ਇਹ ਯੂਰਪੀ ਦੇਸ਼ ਸਮੁੰਦਰ ''ਚ ਕਰੋੜਾਂ ਟਨ ਮਿੱਟੀ ਪਾ ਕੇ ਵਸਾਏਗਾ ਨਵਾਂ ''ਸ਼ਹਿਰ'' (ਤਸਵੀਰਾਂ)

Wednesday, Jun 09, 2021 - 01:58 PM (IST)

ਇਹ ਯੂਰਪੀ ਦੇਸ਼ ਸਮੁੰਦਰ ''ਚ ਕਰੋੜਾਂ ਟਨ ਮਿੱਟੀ ਪਾ ਕੇ ਵਸਾਏਗਾ ਨਵਾਂ ''ਸ਼ਹਿਰ'' (ਤਸਵੀਰਾਂ)

ਕੋਪੇਨਹੇਗਨ (ਬਿਊਰੋ): ਸਮੁੰਦਰ ਵਿਚ ਕਰੋੜਾਂ ਟਨ ਮਿੱਟੀ ਪਾ ਕੇ ਯੂਰਪੀ ਦੇਸ਼ ਡੈਨਮਾਰਕ ਨਵਾਂ ਸ਼ਹਿਰ ਵਸਾਏਗਾ। ਦੇਸ਼ ਦੀ ਸੰਸਦ ਨੇ ਇਸ ਪ੍ਰਾਜੈਕਟ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸ ਨਵੇਂ ਸ਼ਹਿਰ ਵਿਚ 35 ਹਜ਼ਾਰ ਲੋਕਾਂ ਨੂੰ ਰਹਿਣ ਲਈ ਘਰ ਮਿਲ ਸਕਣਗੇ। ਬੀ.ਬੀ.ਸੀ. ਦੀ ਰਿਪੋਰਟ ਮੁਤਾਬਕ ਆਧੁਨਿਕ ਸ਼ਹਿਰ ਦੀ ਤਰਜ 'ਤੇ ਇੱਥੇ ਸਾਰੀਆਂ ਸਹੂਲਤਾਂ ਮਿਲਣਗੀਆਂ। ਨਕਲੀ ਟਾਪੂ ਦਾ ਨਿਰਮਾਣ ਕੋਪੇਨਹੇਗਨ ਬੰਦਰਗਾਹ ਨੂੰ ਸਮੁੰਦਰ ਦੇ ਵੱਧਦੇ ਪਾਣੀ ਦੇ ਪੱਧਰ ਤੋਂ ਬਚਾਉਣ ਲਈ ਕੀਤਾ ਜਾ ਰਿਹਾ ਹੈ। ਡੈਨਮਾਰਕ ਸਰਕਾਰ ਮੁਤਾਬਕ ਦੇਸ਼ ਦੇ ਇਤਿਹਾਸ ਵਿਚ ਇਹ ਹੁਣ ਤੱਕ ਦੇ ਸਭ ਤੋਂ ਵੱਡੇ ਨਿਰਮਾਣ ਪ੍ਰਾਜੈਕਟਾਂ ਵਿਚੋਂ ਇਕ ਹੈ।

