ਸ਼ੁਰੂ ਹੋਣ ਜਾ ਰਹੀ ਦੁਨੀਆ ਦੀ ਸਭ ਤੋਂ ਲੰਬੀ ''ਡਾਈਰੈਕਟ ਫਲਾਈਟ'' ! ਬਿਨਾਂ ਜਹਾਜ਼ ''ਚੋਂ ਉਤਰੇ 12000 ਮੀਲ ਦਾ ਸਫ਼ਰ
Thursday, Sep 18, 2025 - 09:47 AM (IST)

ਇੰਟਰਨੈਸ਼ਨਲ ਡੈਸਕ- ਚਾਈਨਾ ਈਸਟਰਨ ਏਅਰਲਾਈਨਜ਼ 4 ਦਸੰਬਰ 2025 ਨੂੰ ਸ਼ੰਘਾਈ ਤੋਂ ਬਿਊਨਸ ਆਇਰਸ ਤੱਕ ਦੁਨੀਆ ਦੀ ਸਭ ਤੋਂ ਲੰਬੀ ਸਿੱਧੀ ਪੈਸੰਜਰ ਸਰਵਿਸ ਸ਼ੁਰੂ ਕਰੇਗੀ। 12,229 ਮੀਲ ਦੀ ਯਾਤਰਾ ਵਿਚ ਆਕਲੈਂਡ ’ਚ ਢਾਈ ਘੰਟੇ ਦਾ ਸਟਾਪ ਸ਼ਾਮਲ ਹੋਵੇਗਾ ਪਰ ਯਾਤਰੀ ਜਹਾਜ਼ ’ਚ ਹੀ ਰਹਿਣਗੇ, ਜਿਸ ਨਾਲ ਇਹ ਸਿੱਧੀ ਉਡਾਣ ਬਣ ਜਾਵੇਗੀ।
ਇਸ ਉਡਾਣ ਨੂੰ ਮੰਜ਼ਿਲ ਤੱਕ ਪਹੁੰਚਣ ਵਿਚ 26 ਘੰਟਿਆਂ ਤੋਂ ਥੋੜਾ ਘੱਟ ਸਮਾਂ ਲੱਗੇਗਾ ਅਤੇ ਇਹ ਵਾਪਸ ਲੱਗਭਗ 29 ਘੰਟਿਆਂ ’ਚ ਆਵੇਗੀ। ਇਸ ਨਾਲ ਇਹ ਵਪਾਰਕ ਹਵਾਬਾਜ਼ੀ ਵਿਚ ਸਭ ਤੋਂ ਲੰਬੀ ਸਿੱਧੀ ਸੇਵਾ ਬਣ ਜਾਵੇਗੀ। ਇਹ ਉਡਾਣ ਹਫ਼ਤੇ ਵਿਚ ਦੋ ਵਾਰ ਚੱਲੇਗੀ। ਇਹ ਸ਼ੰਘਾਈ ਤੋਂ ਸੋਮਵਾਰ ਅਤੇ ਵੀਰਵਾਰ ਅਤੇ ਬਿਊਨਸ ਆਇਰਸ ਤੋਂ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ- ਹੁਣ ਕੁੱਤਿਆਂ ਨੂੰ ਵੀ ਹੋਵੇਗੀ 'ਉਮਰਕੈਦ' ! ਸਰਕਾਰ ਨੇ ਬਣਾਇਆ ਨਵਾਂ ਨਿਯਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e