ਜ਼ੇਲੇਂਸਕੀ ਦੀ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਅਪੀਲ, ਰੂਸ ਨੂੰ 'ਅੱਤਵਾਦੀ ਦੇਸ਼' ਕੀਤਾ ਜਾਵੇ ਘੋਸ਼ਿਤ

Wednesday, Mar 09, 2022 - 01:17 PM (IST)

ਲੰਡਨ (ਭਾਸ਼ਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਬ੍ਰਿਟੇਨ ਦੇ ਸੰਸਦ ਮੈਂਬਰਾਂ ਨੂੰ ਰੂਸ ਨੂੰ ‘ਅੱਤਵਾਦੀ ਦੇਸ਼’ ਘੋਸ਼ਿਤ ਕਰਨ ਅਤੇ ਮਾਸਕੋ ‘ਤੇ ਸਖ਼ਤ ਪਾਬੰਦੀਆਂ ਲਗਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡਾ ਦੇਸ਼ ਸੁਰੱਖਿਅਤ ਰਹੇ।’ ਉਨ੍ਹਾਂ ਨੇ ਇਹ ਬੇਨਤੀ ਅਜਿਹੇ ਸਮੇਂ ਕੀਤੀ ਹੈ ਜਦੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉਨ੍ਹਾਂ ਦੇ ਦੇਸ਼ ਵਿਰੁੱਧ ਵਿਸ਼ੇਸ਼ ਫੌਜੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਮੰਗਲਵਾਰ ਨੂੰ ਵੀਡੀਓ ਲਿੰਕ ਰਾਹੀਂ ਹਾਊਸ ਆਫ ਕਾਮਨਜ਼ ਵਿਚ "ਇਤਿਹਾਸਕ" ਭਾਸ਼ਣ ਦੇਣ ਵਾਲੇ ਜ਼ੇਲੇਨਸਕੀ (44) ਨੂੰ ਸੰਸਦ ਦੇ ਮੈਂਬਰਾਂ ਨੇ ਖੜ੍ਹੇ ਹੋ ਕੇ ਸਨਮਾਨ ਦਿੱਤਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਸੰਬੋਧਿਤ ਕਰਦੇ ਹੋਏ, ਜ਼ੇਲੇਂਸਕੀ ਨੇ ਕਿਹਾ, “ਅਸੀਂ ਤੁਹਾਡੇ ਤੋਂ, ਪੱਛਮੀ ਦੇਸ਼ਾਂ ਤੋਂ ਮਦਦ ਦੀ ਉਮੀਦ ਕਰ ਰਹੇ ਹਾਂ। ਅਸੀਂ ਇਸ ਮਦਦ ਲਈ ਸ਼ੁਕਰਗੁਜ਼ਾਰ ਹਾਂ ਅਤੇ ਮੈਂ ਤੁਹਾਡਾ ਧੰਨਵਾਦੀ ਹਾਂ, ਬੋਰਿਸ।"

ਇਹ ਵੀ ਪੜ੍ਹੋ: ਸਾਬਕਾ 'ਮਿਸ ਯੂਕ੍ਰੇਨ' ਵੇਰੋਨਿਕਾ ਨੇ ਸੁਣਾਇਆ ਦਰਦ ਭਰਿਆ ਕਿੱਸਾ, ਦੱਸਿਆ ਕਿਵੇਂ ਆਪਣੇ 7 ਸਾਲ ਦੇ ਪੁੱਤਰ ਨਾਲ...

PunjabKesari

ਉਨ੍ਹਾਂ ਕਿਹਾ, "ਕਿਰਪਾ ਕਰਕੇ ਇਸ ਦੇਸ਼ (ਰੂਸ) ਵਿਰੁੱਧ ਪਾਬੰਦੀਆਂ ਦਾ ਦਬਾਅ ਵਧਾਓ ਅਤੇ ਕਿਰਪਾ ਕਰਕੇ ਇਸ ਦੇਸ਼ ਨੂੰ ਇਕ ਅੱਤਵਾਦੀ ਦੇਸ਼ ਵਜੋਂ ਮਾਨਤਾ ਦਿਓ। ਇਹ ਯਕੀਨੀ ਬਣਾਓ ਕਿ ਸਾਡਾ ਯੂਕ੍ਰੇਨੀ ਆਸਮਾਨ ਸੁਰੱਖਿਅਤ ਰਹੇ। ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਤੁਸੀਂ ਉਹ ਸਭ ਕਰੋ ਜੋ ਕਰਨ ਦੀ ਲੋੜ ਹੈ।" ਭਾਵੁਕ ਭਾਸ਼ਣ ਵਿਚ ਜ਼ੇਲੇਨਸਕੀ ਨੇ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੇ ਉਨ੍ਹਾਂ ਸ਼ਬਦਾਂ ਨੂੰ ਦੁਹਰਾਇਆ, ਜਿਸ ਵਿਚ ਹਵਾਈ ਖੇਤਰ, ਸਮੁੰਦਰ ਅਤੇ ਸੜਕਾਂ 'ਤੇ ਰੂਸੀ ਫੌਜਾਂ ਨਾਲ ਲੜਨ ਦਾ ਵਾਅਦਾ ਕੀਤਾ ਗਿਆ ਸੀ। ਯੂਕ੍ਰੇਨ ਦੇ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਰੂਸ ਵੱਲੋਂ ਦਿਨ ਪ੍ਰਤੀ ਦਿਨ ਕੀਤੇ ਜਾ ਰਹੇ ਹਮਲਿਆਂ ਦਾ ਵੇਰਵਾ ਦਿੱਤਾ। ਉਨ੍ਹਾਂ ਨੇ ਆਪਣੇ ਭਾਸ਼ਣ ਦਾ ਅੰਤ ਇਹ ਕਹਿ ਕੇ ਕੀਤਾ, “ਜੋ ਤੁਸੀਂ ਕਰ ਸਕਦੇ ਹੋ, ਉਹ ਕਰੋ, ਜੋ ਤੁਹਾਨੂੰ ਕਰਨਾ ਚਾਹੀਦਾ ਹੈ, ਕਿਉਂਕਿ ਮਹਾਨਤਾ ਉਹ ਹੈ ਜੋ ਮਹਾਨਤਾ ਨੂੰ ਜੋੜਦੀ ਹੈ, ਤੁਹਾਡੇ ਦੇਸ਼ ਅਤੇ ਤੁਹਾਡੇ ਲੋਕਾਂ ਨੂੰ ਇਕੱਠਾ ਕਰਦੀ ਹੈ।” ਇਹ ਪਹਿਲੀ ਵਾਰ ਹੈ ਜਦੋਂ ਕਿਸੇ ਵਿਦੇਸ਼ੀ ਨੇਤਾ ਨੇ ਹਾਊਸ ਆਫ ਕਾਮਨਜ਼ ਵਿਚ ਸੰਸਦ ਮੈਂਬਰਾਂ ਨੂੰ ਸਿੱਧੇ ਤੌਰ ‘ਤੇ ਸੰਬੋਧਨ ਕੀਤਾ ਹੈ। 

ਇਹ ਵੀ ਪੜ੍ਹੋ: ਭਾਰਤੀ ਡਾਕਟਰ ਨੇ ਆਪਣੇ ਪਾਲਤੂ ਜੈਗੁਆਰ ਅਤੇ ਤੇਂਦੁਏ ਤੋਂ ਬਿਨਾਂ ਯੂਕ੍ਰੇਨ ਛੱਡਣ ਤੋਂ ਕੀਤਾ ਇਨਕਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News