਅ ਕਰਨ ਦੀ ਇਜਾਜ਼ਤ ਦੇ ਦਿੱਤੀ।

ਇਹ ਵੀ ਪੜ੍ਹੋ: ਨਿਊਯਾਰਕ 'ਚ ਬਜ਼ੁਰਗ ਸਿੱਖਾਂ 'ਤੇ ਹੋਏ ਹਮਲੇ ਦੇ ਮਾਮਲੇ 'ਚ 19 ਸਾਲਾ ਨੌਜਵਾਨ ਗ੍ਰਿਫ਼ਤਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News