ਰੀਨਾ ਰਾਏ ਨੂੰ ਲੋਕਾਂ ਨੇ ਕੀਤਾ ਬੁਰੀ ਤਰ੍ਹਾਂ ਟਰੋਲ, ਗੰਭੀਰ ਦੋਸ਼ ਲਾਉਂਦਿਆਂ ਕਿਹਾ- ਤੂੰ ਮਾਰਿਆ ਸਿੱਧੂ ਨੂੰ

Thursday, Dec 15, 2022 - 03:33 PM (IST)

ਰੀਨਾ ਰਾਏ ਨੂੰ ਲੋਕਾਂ ਨੇ ਕੀਤਾ ਬੁਰੀ ਤਰ੍ਹਾਂ ਟਰੋਲ, ਗੰਭੀਰ ਦੋਸ਼ ਲਾਉਂਦਿਆਂ ਕਿਹਾ- ਤੂੰ ਮਾਰਿਆ ਸਿੱਧੂ ਨੂੰ

ਜਲੰਧਰ (ਬਿਊਰੋ) : ਮਰਹੂਮ ਅਦਾਕਾਰ ਦੀਪ ਸਿੱਧੂ ਦਾ ਨਾਂ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਿਆ ਹੈ। ਦੀਪ ਦੇ ਨਾਲ-ਨਾਲ ਇਸ ਵਾਰ ਉਸ ਦੀ ਗਰਲਫਰੈਂਡ ਰੀਨਾ ਰਾਏ ਵੀ ਸੁਰਖੀਆਂ 'ਚ ਛਾਈ ਹੋਈ ਹੈ। ਦਰਅਸਲ, ਪਾਕਿਸਤਾਨ ਦੀ ਵਿਵਾਦਤ ਵੈੱਬ ਸੀਰੀਜ਼ 'ਸੇਵਕ : ਦਿ ਕਨਫੈਸ਼ਨਜ਼' 'ਚ ਦੀਪ ਸਿੱਧੂ ਦੀ ਜ਼ਿੰਦਗੀ ਦੀ ਕਹਾਣੀ ਦਿਖਾਈ ਗਈ ਹੈ। ਇਸ ਸੀਰੀਜ਼ ਦੇ ਐਪੀਸੋਡ 'ਚ ਦੀਪ ਸਿੱਧੂ ਅਤੇ ਰੀਨਾ ਰਾਏ ਦਾ ਪਿਆਰ ਦਿਖਾਇਆ ਗਿਆ ਹੈ। ਇਸ ਸੀਰੀਜ਼ 'ਚ ਦੀਪ ਦਾ ਕਿਰਦਾਰ ਦੇਖ ਰੀਨਾ ਰਾਏ ਕਾਫ਼ੀ ਭੜਕ ਗਈ ਸੀ ਪਰ ਉਸ ਨੂੰ 'ਸੇਵਕ' ਦਾ ਵਿਰੋਧ ਕਰਨਾ ਮਹਿੰਗਾ ਪੈ ਗਿਆ। ਵਿਰੋਧ ਕਰਨ ਤੋਂ ਬਾਅਦ ਰੀਨਾ ਰਾਏ ਖ਼ੁਦ ਬੁਰੀ ਤਰ੍ਹਾਂ ਟਰੋਲ ਹੋ ਗਈ। ਸੀਰੀਜ਼ ਦਾ ਵਿਰੋਧ ਕਰਨ 'ਤੇ ਰੀਨਾ ਰਾਏ ਨਫ਼ਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਈ ਹੈ। ਇਹੀ ਨਹੀਂ ਦੀਪ ਸਿੱਧੂ ਦੇ ਫੈਨਜ਼ ਨੇ ਰੀਨਾ ਰਾਏ 'ਤੇ ਗੰਭੀਰ ਇਲਜ਼ਾਮ ਲਗਾ ਦਿੱਤੇ। ਕਈਆਂ ਨੇ ਤਾਂ ਰੀਨਾ ਰਾਏ ਨੂੰ ਦੀਪ ਸਿੱਧੂ ਦੀ ਕਾਤਲ ਦੱਸਿਆ ਹੈ। 

