ਸ਼੍ਰੀਲੰਕਾ 'ਚ ਲਾਗੂ ਐਮਰਜੈਂਸੀ 'ਤੇ ਡਿਪਲੋਮੈਂਟਾਂ ਨੇ ਜਤਾਈ ਚਿੰਤਾ

Saturday, May 07, 2022 - 06:48 PM (IST)

ਸ਼੍ਰੀਲੰਕਾ 'ਚ ਲਾਗੂ ਐਮਰਜੈਂਸੀ 'ਤੇ ਡਿਪਲੋਮੈਂਟਾਂ ਨੇ ਜਤਾਈ ਚਿੰਤਾ

ਕੋਲੰਬੋ-ਡਿਪਲੋਮੈਟਾਂ ਅਤੇ ਅਧਿਕਾਰ ਸਮੂਹਾਂ ਨੇ ਸ਼੍ਰੀਲੰਕਾ 'ਚ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਵੱਲੋਂ ਦੇਸ਼ 'ਚ ਐਮਰਜੈਂਸੀ ਐਲਾਨ ਕੀਤੇ ਜਾਣ ਅਤੇ ਪੁਲਸ ਵੱਲੋਂ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਤਾਕਤ ਦੀ ਵਰਤੋਂ ਨੂੰ ਲੈ ਕੇ ਚਿੰਤਾ ਜਤਾਈ ਹੈ। ਰਾਸ਼ਟਰਪਤੀ ਨੇ ਇਹ ਕਦਮ ਦੇਸ਼ ਦੇ ਸਭ ਤੋਂ ਖ਼ਰਾਬ ਆਰਥਿਕ ਸੰਕਟ 'ਚੋਂ ਲੰਘਣ ਅਤੇ ਲੋਕਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਚੁੱਕਿਆ ਹੈ।

ਇਹ ਵੀ ਪੜ੍ਹੋ :- ਕਿਊਬਾ ਦੀ ਰਾਜਧਾਨੀ ’ਚ ਧਮਾਕੇ ਨਾਲ ਨੁਕਸਾਨਿਆ ਗਿਆ ਹੋਟਲ, 8 ਦੀ ਮੌਤ

ਪ੍ਰਦਰਸ਼ਨਕਾਰੀ ਰਾਜਪਕਸ਼ੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਸੱਤਾਧਾਰੀ ਮੈਂਬਰਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਰਾਜਪਕਸ਼ੇ ਨੇ ਸ਼ੁੱਕਰਵਾਰ ਨੂੰ ਦੇਸ਼ 'ਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇਸ ਦੇ ਨਾਲ ਹੀ ਪਬਲਿਕ ਸੇਫਟੀ ਆਰਡੀਨੈਂਸ ਵੀ ਜਾਰੀ ਕੀਤਾ ਸੀ। ਐਮਰਜੈਂਸੀ ਦੇ ਉਪਬੰਧਾਂ ਤਹਿਤ ਰਾਜਪਕਸ਼ੇ ਕਿਸੇ ਵੀ ਕੰਪਲੈਕਸ, ਜਾਇਦਾਦ ਦੀ ਤਲਾਸ਼ੀ ਅਤੇ ਜ਼ਬਤ ਕਰਨ, ਕਿਸੇ ਵੀ ਵਿਅਕਤੀ ਨੂੰ ਹਿਰਾਸਤ 'ਚ ਲੈਣ ਲਈ ਨਜ਼ਰਬੰਦ ਕਰਨ ਦਾ ਅਧਿਕਾਰ ਦੇ ਸਕਦੇ ਹਨ।

ਇਹ ਵੀ ਪੜ੍ਹੋ :- ਮੈਡ੍ਰਿਡ : 4 ਮੰਜ਼ਿਲਾ ਇਮਾਰਤ 'ਚ ਧਮਾਕਾ ਹੋਣ ਕਾਰਨ 18 ਲੋਕ ਹੋਏ ਜ਼ਖਮੀ, 2 ਲਾਪਤਾ

ਸ਼੍ਰੀਲੰਕਾ 'ਚ ਅਮਰੀਕਾ ਦੀ ਰਾਜਦੂਤ ਜੂਲੀ ਚੁੰਗ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ ਉਹ ਐਮਰਜੈਂਸੀ ਲਾਏ ਜਾਣ ਨੂੰ ਲੈ ਕੇ 'ਚਿੰਤਤ' ਹਨ। ਉਨ੍ਹਾਂ ਕਿਹਾ ਕਿ ਸ਼ਾਂਤੀਪੂਰਨ ਨਾਗਰਿਕਾਂ ਦੀ ਆਵਾਜ਼ ਨੂੰ ਸੁਣੇ ਜਾਣ ਦੀ ਲੋੜ ਹੈ। ਸ਼੍ਰੀਲੰਕਾ ਜੋ ਅਸਲ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ ਉਸ ਦੇ ਲਈ ਲੰਬੇ ਸਮੇਂ ਦੇ ਹੱਲ ਦੀ ਲੋੜ ਹੈ ਤਾਂ ਕਿ ਦੇਸ਼ ਵਾਪਸ ਖ਼ੁਸ਼ਹਾਲੀ ਦੇ ਰਸਤੇ 'ਤੇ ਪਰਤ ਸਕੇ ਅਤੇ ਸਾਰਿਆਂ ਨੂੰ ਮੌਕੇ ਪ੍ਰਾਪਤ ਹੋਣ। ਐਮਰਜੈਂਸੀ ਇਸ 'ਚ ਮਦਦ ਨਹੀਂ ਕਰੇਗੀ।

ਇਹ ਵੀ ਪੜ੍ਹੋ :- ਯੂਕ੍ਰੇਨ ਵਿਰੁੱਧ ਪ੍ਰਮਾਣੂ ਹਥਿਆਰ ਦੀ ਵਰਤੋਂ ਦਾ ਕੋਈ ਇਰਾਦਾ ਨਹੀਂ : ਰੂਸ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News