ਡੇਂਗੂ ਦਾ ਕਹਿਰ, ਇਕ ਦਿਨ ''ਚ ਹੋਈਆਂ ਸਭ ਤੋਂ ਵੱਧ ਮੌਤਾਂ
Monday, Sep 22, 2025 - 11:45 AM (IST)

ਢਾਕਾ- ਬੰਗਲਾਦੇਸ਼ ਦੇ ਸਿਹਤ ਸੇਵਾ ਦੇ ਡੈਇਰੈਕਟੋਰੇਟ ਜਨਰਲ (ਡੀਜੀਐੱਚਐੱਸ) ਨੇ ਐਤਵਾਰ ਨੂੰ ਕਿਹਾ ਕਿ ਦੇਸ਼ 'ਚ ਡੇਂਗੂ ਨਾਲ ਕੁੱਲ 12 ਲੋਕਾਂ ਦੀ ਮੌਤ ਹੋਈ ਹੈ। ਬੰਗਲਾਦੇਸ਼ 'ਚ ਇਕ ਦਿਨ 'ਚ ਹੋਈਆਂ ਮੌਤਾਂ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਡੀਜੀਐੱਚਐੱਸ ਦੇ ਅੰਕੜਿਆਂ ਅਨੁਸਾਰ ਇਸ ਸਾਲ ਮਰਨ ਵਾਲਿਆਂ ਦੀ ਗਿਣਤੀ 179 ਤੱਕ ਪਹੁੰਚ ਗਈ ਹੈ।
ਡੀਜੀਐੱਚਐੱਸ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਐਤਵਾਰ ਸਵੇਰੇ 8 ਵਜੇ ਤੱਕ ਦੇਸ਼ 'ਚ 740 ਨਵੇਂ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ, ਜਿਸ ਨਾਲ ਇਸ ਸਾਲ ਹੁਣ ਤੱਕ ਡੇਂਗੂ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 41,831 ਹੋ ਗਈ ਹੈ। ਇਨਫੈਕਸ਼ਨ ਦੇ ਇਹ ਤਾਜ਼ਾ ਅੰਕੜੇ ਦੇਸ਼ ਦੇ ਕੁਝ ਹਿੱਸਿਆਂ 'ਚ ਮੱਛਰ ਜਨਿਤ ਬੀਮਾਰੀ ਦੇ ਤੇਜ਼ੀ ਨਾਲ ਬੜ੍ਹਤ ਨੂੰ ਦਿਖਾਉਂਦੇ ਹਨ। ਦੱਸਣਯੋਗ ਹੈ ਕਿ ਜੂਨ-ਸਤੰਬਰ ਮਾਨਸੂਨ ਮਿਆਦ ਬੰਗਲਾਦੇਸ਼ 'ਚ ਡੇਂਗੂ ਬੁਖਾਰ ਦਾ ਮੌਸਮ ਮੰਨਿਆ ਜਾਂਦਾ ਹੈ, ਇਸ ਕਾਰਨ ਇਸ ਨੂੰ ਮੱਛਰ ਜਨਿਤ ਬੀਮਾਰੀਆਂ ਲਈ ਉੱਚ ਜ਼ੋਖਮ ਵਾਲਾ ਦੇਸ਼ ਮੰਨਿਆ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8