PunjabKesari

ਦੱਸ ਦਈਏ ਕਿ 'ਸੇਵਕ : ਦਿ ਕਨਫੈਸ਼ਨਜ਼' ਸੀਰੀਜ਼ 'ਚ ਦੀਪ ਸਿੱਧੂ ਦੀ ਮੌਤ ਨੂੰ ਐਕਸੀਡੈਂਟ ਨਹੀਂ ਸਗੋ ਕਤਲ ਦੱਸਿਆ ਹੈ। ਕਈ ਲੋਕਾਂ ਨੇ ਰੀਨਾ ਰਾਏ 'ਤੇ ਸਵਾਲ ਖੜੇ ਕਰ ਦਿੱਤੇ ਹਨ। ਇੱਕ ਸ਼ਖਸ ਨੇ ਲਿਖਿਆ, ''ਤੁਸੀਂ ਦੀਪ ਸਿੱਧੂ ਦੀ ਮੌਤ ਤੋਂ ਬਾਅਦ 15 ਫਰਵਰੀ ਨੂੰ ਹੀ ਪੰਜਾਬ ਛੱਡ ਦਿੱਤਾ ਸੀ? ਕਿਉਂ? ਕਿਉਂ ਤੁਸੀਂ ਦੀਪ ਦੇ ਅੰਤਮ ਸੰਸਕਾਰ 'ਚ ਸ਼ਾਮਲ ਨਹੀਂ ਹੋਏ? ਕਿਉਂ ਤੁਸੀਂ ਐਕਸੀਡੈਂਟ ਤੋਂ ਪਹਿਲਾਂ ਦੀਆਂ ਘਟਨਾਵਾਂ 'ਤੇ ਕਿਉਂ ਖੁੱਲ ਕੇ ਨਹੀਂ ਬੋਲੇ? ਪਹਿਲਾਂ ਤਾਂ ਇਸ ਗੱਲ ਦਾ ਜਵਾਬ ਦਿਓ ਕਿ ਜਦੋਂ ਦੀਪ ਐਕਸੀਡੈਂਟ 'ਚ ਬੁਰੀ ਤਰ੍ਹਾਂ ਜ਼ਖਮੀ ਹੋਇਆ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਇੰਨੇ ਭਿਆਨਕ ਐਕਸੀਡੈਂਟ 'ਚ ਤੁਹਾਨੂੰ ਇੱਕ ਖਰੋਚ ਵੀ ਨਹੀਂ ਆਈ? ਬਾਹਰ ਲੋਕ ਇਹ ਗੱਲਾਂ ਕਰ ਰਹੇ ਹਨ ਕਿ ਤੁਸੀਂ ਤੇ ਦੀਪ ਟੋਲ ਪਲਾਜ਼ਾ ਦੀ ਸੀ. ਸੀ. ਟੀ. ਵੀ. ਫੁਟੇਜ 'ਚ ਨਜ਼ਰ ਨਹੀਂ ਆਏ? ਤੁਸੀਂ ਹਾਲੇ ਤੱਕ ਇਸ ਐਕਸੀਡੈਂਟ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਿਆ, ਕਿਉਂ? ਜੇ ਦੀਪ ਨਾਲ ਇੰਨਾਂ ਪਿਆਰ ਸੀ ਤਾਂ ਪੁਲਸ ਦੀ ਮਦਦ ਕਿਉਂ ਨਹੀਂ ਕੀਤੀ ਜਾਂਚ 'ਚ?'' ਦੱਸ ਦਈਏ ਕਿ ਇਹ ਦੀਪ ਸਿੱਧੂ ਦੇ ਫੈਨ ਵੱਲੋਂ ਲਗਾਏ ਗਏ ਗੰਭੀਰ ਇਲਜ਼ਾਮ ਸੀ। 

