ਕੁੜੀਆਂ ਨੇ ਮਿਲ ਕੇ ਬਣਾਇਆ ''ਸੋਲਰ ਟੈਂਟ'', ਬੇਘਰ ਲੋਕਾਂ ਦਾ ਬਣੇਗਾ ਸਹਾਰਾ (ਤਸਵੀਰਾਂ)

06/17/2017 5:45:45 PM

ਕੈਲੀਫੋਰਨੀਆ— ਬੇਘਰ ਲੋਕਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਲੀਫੋਰਨੀਆ ਦੀ ਸਾਨ ਫਰਨਾਂਡੋ ਵੈਲੀ ਦੀਆਂ 12 ਕੁੜੀਆਂ ਨੇ ਇਕੱਠੀਆਂ ਹੋ ਕੇ ਇਕ 'ਸੋਲਰ ਟੈਂਟ' ਤਿਆਰ ਕੀਤਾ ਹੈ। ਇਨ੍ਹਾਂ ਕੁੜੀਆਂ ਕੋਲ ਕੋਈ ਵੀ ਤਕਨੀਕੀ ਅਤੇ ਇੰਜੀਨੀਅਰਿੰਗ ਸਕਿੱਲ ਨਹੀਂ ਹੈ ਪਰ ਉਨ੍ਹਾਂ ਦੀ ਇਹ ਖੋਜ ਬੇਹੱਦ ਖਾਸ ਹੈ। ਇਸ ਖੋਜ ਕਰਕੇ ਇਨ੍ਹਾਂ ਕੁੜੀਆਂ ਨੂੰ ਲੈਮੇਸਨ-ਐੱਮ. ਆਈ. ਟੀ. ਪ੍ਰੋਗਰਾਮ ਵੱਲੋਂ 10 ਹਜ਼ਾਰ ਡਾਲਰ ਦੀ ਗ੍ਰਾਂਟ ਦਿੱਤੀ ਗਈ ਹੈ ਅਤੇ ਇਹ ਆਪਣੀ ਇਸ ਅਨੋਖੀ ਖੋਜ ਨੂੰ 16 ਜੂਨ ਨੂੰ ਹੋਣ ਵਾਲੇ ਐੱਮ. ਆਈ. ਟੀ. ਦੇ ਯੂਰੇਕਾਫੈਸਟ ਵਿਚ ਪੇਸ਼ ਕਰਨਗੀਆਂ। 
ਖਾਸ ਗੱਲ ਇਹ ਹੈ ਕਿ ਇਹ ਕੁੜੀਆਂ ਗਰੀਬ ਪਰਿਵਾਰਾਂ ਤੋਂ ਹਨ। ਇਨ੍ਹਾਂ ਕੁੜੀਆਂ ਨੂੰ ਗੈਰ-ਲਾਭਕਾਰੀ ਸੰਸਥਾ ਡੀ. ਆਈ. ਵਾਈ. ਨੇ ਕੰਮ 'ਤੇ ਰੱਖਿਆ ਸੀ। ਇਹ ਸੰਸਥਾ ਕੁੜੀਆਂ ਨੂੰ ਤਕਨਾਲੋਜੀ ਅਤੇ ਇੰਜੀਨੀਅਰਿੰਗ ਦੇ ਖੇਤਰ ਵਿਚ ਮਦਦ ਦਿੰਦੀਆਂ ਹਨ। ਇਨ੍ਹਾਂ ਕੁੜੀਆਂ ਨੇ ਆਨਲਾਈਨ ਵੀਡੀਓਜ਼ ਅਤੇ ਟੂਟੋਰੀਅਲਜ਼ ਦੇਖ-ਦੇਖ ਕੇ ਇਹ ਸੋਲਰ ਟੈਂਟ ਤਿਆਰ ਕੀਤਾ। ਇਸ ਟੀਮ ਨੂੰ ਐੱਮ. ਆਈ. ਟੀ. ਦੇ ਯੂਰੇਕਾਫੈਸਟ ਵਿਚ ਭੇਜਣ ਲਈ ਡੀ. ਆਈ. ਵਾਈ. ਨੇ 15000 ਡਾਲਰ ਦਾ ਫੰਡ ਵੀ ਇਕੱਠਾ ਕੀਤਾ ਹੈ ਤਾਂ ਜੋ ਉਨ੍ਹਾਂ ਦੇ ਪਰਿਵਾਰਾਂ 'ਤੇ ਇਸ ਦਾ ਬੋਝ ਨਾ ਪਵੇ।


Kulvinder Mahi

News Editor

Related News