ਇਟਲੀ ਵਿਖੇ ਸ਼੍ਰੀ ਹਰੀ ਓਮ ਮੰਦਰ ''ਚ ਮਨਾਈ ਗਈ ਦੀਵਾਲੀ
Friday, Nov 05, 2021 - 11:24 AM (IST)
ਰੋਮ (ਕੈਂਥ): ਦੀਵਾਲੀ ਦਾ ਉਤਸਵ ਭਾਰਤ ਸਮੇਤ ਦੁਨੀਆ ਭਰ ਵਿੱਚ ਬਹੁਤ ਹੀ ਜੋਸੋ ਖਰੋਸ ਨਾਲ ਮਨਾਇਆ ਗਿਆ।ਸ਼੍ਰੀ ਹਰੀ ਓਮ ਮੰਦਰ ਇਟਲੀ ਵਿਖੇ ਵੀ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਪੰਡਤ ਪੁਨੀਤ ਸ਼ਾਸਤਰੀ ਜੀ ਨੇ ਦੱਸਿਆ ਰਮਾਇਣ ਨਾਲ ਸਬੰਧਤ ਕਥਾਵਾਂ ਅਨੁਸਾਰ ਤ੍ਰੇਤਾ ਯੁਗ ਵਿੱਚ ਕਾਰਤਿਕ ਮਹੀਨੇ ਦੇ ਨਵੇਂ ਚੰਦਰਮਾ ਵਾਲੇ ਦਿਨ ਭਗਵਾਨ ਸ਼੍ਰੀ ਰਾਮ ਮਾਤਾ ਸੀਤਾ ਅਤੇ ਲਕਸ਼ਮਣ ਸਮੇਤ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਏ ਸਨ। ਉਨ੍ਹਾਂ ਦੇ ਸਵਾਗਤ ਵਿੱਚ ਅਯੁੱਧਿਆ ਵਾਸੀਆਂ ਨੇ ਦੀਵੇ ਜਗਾ ਕੇ ਮਠਿਆਈਆਂ ਵੰਡੀਆਂ। ਹਰ ਸਾਲ ਇਸ ਦਿਨ ਦੀਵੇ ਜਗਾ ਕੇ ਅਤੇ ਮਠਿਆਈਆਂ ਵੰਡ ਕੇ ਸ਼੍ਰੀ ਰਾਮ ਦੀ ਵਾਪਸੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿ : ਸਿੰਧ ਦੇ ਮੁੱਖ ਮੰਤਰੀ ਨੇ ਦੀਵਾਲੀ ਮੌਕੇ ਦਿੱਤੀ ਹੋਲੀ ਦੀ ਵਧਾਈ, ਹੋਏ ਟਰੋਲ
ਕਾਰਤਿਕ ਮਹੀਨੇ ਦੀ ਨਵੀਂ ਚੰਦਰਮਾ ਵਾਲੇ ਦਿਨ ਮਾਤਾ ਲਕਸ਼ਮੀ ਕਸ਼ੀਰ ਸਾਗਰ ਤੋਂ ਪ੍ਰਗਟ ਹੋਈ ਸੀ।ਇਸ ਲਈ ਇਸ ਦਿਨ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਮੌਕੇ ਲੋਕ ਆਪਣੇ ਘਰਾਂ ਨੂੰ ਸਜਾਉਂਦੇ ਹਨ ਅਤੇ ਦੇਵੀ ਲਕਸ਼ਮੀ ਦਾ ਸਵਾਗਤ ਅਤੇ ਪੂਜਾ ਕੀਤੀ ਜਾਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਲਕਸ਼ਮੀ-ਵਿਸ਼ਨੂੰ ਦਾ ਵਿਆਹ ਵੀ ਦੀਵਾਲੀ ਦੀ ਰਾਤ ਨੂੰ ਹੋਇਆ ਸੀ।ਮੰਦਿਰ ਦੇ ਮੁੱਖੀ ਹਰਮੇਸ਼ ਲਾਲ ਵੱਲੋਂ ਸਮੂਹ ਸੰਗਤਾਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ ਦਿੰਦੇ ਹੋਏ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ।