'Disaster ਗਰਲ' ਨੇ 37 ਕਰੋੜ ਰੁਪਏ 'ਚ ਵੇਚੀ ਆਪਣੀ ਤਸਵੀਰ, ਹੁਣ ਪੈਸੇ ਕਰੇਗੀ ਦਾਨ
Sunday, May 02, 2021 - 08:17 PM (IST)
ਵਾਸ਼ਿੰਗਟਨ - ਜੋਈ ਰੂਥ ਹੁਣ ਕਾਲਜ ਵਿਚ ਪੜ੍ਹ ਰਹੀ ਹੈ। 2005 ਵਿਚ ਆਪਣੇ ਹੀ ਸੜ੍ਹ ਰਹੇ ਘਰ ਸਾਹਮਣੇ ਹੱਸਦੇ ਹੋਏ ਉਸ ਦੀ ਤਸਵੀਰ ਨੇ ਦੁਨੀਆ ਵਿਚ ਉਸ ਨੂੰ 'ਡਿਜਾਸਟਰ ਗਰਲ' ਦੀ ਪਛਾਣ ਦਿਵਾ ਦਿੱਤੀ। ਉਦੋਂ ਜੋਈ 4 ਸਾਲ ਦੀ ਸੀ ਅਤੇ ਪਰਿਵਾਰ ਨਾਲ ਵਾਸ਼ਿੰਗਟਨ ਨੇੜੇ ਮੇਬਾਨੇ ਕਸਬੇ ਵਿਚ ਰਹਿੰਦੀ ਸੀ। ਰੂਥ ਦੱਸਦੀ ਹੈ ਕਿ ਉਥੇ ਇਕ ਫੋਟੋਗ੍ਰਾਫਰ ਨੇ ਉਸ ਨੂੰ ਹੱਸਣ ਲਈ ਕਿਹਾ ਸੀ ਤਾਂ ਜੋ ਉਹ ਤਸਵੀਰ ਖਿੱਚ ਸਕੇ। ਅੰਦਾਜ਼ਾ ਨਹੀਂ ਸੀ ਕਿ ਇਸ ਇਕ ਤਸਵੀਰ ਕਾਰਣ ਮੈਂ ਮਸ਼ਹੂਰ ਹੋ ਜਾਵਾਂਗੀ ਪਰ ਤਸਵੀਰ ਵਿਚ ਸੈਂਕੜੇ ਵਾਰ ਕੱਟੀ ਗਈ ਅਤੇ ਮੀਮਸ ਬਣਾਏ ਗਏ।
ਇਹ ਵੀ ਪੜ੍ਹੋ - Doraemon ਦੀ ਦੀਵਾਨੀ ਨੇ ਜਾਪਾਨੀ ਕਰੈਕਟਰ ਦੀ ਥੀਮ 'ਚ ਕਰਾਈ ਮੰਗਣੀ
ਇਕ ਦਹਾਕੇ ਬਾਅਦ ਜੋਈ ਨੇ ਇਸ ਤਸਵੀਰ ਦੀ ਅਸਲੀ ਕਾਪੀ ਐੱਨ. ਐੱਫ. ਟੀ. ਰਾਹੀਂ 37 ਕਰੋੜ ਰੁਪਏ ਵਿਚ ਵੇਚ ਦਿੱਤੀ ਹੈ। ਇਕ ਯੂਜ਼ਰ ਨੇ ਕ੍ਰਿਪਟੋਕਰੰਸੀ ਵਿਚ ਤਸਵੀਰ ਦਾ ਭੁਗਤਾਨ ਕੀਤਾ ਹੈ। ਹਾਲਾਂਕਿ ਤਸਵੀਰ ਦਾ ਕਾਪੀਰਾਈਟ ਜੋਈ ਕੋਲ ਹੀ ਰਹੇਗਾ। ਇਕ ਇੰਟਰਵਿਊ ਵਿਚ ਜੋਈ ਨੇ ਦੱਸਿਆ ਕਿ ਇਹ ਤਸਵੀਰ ਵੇਚ ਕੇ ਉਹ ਆਪਣੀ ਆਰਥਿਕ ਹਾਲਾਤ 'ਤੇ ਫਿਰ ਤੋਂ ਕਾਬੂ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ - USA ਦੇ 2 ਮੰਜ਼ਿਲਾ ਘਰ 'ਚ 5 ਮਹਿਲਾਵਾਂ ਸਣੇ ਕੈਦ ਮਿਲੇ 91 ਪ੍ਰਵਾਸੀ, ਕਈ ਨਿਕਲੇ ਕੋਰੋਨਾ ਪਾਜ਼ੇਟਿਵ
ਕਾਲਜ ਫੀਸ ਅਤੇ ਐਜ਼ੂਕੇਸ਼ਨ ਲੋਨ ਚੁਕਾਉਣ ਤੋਂ ਬਾਅਦ ਜਿਹੜਾ ਪੈਸਾ ਬਚੇਗਾ, ਉਸ ਨੂੰ ਉਹ ਚੈਰਿਟੀ ਵਿਚ ਦੇਵੇਗੀ। ਆਪਣੀ ਤਸਵੀਰ 'ਤੇ ਬਣੇ ਲੱਖਾਂ ਮੀਮ ਦੇਖ ਜੋਈ ਨੂੰ ਖੁਸ਼ੀ ਹੁੰਦੀ ਹੈ। ਉਹ ਆਖਦੀ ਹੈ ਕਿ ਮੈਨੂੰ ਇਹ ਦੇਖ ਕੇ ਚੰਗਾ ਲੱਗਦਾ ਹੈ ਕਿ ਲੋਕ ਕਿੰਨੇ ਕ੍ਰਿਏਟਿਵ ਹਨ। ਮੈਂ ਇੰਨੇ ਸਾਲਾਂ ਵਿਚ ਲੱਖਾਂ ਮੀਮ ਦੇਖੇ ਹਨ ਅਤੇ ਹਮੇਸ਼ਾ ਮੈਨੂੰ ਇਸ ਤੋਂ ਖੁਸ਼ੀ ਹੀ ਮਿਲੀ। 21 ਸਾਲ ਦੀ ਜੋਈ ਨਾਰਥ ਕੈਰੋਲੀਨਾ ਯੂਨੀਵਰਸਿਟੀ ਵਿਚ ਪੜ੍ਹ ਰਹੀ ਹੈ।
ਇਹ ਵੀ ਪੜ੍ਹੋ - ਇਸ ਮੁਲਕ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਲਾਗੂ ਕੀਤਾ ''ਕੁਆਰੰਟਾਈਨ'' ਪੀਰੀਅਡ