ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੇ ਕੋਰੋਨਾ ਰਾਹਤ ਯੋਜਨਾ ਨੂੰ ਦਿੱਤੀ ਮਨਜ਼ੂਰੀ
Friday, Feb 12, 2021 - 05:16 PM (IST)
ਵਾਸ਼ਿੰਗਟਨ- ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ 1.9 ਲੱਖ ਕਰੋੜ ਡਾਲਰ ਦੀ ਕੋਰੋਨਾ ਰਾਹਤ ਯੋਜਨਾ ਵਿਚੋਂ ਅੱਧੀ ਰਾਸ਼ੀ ਨੂੰ ਵੀਰਵਾਰ ਨੂੰ ਸਦਨ ਦੀ ਕਮੇਟੀ ਰਾਹੀਂ ਮਨਜ਼ੂਰੀ ਦਿੱਤੀ, ਜਿਸ ਕਾਰਨ ਲੱਖਾਂ ਅਮਰੀਕੀ ਨਾਗਰਿਕਾਂ ਨੂੰ 1400 ਡਾਲਰ ਦੇ ਭੁਗਤਾਨ ਤੇ ਹੋਰ ਪਹਿਲ ਦਾ ਰਾਹ ਸਾਫ਼ ਹੋ ਗਿਆ।
ਉੱਥੇ ਹੀ, ਰੀਪਬਲਿਕਨ ਪਾਰਟੀ ਨੇ ਇਸ ਨੂੰ ਕਾਫੀ ਖਰਚੀਲਾ, ਆਰਥਿਕ ਨੁਕਸਾਨ ਪਹੁੰਚਾਉਣ ਵਾਲਾ ਅਤੇ ਭੇਦਭਾਵ ਵਾਲਾ ਦੱਸਿਆ ਹੈ। 'ਦਿ ਵੇਜ ਐਂਡ ਮੀਨਜ਼ ਕਮੇਟੀ' ਨੇ ਅਗਲੇ ਪੰਜ ਸਾਲਾਂ ਲਈ ਘੱਟ ਤੋਂ ਘੱਟ ਮਜ਼ਦੂਰੀ ਦੀ ਰਾਸ਼ੀ ਨੂੰ 7.25 ਡਾਲਰ ਤੋਂ ਵਧਾ ਕੇ 15 ਡਾਲਰ ਪ੍ਰਤੀ ਹਫ਼ਤਾ ਕੀਤੇ ਜਾਣ ਨੂੰ ਮਨਜ਼ੂਰੀ ਦਿੱਤੀ ਸੀ।
ਘੱਟ ਤੋਂ ਘੱਟ ਮਨਜ਼ੂਰੀ ਵਧਾਏ ਜਾਣ ਬਾਰੇ ਵਿਚ ਪੁੱਛਣ 'ਤੇ ਸਦਨ ਦੀ ਸਪੀਕਰ ਨੈਨਸੀ ਪੋਲੇਸੀ ਨੇ ਕਿਹਾ, "ਹਾਂ ਮਨਜ਼ੂਰੀ ਮਿਲ ਗਈ ਹੈ। ਅਸੀਂ ਉਸ ਲਈ ਕਾਫੀ ਮਾਣ ਮਹਿਸੂਸ ਕਰ ਰਹੇ ਹਾਂ।" ਸਦਨ ਦੇ ਵਿਧਾਇਕ ਦੇ ਮਾਰਫਤ ਸੂਬੇ ਅਤੇ ਸਥਾਨਕ ਸਰਕਾਰਾਂ ਨੂੰ ਟੀਕਾਕਰਨ ਦੀ ਪ੍ਰਕਿਰਿਆ ਨੂੰ ਵਧਾਉਣ ਦੇਣ, ਬੇਰੋਜ਼ਗਾਰੀ ਭੱਤੇ ਦੇਣ ਅਤੇ ਸੰਘੀ ਸਿਹਤ ਦੇਖਭਾਲ ਵਿਚ ਸਹਿਯੋਗ ਲਈ ਅਰਬਾਂ ਰੁਪਏ ਸਹਾਇਤਾ ਦੇ ਤੌਰ 'ਤੇ ਮਿਲ ਸਕਣਗੇ। ਡੈਮੋਕ੍ਰੇਟ ਨੇਤਾਵਾਂ ਨੂੰ ਉਮੀਦ ਹੈ ਕਿ ਇਸ ਮਹੀਨੇ ਦੇ ਅਖੀਰ ਤੱਕ ਸਦਨ ਵਿਚ ਇਸ ਨੂੰ ਸੈਨੇਟ ਦੀ ਮਨਜ਼ੂਰੀ ਨਾਲ ਪਾਸ ਕਰ ਦਿੱਤਾ ਜਾਵੇਗਾ ਅਤੇ ਮਾਰਚ ਦੇ ਮੱਧ ਤੱਕ ਬਾਈਡੇਨ ਦੇ ਦਫ਼ਤਰ ਤੋਂ ਬਿੱਲ ਨੂੰ ਮਨਜ਼ੂਰੀ ਮਿਲ ਜਾਵੇਗੀ।