ਪਾਕਿ ਤੋਂ ਭਾਰਤ ਪਰਤੀ ਅੰਜੂ ਹੁਣ ਲਵੇਗੀ ਭਾਰਤੀ ਪਤੀ ਤੋਂ ਤਲਾਕ

Friday, Dec 01, 2023 - 11:06 AM (IST)

ਪਾਕਿ ਤੋਂ ਭਾਰਤ ਪਰਤੀ ਅੰਜੂ ਹੁਣ ਲਵੇਗੀ ਭਾਰਤੀ ਪਤੀ ਤੋਂ ਤਲਾਕ

ਅਲਵਰ  (ਸੁਨੀਲ ਜੈਨ) - ਰਾਜਸਥਾਨ ਦੇ ਭਿਵਾੜੀ ਤੋਂ ਪਾਕਿਸਤਾਨ ਜਾ ਕੇ ਆਪਣੇ ਪ੍ਰੇਮੀ ਨਸਰੁੱਲਾ ਨਾਲ ਨਿਕਾਹ ਰਚਾਉਣ ਅਤੇ ਇਸਲਾਮ ਧਰਮ ਅਪਨਾ ਕੇ ਫਾਤਿਮਾ ਬਣਨ ਵਾਲੀ ਅੰਜੂ (34) ਆਪਣੇ ਭਾਰਤੀ ਪਤੀ ਤੋਂ ਤਲਾਕ ਲੈਣ ਲਈ ਪਾਕਿਸਤਾਨ ਤੋਂ ਭਾਰਤ ਆਈ ਹੈ।

ਪੜ੍ਹੋ ਇਹ ਅਹਿਮ ਖ਼ਬਰ-ਤਨਜ਼ਾਨੀਆ 'ਚ ਬੱਸ-ਰੇਲ ਗੱਡੀ ਦੀ ਜ਼ਬਰਦਸਤ ਟੱਕਰ, 13 ਯਾਤਰੀਆਂ ਦੀ ਦਰਦਨਾਕ ਮੌਤ 

ਉੱਥੇ ਜਾਣ ਤੋਂ ਪਹਿਲਾਂ ਅੰਜੂ ਨੇ ਗੁਪਤ ਤੌਰ ’ਤੇ ਤਲਾਕ ਦੀ ਫਾਈਲ ਤਿਆਰ ਕਰ ਲਈ ਸੀ। ਸੰਭਾਵਿਤ ਤੌਰ ’ਤੇ ਇਸ ਮਹੀਨੇ ਇਸ ’ਤੇ ਸੁਣਵਾਈ ਹੋਣੀ ਹੈ। ਉਹ ਆਪਣੇ ਬੱਚਿਆਂ ਨੂੰ ਆਪਣੇ ਕੋਲ ਰੱਖਣ ਦੀ ਮੰਗ ਕਰੇਗੀ। 

ਪੜ੍ਹੋ ਇਹ ਅਹਿਮ ਖ਼ਬਰ-ਰਿਪੋਰਟ 'ਚ ਖ਼ੁਲਾਸਾ, ਯੂ.ਕੇ 'ਚ ਵਿਦੇਸ਼ੀ ਕਾਮਿਆਂ ਦਾ ਵੱਡੇ ਪੱਧਰ 'ਤੇ ਹੋ ਰਿਹੈ ਸ਼ੋਸ਼ਣ

ਅੰਜੂ ਨੇ ਦੱਸਿਆ ਕਿ ਉਹ ਦਿੱਲੀ ਤੋਂ ਮੱਧ ਪ੍ਰਦੇਸ਼ ਦੇ ਗਵਾਲੀਅਰ ਸਥਿਤ ਆਪਣੇ ਪਿਤਾ ਦੇ ਘਰ ਜਾਵੇਗੀ। ਉਹ ਆਪਣੇ ਪਹਿਲੇ ਪਤੀ ਅਰਵਿੰਦ ਨੂੰ ਤਲਾਕ ਦੇਵੇਗੀ ਅਤੇ ਉਸ ਤੋਂ ਬਾਅਦ ਬੱਚਿਆਂ ਨੂੰ ਪਾਕਿਸਤਾਨ ਲੈ ਜਾਣ ਦੀ ਕੋਸ਼ਿਸ਼ ਕਰੇਗੀ। ਉਸ ਨੇ ਨਸਰੁੱਲਾ ਨਾਲ ਹੋਏ ਆਪਣੇ ਨਿਕਾਹ ਬਾਰੇ ਕੋਈ ਦਸਤਾਵੇਜ਼ ਨਹੀਂ ਦਿਖਾਏ ਹਨ। ਦੂਜੇ ਪਾਸੇ ਅੰਜੂ ਦੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਤੋਂ ਭਾਰਤ ਪਰਤਣ ’ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

 


author

sunita

Content Editor

Related News