ਪੇਪਰ ਸੈਂਸਰ ਨਾਲ ਬਲੱਡ ਸ਼ੂਗਰ ਦਾ ਪੱਧਰ ਜਾਣ ਸਕਣਗੇ ਡਾਇਬਟੀਜ਼ ਪੀੜਤ

Sunday, Dec 23, 2018 - 06:07 PM (IST)

ਪੇਪਰ ਸੈਂਸਰ ਨਾਲ ਬਲੱਡ ਸ਼ੂਗਰ ਦਾ ਪੱਧਰ ਜਾਣ ਸਕਣਗੇ ਡਾਇਬਟੀਜ਼ ਪੀੜਤ

ਦੁਬਈ (ਭਾਸ਼ਾ)- ਵਿਗਿਆਨੀਆਂ ਨੇ ਅਜਿਹੀ ਤਕਨੀਕ ਇਜਾਦ ਕੀਤੀ ਹੈ, ਜਿਸ ਨਾਲ ਡਾਇਬਟੀਜ਼ ਨਾਲ ਪੀੜਤ ਲੋਕ ਆਸਾਨੀ ਨਾਲ ਬਲੱਡ ਸੂਗਰ ਦਾ ਪੱਧਰ ਜਾਣ ਸਕਣਗੇ। ਡਿਸਪੋਜ਼ੇਬਲ ਪੇਪਰ ਅਧਾਰਿਤ ਸੈਂਸਰ ਦੀ ਮਦਦ ਨਾਲ ਥੁੱਕ ਵਿਚ ਗਲੂਕੋਜ਼ ਦੀ ਮਾਤਰਾ ਦਾ ਪਤਾ ਲਗਾਇਆ ਜਾ ਸਕਦਾ ਹੈ। ਪੀ.ਐਚ. ਸੰਵੇਦਨਸ਼ੀਲ ਪੇਪਰ ਦੇ ਸਟ੍ਰੀਪ ਦੀ ਵਰਤੋਂ ਆਮ ਤੌਰ 'ਤੇ ਇਹ ਦੇਖਣ ਲਈ ਕੀਤਾ ਜਾਂਦਾ ਹੈ ਕਿ ਤਰਲ ਪਦਾਰਥ ਦੀ ਐਸੀਡਿਕ ਰੁਝਾਨ ਹੈ ਜਾਂ ਬੇਸਿਕ। ਵਿਗਿਆਨੀ ਹੁਣ ਇਸ ਸਿਧਾਂਤ ਦੀ ਵਰਤੋਂ ਕਰਕੇ ਪੇਪਰ ਸੈਂਸਰ ਤਿਆਰ ਕਰਨਾ ਚਾਹੁੰਦੇ ਹਨ ਜਿਸ ਨਾਲ ਆਸਾਨੀ ਨਾਲ ਬੀਮਾਰੀ ਦੇ ਸੰਕੇਤਕਾਂ ਦਾ ਪਤਾ ਲੱਗ ਸਕੇਗਾ।

ਸਾਊਦੀ ਅਰਬ ਵਿਚ ਕਿੰਗ ਅਬਦੁੱਲਾ ਯੂਨੀਵਰਸਿਟੀ ਆਫ ਸਾਈਂਸ ਐਂਡ ਤਕਨਾਲੋਜੀ (ਕੇ.ਏ.ਯੂ.ਐਸ.ਟੀ.) ਦੀ ਇਕ ਟੀਮ ਨੇ ਸੈਂਸਰ ਸੰਵੇਦਨਸ਼ੀਲ ਪੇਪਰ ਤਿਆਰ ਕਰਨ ਲਈ ਇੰਕਜੈਟ ਤਕਨਾਲੋਜੀ ਦੀ ਵਰਤੋਂ ਕੀਤੀ। ਕੰਡਕਟਿੰਗ ਪਾਲੀਮਰ ਨਾਲ ਬਣੀ ਇੰਕ ਦੀ ਵਰਤੋਂ ਕਰਕੇ ਟੀਮ ਨੇ ਚਮਕਦਾਰ ਕਾਗਜ਼ 'ਤੇ ਮਾਈਕ੍ਰੋਸਕੇਲ ਇਲੈਕਟ੍ਰਾਡ ਪੈਟਰਨ ਨੂੰ ਪ੍ਰਿੰਟ ਕੀਤਾ। ਛੋਟੇ ਇਲੈਕਟ੍ਰਾਡ ਦੇ ਸਭ ਤੋਂ ਉਪਰ ਐਂਜ਼ਾਇਮ ਗਲੂਕੋਜ਼ ਆਕਸੀਡੇਜ਼ ਦਾ ਸੈਂਸਿੰਗ ਲੇਅਰ ਪ੍ਰਿੰਟ ਕੀਤਾ ਗਿਆ। ਉਪਲਬਧ ਗਲੂਕੋਜ਼ ਅਤੇ ਐਂਜਾਇਮ ਵਿਚਾਲੇ ਜੈਬ ਰਸਾਇਣ ਪ੍ਰਤੀਕਿਰਿਆ ਨਾਲ ਤਿਆਰ ਇਲੈਕਟ੍ਰੀਕਲ ਸਿਗਨਲ ਦਾ ਬਲੱਡ ਸ਼ੂਗਰ ਦੇ ਪੱਧਰ ਤੋਂ ਆਸਾਨੀ ਨਾਲ ਮਿਲਾਨ ਕੀਤਾ ਗਿਆ। ਨਤੀਜੇ ਵਜੋਂ ਉਤਸ਼ਾਹਿਤ ਟੀਮ ਨੇ ਅੱਗੇ ਵੱਖ-ਵੱਖ ਐਂਜਾਇਮ ਨੂੰ ਮਿਲਾ ਕੇ ਇਸ ਦੀ ਸਮਰੱਥਾ ਨੂੰ ਪਰਖਣ ਦਾ ਫੈਸਲਾ ਕੀਤਾ ਹੈ।


author

Sunny Mehra

Content Editor

Related News