PunjabKesari

'ਲਿਨੇਟਹੋਪ' ਨਾਮ ਦੇ ਇਸ ਵਿਸ਼ਾਲ ਟਾਪੂ ਨੂੰ ਰਿੰਗ ਰੋਡ, ਸੁਰੰਗ ਅਤੇ ਮੈਟਰੋ ਲਾਈਨ ਦੇ ਮਾਧਿਅਮ ਨਾਲ ਡੈਨਮਾਰਕ ਦੀ ਰਾਜਧਾਨੀ ਕੋਪੇਨਹੇਗਨ ਨਾਲ ਜੋੜਿਆ ਜਾਵੇਗਾ, ਜਿਸ ਦਾ ਆਕਾਰ ਇਕ ਵਰਗ ਮੀਲ ਮਤਲਬ 2.6 ਵਰਗ ਕਿਲੋਮੀਟਰ ਹੋਵੇਗਾ। ਜੇਕਰ ਸਭ ਕੁਝ ਠੀਕ ਰਿਹਾ ਤਾਂ ਇਸ ਪ੍ਰਾਜੈਕਟ 'ਤੇ ਇਸ ਸਾਲ ਦੇ ਅਖੀਰ ਤੱਕ ਕੰਮ ਸ਼ੁਰੂ ਹੋ ਜਾਵੇਗਾ।ਸਮੁੰਦਰ ਵਿਚ ਸ਼ੁਰੂ ਕੀਤੇ ਜਾਣ ਵਾਲੇ ਇਸ ਪ੍ਰਾਜੈਕਟ ਸੰਬੰਧੀ ਵਾਤਾਵਰਨ ਵਿਗਿਆਨੀਆਂ ਦੀ ਰਾਏ ਵੱਖਰੀ ਹੈ। ਉਹ ਇਸ ਦੇ ਨਿਰਮਾਣ ਨਾਲ ਸੰਭਾਵਿਤ ਪ੍ਰਭਾਵ ਨੂੰ ਲੈ ਕੇ ਚਿੰਤਤ ਹਨ। ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਉੱਥੇ ਇਸ ਪ੍ਰਾਜੈਕਟ ਨੂੰ ਲੈ ਕੇ ਸੁਰੱਖਿਆ ਮਾਪਦੰਡਾਂ 'ਤੇ ਵਿਸ਼ੇਸ ਤੌਰ 'ਤੇ ਧਿਆਨ ਦਿੱਤਾ ਜਾ ਰਿਹਾ ਹੈ।

PunjabKesari

ਡੈਨਮਾਰਕ ਵਿਚ ਬਣ ਰਹੇ ਨਵੇਂ ਟਾਪੂ ਦੇ ਚਾਰੇ ਪਾਸੇ ਇਕ ਪੁਲ ਬਣਾਇਆ ਜਾਵੇਗਾ ਤਾਂ ਜੋ ਸਮੁੰਦਰ ਵਿਚ ਵੱਧਦੇ ਪਾਣੀ ਦੇ ਪੱਧਰ ਅਤੇ ਤੂਫਾਨ ਦੀਆਂ ਲਹਿਰਾਂ ਤੋਂ ਬੰਦਰਗਾਹ ਦੀ ਰੱਖਿਆ ਕੀਤੀ ਜਾ ਸਕੇ। ਜੇਕਰ ਇਹ ਪ੍ਰਾਜੈਕਟ ਸਹੀ ਸਮੇਂ 'ਤੇ ਸ਼ੁਰੂ ਹੋ ਗਿਆ ਤਾਂ ਮੰਨਿਆ ਜਾ ਰਿਹਾ ਹੈ ਕਿ ਸਾਲ 2035 ਤੱਕ ਇਸ ਦੀ ਨੀਂਹ ਦਾ ਜ਼ਿਆਦਾਤਰ ਹਿੱਸਾ ਤਿਆਰ ਹੋ ਜਾਵੇਗਾ। 2070 ਤੱਕ ਇਸ ਦਾ ਨਿਰਮਾਣ ਕੰਮ ਪੂਰਾ ਹੋਣ ਦੀ ਆਸ ਹੈ।

