ਬਾਈਡੇਨ ਨੂੰ ਝਟਕਾ, ਬਿਨਾਂ ਦਸਤਾਵੇਜ਼ ਵਾਲੇ 67 ਲੱਖ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਦੇਣ ਦੀ ਯੋਜਨਾ ਖਾਰਿਜ਼
Saturday, Oct 02, 2021 - 03:01 AM (IST)
ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਅਹਿਮ ਪ੍ਰਵਾਸੀ ਏਜੰਡੇ ਨੂੰ ਝਟਕਾ ਦਿੰਦੇ ਹੋਏ ਚੋਟੀ ਦੇ ਸੀਨੇਟਰ ਐਲੀਜ਼ਾਬੇਥ ਮੈਕਡੋਨੋ ਨੇ ਡੈਮੋਕ੍ਰੇਟਸ ਦੀ ਪ੍ਰਵਾਸ ਨਾਲ ਜੁੜੀ ਯੋਜਨਾ ਨੂੰ ਖਾਰਿਜ਼ ਕਰ ਦਿੱਤਾ। ਡੈਮੋਕ੍ਰੇਟਸ ਦੀ ਯੋਜਨਾ ਦਾ ਟੀਚਾ ਦਹਾਕਿਆਂ ਪੁਰਾਣੀ ਇਮੀਗ੍ਰੇਸ਼ਨ ਰਜਿਸਟਰੀ) ਅੱਪਡੇਟ ਕਰ ਕੇ ਲੱਖਾਂ ਦਸਤਾਵੇਜ ਰਹਿਤ ਪ੍ਰਵਾਸੀਆਂ ਲਈ ਨਾਗਰਿਕਤਾ ਪਾਉਣ ਦਾ ਮਾਰਗ ਖੋਲ੍ਹਣਾ ਸੀ।
ਇਹ ਵੀ ਪੜ੍ਹੋ - ਆਈ.ਐੱਸ. ਦੇ ਟਿਕਾਣੇ 'ਤੇ ਹਮਲਾ ਕਰਨ ਦਾ ਤਾਲਿਬਾਨ ਨੇ ਕੀਤਾ ਦਾਅਵਾ
ਪ੍ਰਵਾਸੀ ਰਜਿਸਟ੍ਰੇਸ਼ਨ 1929 ਦੇ ਰਜਿਸਟਰੀ ਐਕਟ ਦੇ ਤਹਿਤ ਬਣਾਈ ਗਈ ਸੀ ਜਿਸਨੇ ਪ੍ਰਵਾਸੀਆਂ ਲਈ ਗ੍ਰੀਨ ਕਾਰਡ ਲਈ ਅਪਲੀਕੇਸ਼ਨ ਕਰਨ ਦੀ ਇਕ ਪ੍ਰਕਿਰਿਆ ਤਿਆਰ ਕੀਤੀ ਹੋਈ ਹੈ। ਗ੍ਰੀਨ ਗਾਰਡ ਇਕ ਦਸਤਾਵੇਜ ਹੈ ਜੋ ਇਸ ਗੱਲ ਦਾ ਸਬੂਤ ਹੈ ਕਿ ਹੋਲਡਰ ਨੂੰ ਦੇਸ਼ ਵਿਚ ਸਥਾਈ ਰੂਪ ਨਾਲ ਰਹਿਣ ਦੀ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ। ਰਜਿਸਟਰੀ ਦੀ ਮਿਤੀ 2010 ਕਰਨ ਨੂੰ ਕਿਹਾ ਗਿਆ ਹੈ, ਭਾਵ ਇਸ ਮਿਤੀ ਨਾਲ ਦੇਸ਼ ਵਿਚ ਰਹਿਣ ਵਾਲੇ ਸਾਰੇ ਪ੍ਰਵਾਸੀਆਂ ਨੂੰ ਅਰਜ਼ੀ ਦੇਣ ਦੀ ਇਜਾਜ਼ਤ ਮਿਲੇਗੀ ਜੋ ਲਗਭਗ 67 ਲੱਖ ਲੋਕਾਂ ਨੂੰ ਕਾਨੂੰਨੀ ਸਥਾਈ ਨਿਵਾਸੀ ਪਾਉਣ ਦੇ ਯੋਗ ਬਣਾ ਦੇਵੇਗਾ। ਸੀਨੇਟਰ ਐਲੀਜ਼ਾਬੇਥ ਮੈਕਡੋਨੋ ਦਾ ਕਹਿਣਾ ਹੈ ਕਿ ਇਹ ਬਦਲ ਸਹੀ ਨਹੀਂ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।