ਅਮਰੀਕੀ ਮਦਦ ਬੰਦ ਹੋਣ ਕਾਰਨ ਅਫਗਾਨਿਸਤਾਨ ’ਚ ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧੀ

Tuesday, Sep 16, 2025 - 04:53 PM (IST)

ਅਮਰੀਕੀ ਮਦਦ ਬੰਦ ਹੋਣ ਕਾਰਨ ਅਫਗਾਨਿਸਤਾਨ ’ਚ ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧੀ

ਕੰਧਾਰ (ਵਿਸ਼ੇਸ਼)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਯੂ. ਐੱਸ. ਏਡ ਰਾਹੀਂ ਗਰੀਬ ਦੇਸ਼ਾਂ ਨੂੰ ਦਿੱਤੇ ਜਾ ਰਹੇ ਫੰਡਾਂ ਨੂੰ ਰੋਕੇ ਜਾਣ ਤੋਂ ਬਾਅਦ ਇਸ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਅਫਗਾਨਿਸਤਾਨ ’ਚ 400 ਤੋਂ ਵੱਧ ਸਿਹਤ ਕੇਂਦਰ ਇਸ ਪੈਸੇ ਨਾਲ ਚੱਲ ਰਹੇ ਸਨ।

ਅਮਰੀਕੀ ਸਹਾਇਤਾ ਬੰਦ ਹੋਣ ਕਾਰਨ ਅਫਗਾਨਿਸਤਾਨ ’ਚ ਮੈਡੀਕਲ ਸੈਂਟਰ ਬੰਦ ਹੋ ਰਹੇ ਹਨ ਅਤੇ ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧਣ ਲੱਗਣ ਲੱਗੀ ਹੈ। ਬੀ. ਬੀ. ਸੀ. ਨੇ ਅਫਗਾਨਿਸਤਾਨ ਦੇ ਬਦਖਸ਼ਾਂ ਸੂਬੇ ਦੇ ਇਕ ਮਜ਼ਦੂਰ ਅਬਦੁਲ ਬਾਰੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ, ਜਿਸ ਦੀ ਪਤਨੀ ਸ਼ਹਿਨਾਜ਼ ਦੀ ਜਣੇਪੇ ਦੌਰਾਨ ਮੌਤ ਹੋ ਗਈ ਸੀ। ਅਬਦੁਲ ਨੇ ਦੱਸਿਆ ਕਿ ਜਿਵੇਂ ਹੀ ਉਸ ਦੀ ਪਤਨੀ ਨੂੰ ਜਣੇਪੇ ਦੌਰਾਨ ਦਰਦ ਹੋਣ ਲੱਗਾ, ਉਸ ਨੇ ਇਕ ਟੈਕਸੀ ਬੁਲਾਈ ਅਤੇ ਆਪਣੀ ਪਤਨੀ ਨੂੰ ਸ਼ੇਸ਼ ਪੋਲ ਮੈਡੀਕਲ ਸੈਂਟਰ ਲੈ ਗਿਆ। ਜਦੋਂ ਉਹ 20 ਮਿੰਟਾਂ ਵਿਚ ਉੱਥੇ ਪਹੁੰਚੇ, ਤਾਂ ਉਨ੍ਹਾਂ ਨੇ ਦੇਖਿਆ ਕਿ ਇਹ ਮੈਡੀਕਲ ਸੈਂਟਰ ਹੁਣ ਬੰਦ ਹੋ ਗਿਆ ਹੈ।

ਦੂਜਾ ਮੈਡੀਕਲ ਸੈਂਟਰ ਅਬਦੁਲ ਦੇ ਪਿੰਡ ਤੋਂ ਕਾਫ਼ੀ ਦੂਰ ਸੀ ਅਤੇ ਸੜਕਾਂ ਕੱਚੀਆਂ ਸਨ। ਡਰਾਈਵਰ ਵੱਲੋਂ ਪੈਸੇ ਜ਼ਿਆਦਾ ਮੰਗਣ ’ਤੇ ਅਬਦੁਲ ਨੇ ਆਪਣੀ ਪਤਨੀ ਨਾਲ ਘਰ ਵਾਪਸ ਜਾਣ ਦਾ ਫੈਸਲਾ ਕੀਤਾ। ਸ਼ਹਿਨਾਜ਼ ਨੇ ਕਾਰ ਵਿਚ ਇਕ ਬੱਚੀ ਨੂੰ ਜਨਮ ਦਿੱਤਾ ਅਤੇ ਉਸ ਤੋਂ ਥੋੜ੍ਹੀ ਦੇਰ ਬਾਅਦ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਮੌਤ ਹੋ ਗਈ। ਕੁਝ ਘੰਟਿਆਂ ਬਾਅਦ ਬੱਚੀ ਦੀ ਵੀ ਮੌਤ ਹੋ ਗਈ।


author

cherry

Content Editor

Related News