PunjabKesari

ਰੀਨਾ ਰਾਏ ਨੇ ਰਿਪਲਾਈ 'ਚ ਆਖੀ ਇਹ ਗੱਲ
ਰੀਨਾ ਰਾਏ ਨੂੰ ਦੀਪ ਸਿੱਧੂ ਦੇ ਫੈਨ ਦਾ ਇਹ ਕੁਮੈਂਟ ਪਸੰਦ ਨਹੀਂ ਆਇਆ। ਉਸ ਰਿਪਲਾਈ 'ਚ ਲਿਖਿਆ, ''ਜਿਸ ਸ਼ਖਸ ਨੂੰ ਮੈਂ ਇੰਨਾਂ ਪਿਆਰ ਕਰਦੀ ਸੀ ਅਤੇ ਜਲਦ ਹੀ ਉਸ ਨਾਲ ਵਿਆਹ ਕਰਨ ਜਾ ਰਹੀ ਸੀ। ਮੇਰੇ ਦਿਲ 'ਤੇ ਇਸ ਘਟਨਾ ਦਾ ਡੂੰਘਾ ਅਸਰ ਹੋਇਆ ਹੈ ਪਰ ਥੋੜਾ ਇੰਤਜ਼ਾਰ ਕਰੋ ਕਿਉਂਕਿ ਜਲਦ ਹੀ ਮੈਂ ਦੀਪ ਸਿੱਧੂ ਤੇ ਉਸ ਐਕਸੀਡੈਂਟ ਬਾਰੇ ਗੱਲ ਕਰਾਂਗੀ।''

PunjabKesari

ਬੁਰੀ ਤਰ੍ਹਾਂ ਹੋਈ ਟਰੋਲ
'ਸੇਵਕ : ਦਿ ਕਨਫੈਸ਼ਨਜ਼' ਸੀਰੀਜ਼ 'ਚ ਦੀਪ ਸਿੱਧੂ ਦੇ ਕਿਰਦਾਰ ਦਾ ਵਿਰੋਧ ਕਰਨ 'ਤੇ ਲੋਕ ਰੀਨਾ ਰਾਏ ਨੂੰ ਲਗਾਤਾਰ ਟਰੋਲ ਕਰ ਰਹੇ ਹਨ।

PunjabKesari

ਇੱਕ ਹੋਰ ਯੂਜ਼ਰ ਨੇ ਲਿਖਿਆ, ''ਬਸ ਕੁੜੀਏ ਇਹੀ ਗੱਲਾਂ ਕਰਕੇ ਸ਼ੱਕ ਹੁੰਦਾ ਤੇਰੇ 'ਤੇ।'' ਇੱਕ ਹੋਰ ਯੂਜ਼ਰ ਨੇ ਲਿਖਿਆ, ''ਤੂੰ ਸਾਹਮਣੇ ਆ ਕੇ ਕਿਉਂ ਨਹੀਂ ਬੋਲਦੀ?'' 

PunjabKesari

ਲੋਕਾਂ ਨੇ ਰੀਨਾ ਰਾਏ ਨੂੰ ਖੁੱਲ੍ਹ ਕੇ ਬੋਲਣ ਲਈ ਆਖਿਆ
ਜਦੋਂ ਤੋਂ ਦੀਪ ਸਿੱਧੂ ਦੀ ਮੌਤ ਹੋਈ ਹੈ, ਉਦੋਂ ਤੋਂ ਰੀਨਾ ਰਾਏ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਹੁਣ ਜਦੋਂ ਰੀਨਾ ਰਾਏ ਨੇ ਵੈੱਬ ਸੀਰੀਜ਼ ਦਾ ਵਿਰੋਧ ਕੀਤਾ ਤਾਂ ਲੋਕ ਉਸ ਤੋਂ ਮੰਗ ਕਰ ਰਹੇ ਹਨ ਕਿ ਉਹ ਦੀਪ ਸਿੱਧੂ ਦੇ ਆਖ਼ਰੀ ਪਲਾਂ ਤੇ ਉਸ ਐਕਸੀਡੈਂਟ ਬਾਰੇ ਗੱਲ ਕਰੇ। ਰੀਨਾ ਦੇ ਹਾਲੀਆ ਬਿਆਨ ਤੋਂ ਇਹੀ ਲੱਗਦਾ ਹੈ ਕਿ ਉਹ ਜਲਦ ਹੀ ਸਾਹਮਣੇ ਆਉਣ ਵਾਲੀ ਹੈ ਕਿਉਂਕਿ ਦੀਪ ਸਿੱਧੂ ਦੇ ਆਖਰੀ ਪਲਾਂ 'ਚ ਸਿਰਫ਼ ਰੀਨਾ ਰਾਏ ਉਸ ਨਾਲ ਸੀ।

PunjabKesari
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News