PunjabKesari

ਭਾਵੇਂਕਿ ਯੂਰਪੀ ਅਦਾਲਤ (ਈ.ਸੀ.ਜੇ.) ਦੇ ਸਾਹਮਣੇ ਇਸ ਟਾਪੂ ਦੇ ਨਿਰਮਾਣ ਨੂੰ ਲੈਕੇ ਕੁਝ ਵਾਤਾਵਰਨ ਸਮੂਹਾਂ ਨੇ ਪਟੀਸ਼ਨ ਦਿੱਤੀ ਹੈ। ਉਹਨਾਂ ਦਾ ਮੰਨਣਾ ਹੈ ਕਿ ਜੇਕਰ ਇਸ ਪ੍ਰਾਜੈਕਟ 'ਤੇ ਕੰਮ ਸ਼ੁਰੂ ਹੁੰਦਾ ਹੈ ਤਾਂ ਇਸ ਲਈ ਕੱਚਾ ਮਾਲ ਲਿਜਾਣ ਵਾਲੇ ਕਰੀਬ 350 ਟਰੱਕ ਰੋਜ਼ਾਨਾ ਕੋਪੇਨਹੇਗਨ ਤੋਂ ਲੰਘਣਗੇ। ਜਿਸ ਨਾਲ ਸ਼ਹਿਰ ਦੀਆਂ ਸੜਕਾਂ 'ਤੇ ਨਾ ਸਿਰਫ ਗੱਡੀਆਂ ਦੀ ਗਿਣਤੀ ਵਧੇਗੀ ਸਗੋਂ ਪ੍ਰਦੂਸ਼ਣ ਵੀ ਵਧੇਗਾ। 

PunjabKesari

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ 'ਚ ਖ਼ਤਮ ਹੋਵੇਗੀ ਤਾਲਾਬੰਦੀ

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਸ ਟਾਪੂ ਦਾ ਆਕਾਰ 400 ਫੁੱਟਬਾਲ ਮੈਦਾਨ ਦੇ ਬਰਾਬਰ ਹੈ, ਜਿਸ ਲਈ ਕਰੀਬ 8 ਕਰੋੜ ਟਨ ਮਿੱਟੀ ਦੀ ਲੋੜ ਹੋਵੇਗੀ। ਵਾਤਾਵਰਨ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਟਾਪੂ ਦੇ ਨਿਰਮਾਣ ਨਾਲ ਸਮੁੰਦਰ ਦੀ ਵਾਤਾਵਰਣ ਪ੍ਰਣਾਲੀ ਅਤੇ ਪਾਣੀ ਦੀ ਗੁਣਵੱਤਾ 'ਤੇ ਅਸਰ ਪੈ ਸਕਦਾ ਹੈ।

PunjabKesari

ਡੈਨੇਮਾਰਕ ਦੇ ਡੇਨਿਸ਼ ਬ੍ਰਾਡਕਾਸਟਰ ਡੀ.ਆਰ. ਮੁਤਾਬਕ ਸ਼ੁੱਕਰਵਾਰ ਨੂੰ ਬਿੱਲ ਦੇ ਪੱਖ ਵਿਚ 85 ਅਤੇ ਵਿਰੋਧ ਵਿਚ 12 ਵੋਟਾਂ ਨਾਲ ਪਾਸ ਹੋਣ ਮਗਰੋਂ ਕੋਪੇਨਹੇਗਨ ਵਿਚ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨਕਾਰੀ ਇਕੱਠੇ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਡੀ.ਆਰ. ਨਾਲ ਗੱਲਬਾਤ ਵਿਚ ਇਹ ਚਿੰਤਾ ਜਤਾਈ ਕਿ ਇਸ ਨਕਲੀ ਟਾਪੂ ਦੇ ਨਿਰਮਾਣ ਦੌਰਾਨ ਕੋਪੇਨਹੇਗਨ ਤੋਂ ਵੱਡੀਆਂ ਲਾਰੀਆਂ ਲੰਘਣਗੀਆਂ ਅਤੇ ਇੱਥੇ ਰਹਿਣ ਵਾਲਿਆਂ ਦੀਆਂ ਮੁਸ਼ਕਲਾਂ ਵਿਚ ਵਾਧਾ ਹੋਵੇਗਾ।

PunjabKesari


author

Vandana

Content Editor

Related News