ਆਸਟ੍ਰੇਲੀਆ ''ਚ ਡੈਲਟਾ ਵੈਰੀਐਂਟ ਦਾ ਪ੍ਰਕੋਪ, ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਬਣਾਏ ਜਾ ਰਹੇ ''ਟੈਂਟ''

Friday, Aug 27, 2021 - 11:35 AM (IST)

ਸਿਡਨੀ (ਬਿਊਰੋ) ਗਲੋਬਲ ਪੱਧਰ 'ਤੇ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਇਸ ਦੇ ਨਵੇਂ ਵੈਰੀਐਂਟ ਚਿੰਤਾ ਨੂੰ ਹੋਰ ਜ਼ਿਆਦਾ ਵਧਾਉਣ ਵਾਲੇ ਸਾਬਤ ਹੋ ਰਹੇ ਹਨ। ਪੂਰੀ ਦੁਨੀਆ ਵਿਚ ਡੈਲਟਾ ਵੈਰੀਐਂਟ ਤੇਜ਼ੀ ਨਾਲ ਫੈਲ ਰਿਹਾ ਹੈ। ਜਿਹੜੇ ਵੈਰੀਐਂਟ ਨੇ ਪਹਿਲਾਂ ਭਾਰਤ ਵਿਚ ਦੂਜੀ ਲਹਿਰ ਦੌਰਾਨ ਭਾਰੀ ਤਬਾਹੀ ਮਚਾਈ, ਹੁਣ ਉਹੀ ਵੈਰੀਐਂਟ ਆਸਟ੍ਰੇਲੀਆ ਲਈ ਖਤਰਾ ਬਣ ਗਿਆ ਹੈ। ਸਿਡਨੀ ਵਿਚ ਇਸ ਸਮੇਂ ਕੋਰੋਨਾ ਦੇ ਰਿਕਾਰਡ ਮਾਮਲੇ ਦਰਜ ਕੀਤੇ ਜਾ ਰਹੇ ਹਨ।

ਸਿਡਨੀ ਵਿਚ ਰਿਕਾਰਡ ਮਾਮਲੇ
ਸਿਡਨੀ ਵਿਚ ਕੋਰੋਨਾ ਦੀ ਸਥਿਤੀ ਇੰਨਾ ਭਿਆਨਕ ਰੂਪ ਲੈ ਚੁੱਕੀ ਹੈ ਕਿ ਹੁਣ ਹਸਪਤਾਲਾਂ ਵਿਚ ਬੈੱਡ ਦੀ ਕਮੀ ਹੋਣ ਲੱਗੀ ਹੈ। ਉਸ ਕਮੀ ਨੂੰ ਦੂਰ ਕਰਨ ਲਈ ਪ੍ਰਸ਼ਾਸਨ ਆਉਟਡੋਰ ਟੈਂਟ ਬਣਾਉਣ ਲਈ ਮਜਬੂਰ ਹੈ। ਹੁਣ ਉਹਨਾਂ ਟੈਂਟ ਵਿਚ ਕੋਵਿਡ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਪਿਛਲੇ 24 ਘੰਟੇ ਦੀ ਗੱਲ ਕਰੀਏ ਤਾਂ ਸਿਡਨੀ ਵਿਚ ਕੋਰੋਨਾ ਦੇ 1,029 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਵਿਚੋਂ ਗ੍ਰੇਟਰ ਸਿਡਨੀ ਵਿਚ ਇਕੱਲੇ 838 ਮਾਮਲੇ ਦਰਜ ਕੀਤੇ ਗਏ ਹਨ। ਆਸਟ੍ਰੇਲੀਆ ਵਿਚ ਕੋਰੋਨਾ ਮਾਮਲਿਆਂ ਦਾ ਤੇਜ਼ੀ ਨਾਲ ਵੱਧਣਾ ਇਸ ਲਈ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਤੇਜ਼ ਗਤੀ ਨਾਲ ਟੀਕਾਕਰਨ ਦੇ ਬਾਵਜੂਦ ਮਾਮਲੇ ਸਾਹਮਣੇ ਆ ਰਹੇ ਹਨ।  

