ਡੁੱਬ ਗਈਆਂ ਯਾਤਰੀਆਂ ਨਾਲ ਭਰੀਆਂ ਕਿਸ਼ਤੀਆਂ, 193 ਮੌਤਾਂ, ਸੈਂਕੜੇ ਲਾਪਤਾ

Saturday, Sep 13, 2025 - 01:08 PM (IST)

ਡੁੱਬ ਗਈਆਂ ਯਾਤਰੀਆਂ ਨਾਲ ਭਰੀਆਂ ਕਿਸ਼ਤੀਆਂ, 193 ਮੌਤਾਂ, ਸੈਂਕੜੇ ਲਾਪਤਾ

ਕਿਸ਼ਾਂਸਾ (ਏਜੰਸੀ)- ਕਾਂਗੋ ਦੇ ਉੱਤਰੀ-ਪੱਛਮੀ ਇਲਾਕੇ 'ਚ ਇਸ ਹਫ਼ਤੇ ਵਾਪਰੇ 2 ਵੱਖ-ਵੱਖ ਜਹਾਜ਼ ਹਾਦਸਿਆਂ ਵਿੱਚ ਘੱਟੋ-ਘੱਟ 193 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਹੋਰ ਲਾਪਤਾ ਹਨ। ਇਹ ਦੋਵੇਂ ਹਾਦਸੇ ਇਕ ਦੂਜੇ ਤੋਂ ਲਗਭਗ 150 ਕਿਲੋਮੀਟਰ ਦੀ ਦੂਰੀ 'ਤੇ ਇਕੁਏਟਰ (Équateur) ਸੂਬੇ ਵਿੱਚ ਬੁੱਧਵਾਰ ਤੇ ਵੀਰਵਾਰ ਨੂੰ ਵਾਪਰੇ।

ਇਹ ਵੀ ਪੜ੍ਹੋ: ਤੜਕੇ-ਤੜਕੇ ਕੰਬ ਗਈ ਧਰਤੀ, ਲੱਗੇ 7.4 ਤੀਬਰਤਾ ਦੇ ਭੂਚਾਲ ਦੇ ਝਟਕੇ, ਲੋਕਾਂ 'ਚ ਫੈਲੀ ਦਹਿਸ਼ਤ

ਵੀਰਵਾਰ ਦੀ ਸ਼ਾਮ ਇੱਕ ਵੱਡਾ ਹਾਦਸਾ ਲੁਕੋਲੇਲਾ ਇਲਾਕੇ ਵਿੱਚ ਵਾਪਰਿਆ, ਜਿੱਥੇ ਲਗਭਗ 500 ਯਾਤਰੀਆਂ ਵਾਲੀ ਇੱਕ ਵੱਡੀ ਵ੍ਹੇਲਬੋਟ (whaleboat) ਕਾਂਗੋ ਨਦੀ 'ਚ ਅੱਗ ਲੱਗਣ ਕਾਰਨ ਪਲਟ ਗਈ। ਹਾਦਸੇ ਤੋਂ ਬਾਅਦ 209 ਲੋਕਾਂ ਨੂੰ ਬਚਾ ਲਿਆ ਗਿਆ, ਪਰ ਕਈ ਹੋਰ ਲਾਪਤਾ ਹਨ।

ਇਹ ਵੀ ਪੜ੍ਹੋ: ਮਸ਼ਹੂਰ YouTuber ਨੂੰ ਲੱਗੀਆਂ ਹੱਥਕੜੀਆਂ, Bigg Boss 19 ਦੀ ਮੁਕਾਬਲੇਬਾਜ਼ ਤਾਨਿਆ ਨਾਲ ਰਹਿ ਚੁੱਕੈ ਰਿਸ਼ਤਾ

ਇਸ ਤੋਂ ਇੱਕ ਦਿਨ ਪਹਿਲਾਂ, ਬਸਾਂਕੂਸੂ ਇਲਾਕੇ ਵਿੱਚ ਇੱਕ ਮੋਟਰਬੋਟ ਪਲਟਣ ਨਾਲ ਘੱਟੋ-ਘੱਟ 86 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚ ਬਹੁਤੇ ਵਿਦਿਆਰਥੀ ਸਨ। ਹਾਲਾਂਕਿ ਹਜੇ ਤੱਕ ਲਾਪਤਾ ਲੋਕਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਹੋ ਸਕੀ।

