ਢਾਕਾ ਕੈਫੇ ਹਮਲਾ ਮਾਮਲੇ ''ਚ ਧੁਨ ਮੁਹੱਈਆ ਕਰਵਾਉਣ ਵਾਲਾ ਸ਼ੱਕੀ ਗ੍ਰਿਫਤਾਰ

01/20/2019 8:22:46 PM

ਢਾਕਾ (ਭਾਸ਼ਾ)- ਬੰਗਲਾਦੇਸ਼ ਦੇ ਇਕ ਕੈਫੇ ਵਿਚ 2016 'ਚ ਹੋਏ ਹਮਲੇ ਲਈ ਕਥਿਤ ਤੌਰ 'ਤੇ ਹਥਿਆਰ, ਧਮਾਕਾਖੇਜ਼ ਸਮੱਗਰੀ ਅਤੇ ਧਨ ਮੁਹੱਈਆ ਕਰਵਾਉਣ ਵਾਲੇ ਇਕ ਸ਼ੱਕੀ ਵੱਖਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੀ ਐਂਟੀ ਕ੍ਰਾਈਮ ਰੈਪਿਡ ਐਕਸ਼ਨ ਬਟਾਲੀਅਨ ਨੇ ਦੱਸਿਆ ਕਿ ਅੱਤਵਾਦੀ ਨੂੰ ਮੱਧ ਬੰਗਲਾਦੇਸ਼ ਦੇ ਗਾਜ਼ੀਪੁਰ ਵਿਚ ਇਕ ਬੱਸ ਤੋਂ ਗ੍ਰਿਫਤਾਰ ਕੀਤਾ ਗਿਆ। ਉਸ ਦੀ ਪਛਾਣ ਹੋਲੀ ਆਰਟੀਜ਼ਨ ਬੇਕਰੀ 'ਤੇ ਹਮਲਾ ਮਾਮਲੇ ਦੇ ਸ਼ੱਕੀ ਮਮੁਨੁਰ ਰਾਸ਼ਿਦ ਰਿਪਨ ਦੇ ਰੂਪ ਵਿਚ ਹੋਈ ਹੈ। ਉਹ ਫਰਾਰ ਚੱਲ ਰਿਹਾ ਸੀ।

ਇਕ ਖਬਰ ਮੁਤਾਬਕ ਆਰ.ਏ.ਬੀ ਦੇ ਬੁਲਾਰੇ ਮੁਫਤੀ ਮਹਿਮੂਦ ਖਾਨ ਨੇ ਕਿਹਾ ਕਿ ਉਸ ਨੂੰ ਐਤਵਾਰ ਨੂੰ ਦੁਪਹਿਰ ਇਕ ਵਜੇ ਹਲੁਆਘਾਟ ਤੋਂ ਢਾਕਾ ਜਾਣ ਦੌਰਾਨ ਇਕ ਬੱਸ ਤੋਂ ਗ੍ਰਿਫਤਾਰ ਕੀਤਾ ਗਿਆ। ਆਰ.ਏ.ਬੀ. ਨੇ ਦਾਅਵਾ ਕੀਤਾ ਕਿ ਪਾਬੰਦੀਸ਼ੁਦਾ ਜਮਾਤੁਲ ਮੁਜਾਹਿਦੀ ਬੰਗਲਾਦੇਸ਼ (ਜੇ.ਐਮ.ਬੀ.) ਨੂੰ ਹਥਿਆਰ ਦੀ ਸਪਲਾਈ ਅਤੇ ਧਨ ਮੁਹੱਈਆ ਕਰਵਾਉਣ ਵਾਲਾ ਰਿਪਨ ਚੋਟੀ ਦਾ ਵਿਅਕਤੀ ਹੈ। ਇਸੇ ਸੰਗਠਨ ਨੇ ਹੋਲੀ ਆਰਟੀਜ਼ਨ ਬੇਕਰੀ 'ਤੇ ਹਮਲਾ ਕੀਤਾ ਸੀ। ਢਾਕਾ ਦੇ ਹੋਲੀ ਆਰਟੀਜ਼ਨ ਬੇਕਰੀ ਵਿਚ ਇਕ ਜੁਲਾਈ 2016 ਨੂੰ ਹੋਏ ਹਮਲੇ ਵਿਚ 19 ਸਾਲਾ ਇਕ ਭਾਰਤੀ ਲੜਕੀ ਸਣੇ 22 ਲੋਕਾਂ ਦੀ ਮੌਤ ਹੋ ਗਈ ਸੀ।

ਜਾਂਚਕਰਤਾਵਾਂ ਮੁਤਾਬਕ 30 ਸਾਲਾ ਰਿਪਨ ਨੇ ਹਮਲੇ ਲਈ ਧਨ, ਹਥਿਆਰ, ਆਯੁਧ ਅਤੇ ਧਮਾਕਾਖੇਜ਼ ਪਦਾਰਥ ਦੀ ਸਪਲਾਈ ਕੀਤੀ ਸੀ। ਬੇਕਰੀ ਵਿਚ ਤਕਰੀਬਨ 10 ਘੰਟੇ ਤੱਕ ਅੱਤਵਾਦੀਆਂ ਨੇ ਕਬਜ਼ਾ ਕੀਤਾ ਹੋਇਆ ਸੀ। ਅੱਤਵਾਦੀਆਂ ਨੇ ਇਸ ਹਮਲੇ ਵਿਚ 18 ਵਿਦੇਸ਼ੀ ਲੋਕਾਂ ਸਣੇ 22 ਲੋਕਾਂ ਨੂੰ ਕਤਲ ਕਰ ਦਿੱਤਾ ਸੀ। ਆਰ.ਏ.ਬੀ. ਦੇ ਬੁਲਾਰੇ ਮੁਫਤੀ ਮਹਿਮੂਦ ਖਾਨ ਮੁਤਾਬਕ ਗ੍ਰਿਫਤਾਰੀ ਵੇਲੇ ਰਿਪਨ ਦੇ ਕੋਲੋਂ 1.27 ਲੱਖ ਰੁਪਏ ਸਨ। ਖਾਨ ਨੇ ਕਿਹਾ ਕਿ ਪੁੱਛਗਿਛ ਦੌਰਾਨ ਮੁਲਜ਼ਮ ਨੇ ਮੰਨਿਆ ਲਿਆ ਹੈ ਕਿ ਉਹ ਹੋਲੀ ਆਰਟੀਜ਼ਨ ਬੇਕਰੀ ਹਮਲੇ ਦੀ ਸਾਜ਼ਿਸ਼ ਰਚਣ ਵਿਚ ਸ਼ਾਮਲ ਸੀ। ਅਧਿਕਾਰੀ ਨੇ ਬਿਨਾਂ ਵਿਸਥਾਰਤ ਜਾਣਕਾਰੀ ਦਿੱਤੇ ਹੋਏ ਦੱਸਿਆ ਕਿ ਆਰ.ਏ.ਬੀ. ਨੇ 2016 ਦੇ ਅੱਤਵਾਦੀ ਹਮਲਾ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਮੁਕਤ ਕਰਵਾਉਣ ਦੀ ਇਕ ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। 


Sunny Mehra

Content Editor

Related News