ਪੜ੍ਹੋ ਇਹ ਅਹਿਮ ਖਬਰ - ਸਿਡਨੀ 'ਚ ਕੋਰੋਨਾ ਦੇ 1 ਹਜ਼ਾਰ ਤੋਂ ਵਧੇਰੇ ਰਿਕਾਰਡ ਮਾਮਲੇ ਦਰਜ

ਅੰਕੜੇ ਦੱਸਦੇ ਹਨ ਕਿ 16 ਸਾਲ ਤੋਂ ਉੱਪਰ ਦੇ 32 ਫੀਸਦੀ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ। ਉੱਥੇ 54 ਫੀਸਦੀ ਅਜਿਹੇ ਹਨ ਜਿਹਨਾਂ ਨੂੰ ਪਹਿਲੀ ਡੋਜ਼ ਮਿਲ ਗਈ ਹੈ। ਅਜਿਹੇ ਵਿਚ ਆਸਟ੍ਰੇਲੀਆ ਕੋਲ ਟੀਕਾ ਇਕ ਵੱਡਾ ਵਿਕਲਪ ਹੈ ਪਰ ਇਸ ਸਭ ਦੇ ਬਾਵਜੂਦ ਵੀ ਡੈਲਟਾ ਵੈਰੀਐਂਟ ਆਪਣਾ ਕਹਿਰ ਦਿਖਾ ਰਿਹਾ ਹੈ। ਇਹ ਪੂਰੀ ਦੁਨੀਆ ਅਤੇ ਡਬਲਊ.ਐੱਚ.ਓ. ਨੂੰ ਸੋਚਣ 'ਤੇ ਮਜਬੂਰ ਕਰ ਰਿਹਾ ਹੈ। 

ਜਾਣਕਾਰੀ ਮੁਤਾਬਕ ਆਸਟ੍ਰੇਲੀਆ ਨੇ ਕੋਰੋਨਾ ਨਾਲ ਨਜਿੱਠਣ ਲਈ ਤਿਆਰੀ ਪਿਛਲੇ ਸਾਲ ਤੋਂ ਹੀ ਸ਼ੁਰੂ ਕਰ ਦਿੱਤੀ ਸੀ। 2000 ਤੋਂ ਵੱਧ ਵੈਂਟੀਲੇਟਰ ਤਿਆਰ ਰੱਖੇ ਗਏ ਸਨ ਪਰ ਹੁਣ ਜਦੋਂ ਡੈਲਟਾ ਕਾਰਨ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਤਾਂ ਪ੍ਰਸ਼ਾਸਨ ਨੂੰ ਲੱਗ ਰਿਹਾ ਹੈ ਕਿ ਸਿਹਤ ਸੇਵਾਵਾਂ 'ਤੇ ਦਬਾਅ ਲੋੜ ਨਾਲੋਂ ਜ਼ਿਆਦਾ ਹੈ। ਕਿਹਾ ਗਿਆ ਹੈ ਕਿ ਐਮਰਜੈਂਸੀ ਸੇਵਾਵਾਂ ਨੂੰ ਵਧਾਇਆ ਜਾ ਰਿਹਾ ਹੈ ਪਰ ਚੁਣੌਤੀ ਕਾਫੀ ਜ਼ਿਆਦਾ ਵੱਡੀ ਹੈ ਜਿਸ ਕਾਰਨ ਆਸਟ੍ਰੇਲੀਆ ਵਿਚ ਹੁਣ ਕੋਰੋਨਾ ਸਥਿਤੀ ਬੇਕਾਰੂ ਹੁੰਦੀ ਦਿਸ ਰਹੀ ਹੈ। ਇਸ ਸਮੇਂ ਆਸਟ੍ਰੇਲੀਆ ਵਿਚ ਕਈ ਇਲਾਕਿਆਂ ਵਿਚ ਸਖ਼ਤ ਪਾਬੰਦੀ ਲਾਗੂ ਹੈ। ਮੈਲਬੌਰਨ ਵਿਚ ਵੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ। 
 


Vandana

Content Editor

Related News