ਇਹ ਵੀ ਪੜ੍ਹੋ: ਕੈਬਨਿਟ 'ਚ 'AI ਮੰਤਰੀ' ਦੀ ਐਂਟਰੀ, ਸਰਕਾਰ ਨੂੰ ਭ੍ਰਿਸ਼ਟਾਚਾਰ ਨਾਲ ਲੜਨ 'ਚ ਕਰੇਗੀ ਮਦਦ

ਸਰਕਾਰੀ ਮੀਡੀਆ ਅਨੁਸਾਰ, ਬੁੱਧਵਾਰ ਦੇ ਹਾਦਸੇ ਦੀ ਵਜ੍ਹਾ "ਗਲਤ ਢੰਗ ਨਾਲ ਸਮਾਨ ਲੋਡ ਕਰਨਾ ਅਤੇ ਰਾਤ ਦੇ ਸਮੇਂ ਯਾਤਰਾ ਕਰਨਾ" ਸੀ। ਇਕ ਸਥਾਨਕ ਨਾਗਰਿਕ ਸਮਾਜ ਸਮੂਹ ਨੇ ਹਾਦਸੇ ਲਈ ਸਰਕਾਰ ਨੂੰ ਦੋਸ਼ੀ ਠਹਿਰਾਇਆ ਅਤੇ ਮੌਤਾਂ ਦੀ ਗਿਣਤੀ ਹੋਰ ਵੱਧ ਹੋਣ ਦਾ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ: ਵੱਡੀ ਖਬਰ; ਵਿਦੇਸ਼ੀ ਧਰਤੀ 'ਤੇ ਫਿਰ ਡੁੱਲਿਆ ਭਾਰਤੀ ਖੂਨ, ਬੇਰਹਿਮੀ ਨਾਲ ਕੀਤਾ ਗਿਆ ਕਤਲ

ਕਾਂਗੋ ਵਿੱਚ ਹਾਲ ਹੀ ਵਿੱਚ ਸਮੁੰਦਰੀ ਜਹਾਜ਼ ਹਾਦਸੇ ਵਧ ਰਹੇ ਹਨ ਕਿਉਂਕਿ ਲੋਕ ਖ਼ਰਾਬ ਸੜਕਾਂ ਦੀ ਬਜਾਏ ਸਸਤੀ ਤੇ ਓਵਰਲੋਡਿਡ ਲੱਕੜ ਦੀਆਂ ਕਿਸ਼ਤੀਆਂ ਰਾਹੀਂ ਯਾਤਰਾ ਕਰਦੇ ਹਨ। ਇਨ੍ਹਾਂ ਜਹਾਜ਼ਾਂ 'ਚ ਨਾ ਲਾਈਫ ਜੈਕੇਟ ਹੁੰਦੀਆਂ ਹਨ ਤੇ ਨਾ ਹੀ ਕੋਈ ਸੁਰੱਖਿਆ ਪ੍ਰਬੰਧ। ਕਈ ਵਾਰ ਇਹ ਜਹਾਜ਼ ਰਾਤ ਨੂੰ ਚੱਲਦੇ ਹਨ, ਜਿਸ ਕਾਰਨ ਹਾਦਸਿਆਂ ਦੌਰਾਨ ਰਾਹਤ ਕਾਰਜ ਮੁਸ਼ਕਿਲ ਹੋ ਜਾਂਦੇ ਹਨ ਅਤੇ ਕਈ ਲਾਸ਼ਾਂ ਨਹੀਂ ਮਿਲ ਪਾਉਂਦੀਆਂ।

ਇਹ ਵੀ ਪੜ੍ਹੋ: ਪੰਜਾਬੀ ਗਾਇਕਾ ਬਾਣੀ ਸੰਧੂ ਨੇ ਪੰਜਾਬ ਦੇ ਹੜ੍ਹਾਂ ਪੀੜਤਾਂ ਲਈ ਕੀਤਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News