ਸਿਡਨੀ ਵਿਚ ਚੀਨੀ ਸੈਲਾਨੀ ''ਤੇ ਲੱਗਿਆ ਹੱਤਿਆ ਕਰਨ ਦਾ ਦੋਸ਼

09/05/2017 11:59:13 AM

ਸਿਡਨੀ— ਚੀਨੀ ਸੈਲਾਨੀ ਜੀ ਸ਼ੋਓ (33) ਨੂੰ ਸਿਡਨੀ ਦੇ ਇਕ ਬਿਊਟੀ ਕਲੀਨਿਕ ਦੇ ਮਾਲਕ ਨੂੰ ਐਨਾਸਥੀਟਿਕ ਦੀ ਘਾਤਕ ਖੁਰਾਕ ਦੇਣ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਹੈ। ਇਸ ਦੇ ਨਾਲ ਹੀ ਉਸ 'ਤੇ ਹੱਤਿਆ ਕਰਨ ਦਾ ਦੋਸ਼ ਲੱਗਿਆ ਹੈ।
ਜੀ ਸ਼ੋਓ ਨੂੰ ਚਿੱਪੇਂਡਲ ਸੈਲੂਨ ਤੋਂ ਬੀਤ ਹਫਤੇ ਗ੍ਰਿਫਤਾਰ ਕੀਤਾ ਗਿਆ। ਉੱਧਰ ਘਾਤਕ ਖੁਰਾਕ ਲੈਣ ਕਾਰਨ ਕਲੀਨਿਕ ਦੇ ਮਾਲਕ ਜੀਨ ਹੁਆਂਗ ਨੂੰ ਦਿਲ ਦਾ ਦੌਰਾ ਪੈ ਗਿਆ। ਸ਼ੋਓ ਕੋਲ ਆਸਟ੍ਰੇਲੀਅਨ ਮੈਡੀਕਲ ਲਾਈਸੈਂਸ ਨਹੀਂ ਹੈ ਅਤੇ ਉਹ ਮੰਗਲਵਾਰ ਨੂੰ ਕੇਂਦਰੀ ਸਥਾਨਕ ਅਦਾਲਤ ਵਿਚ ਵੀ ਪੇਸ਼ ਨਹੀਂ ਹੋਈ। 
ਐੱਚ. ਸੀ. ਸੀ. ਸੀ. ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸ਼ੋਓ ਆਸਟ੍ਰੇਲੀਆ ਵਿਚ ਰਜਿਸਟਰਡ ਨਹੀਂ ਹੈ। ਸ਼ੋਓ ਦੇ ਵਕੀਲ ਮੈਰੀ ਅੰਡਰਵੁੱਡ ਨੇ ਵੀਰਵਾਰ ਨੂੰ ਅਦਾਲਤ ਵਿਚ ਦੱਸਿਆ ਕਿ ਉਸ ਦੀ ਕਲਾਇੰਟ ਕੈਂਟੋਨ ਮੈਡੀਕਲ ਯੂਨੀਵਰਸਿਟੀ ਤੋਂ ਗ੍ਰੈਜੁਏਟ ਹੈ ਅਤੇ ਚਮੜੀ ਰੋਗਾਂ ਦੀ ਮਾਹਰ ਹੈ। ਉਸ ਨੇ ਚੀਨ ਅਤੇ ਗ੍ਰੇਟ ਬ੍ਰਿਟੇਨ ਵਿਚ ਅਭਿਆਸ ਕੀਤਾ ਸੀ। ਉਹ ਦੋ ਚੀਨੀ ਪਾਸਪੋਰਟਾਂ ਨਾਲ 4 ਜਾਂ 5 ਦਿਨ ਪਹਿਲਾਂ ਆਸਟ੍ਰੇਲੀਆ ਆਈ ਸੀ ।


Related News