ਕੁਝ ਵਿਵਾਦਾਂ ਦੇ ਬਾਵਜੂਦ ਭਾਰਤ-ਕੈਨੇਡਾ ਸਬੰਧਾਂ 'ਚ ਸੁਧਾਰ ਦੇ ਸੰਕੇਤ!

Friday, Oct 13, 2023 - 11:32 AM (IST)

ਕੁਝ ਵਿਵਾਦਾਂ ਦੇ ਬਾਵਜੂਦ ਭਾਰਤ-ਕੈਨੇਡਾ ਸਬੰਧਾਂ 'ਚ ਸੁਧਾਰ ਦੇ ਸੰਕੇਤ!

ਓਟਾਵਾ- ਕੈਨੇਡਾ ਅਤੇ ਭਾਰਤ ਆਪਣੇ ਕੂਟਨੀਤਕ ਵਿਵਾਦ ਦੇ ਬਾਵਜੂਦ ਇੱਕ ਸਥਿਰ ਸਥਿਤੀ ਵਿੱਚ ਹਨ, ਪਰ ਨਿਰੀਖਕਾਂ ਅਨੁਸਾਰ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਨੂੰ ਘੱਟ ਕਰਨ ਤੋਂ ਪਹਿਲਾਂ ਕਈ ਵੱਡੀਆਂ ਰੁਕਾਵਟਾਂ ਹਨ। ਇਹ ਵਿਵਾਦ ਸਤੰਬਰ ਵਿੱਚ ਜਨਤਕ ਤੌਰ 'ਤੇ ਸਾਹਮਣੇ ਆਇਆ, ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਜ਼ ਵਿੱਚ ਖੜ੍ਹੇ ਹੋ ਕੇ ਕਿਹਾ ਸੀ ਕਿ "ਭਰੋਸੇਯੋਗ ਦੋਸ਼" ਹਨ ਕਿ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਮੌਤ ਵਿੱਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਸਨ।

ਨਿੱਝਰ ਨੂੰ ਜੂਨ ਵਿੱਚ ਸਰੀ, ਬੀ.ਸੀ. ਵਿੱਚ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਕੈਨੇਡੀਅਨ ਅਧਿਕਾਰੀਆਂ ਨੇ ਇਸ ਕਤਲ ਨੂੰ ਆਪਣੇ ਭਾਰਤ ਸਰਕਾਰ ਦੇ ਹਮਰੁਤਬਾ ਕੋਲ ਉਠਾਇਆ ਅਤੇ ਟਰੂਡੋ ਨੇ ਉਨ੍ਹਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾਇਆ। ਕੈਨੇਡਾ ਨੇ ਟਰੂਡੋ ਦੀ ਘੋਸ਼ਣਾ ਤੋਂ ਠੀਕ ਪਹਿਲਾਂ ਵਪਾਰਕ ਗੱਲਬਾਤ ਰੱਦ ਕਰ ਦਿੱਤੀ ਅਤੇ ਇੱਕ ਭਾਰਤੀ ਡਿਪਲੋਮੈਟ ਨੂੰ ਕੱਢ ਦਿੱਤਾ। ਉੱਧਰ ਭਾਰਤ ਸਰਕਾਰ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ 41 ਕੈਨੇਡੀਅਨ ਡਿਪਲੋਮੈਟਾਂ ਨੂੰ ਭਾਰਤ ਤੋਂ ਘਰ ਭੇਜਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕੈਨੇਡਾ ਤੋਂ ਟਰੈਵਲ ਵੀਜ਼ਾ ਵੀ ਮੁਅੱਤਲ ਕਰ ਦਿੱਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਦੇਸ਼ ਪ੍ਰੇਮ ਦੀ ਝਲਕ, ਜੰਗ ਲੜਨ ਲਈ ਦੁਨੀਆ ਭਰ 'ਚ ਰਹਿ ਰਹੇ ਇਜ਼ਰਾਈਲੀ ਪਰਤ ਰਹੇ ਵਾਪਸ

ਪਰ ਉਨ੍ਹਾਂ ਡਿਪਲੋਮੈਟਾਂ ਦੀ ਭਾਰਤ ਛੱਡਣ ਦੀ ਸਮਾਂ ਸੀਮਾ ਲੰਘ ਚੁੱਕੀ ਹੈ। ਇਸ 'ਤੇ ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀ ਜੌਲੀ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨਾਲ ਗੱਲਬਾਤ ਜਾਰੀ ਹੈ। ਉਸਨੇ ਕਿਹਾ,"ਕੂਟਨੀਤੀ ਹਮੇਸ਼ਾ ਬਿਹਤਰ ਹੁੰਦੀ ਹੈ ਜਦੋਂ ਤੱਕ ਗੱਲਬਾਤ ਨਿੱਜੀ ਰਹਿੰਦੀ ਹੈ।" ਉੱਧਰ ਓਟਾਵਾ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਪ੍ਰੋਫੈਸਰ ਅਤੇ ਟਰੂਡੋ ਦੇ ਸਾਬਕਾ ਸਲਾਹਕਾਰ ਰੋਲੈਂਡ ਪੈਰਿਸ ਨੇ ਕਿਹਾ,"ਜੇਕਰ ਇਹ ਸੰਕੇਤ ਹੈ ਕਿ ਭਾਰਤ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰ ਰਿਹਾ ਹੈ, ਤਾਂ ਇਹ ਚੰਗੀ ਗੱਲ ਹੋਵੇਗੀ,"। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


author

Vandana

Content Editor

Related News