USA: ਫਾਇਰ ਫਾਈਟਰਜ਼ ਵਿਭਾਗ ਦੇ ਪ੍ਰੋਗਰਾਮ ਦੌਰਾਨ ਟੁੱਟਾ ਡੈੱਕ, 22 ਲੋਕ ਜ਼ਖਮੀ

Sunday, Sep 15, 2019 - 11:46 AM (IST)

USA: ਫਾਇਰ ਫਾਈਟਰਜ਼ ਵਿਭਾਗ ਦੇ ਪ੍ਰੋਗਰਾਮ ਦੌਰਾਨ ਟੁੱਟਾ ਡੈੱਕ, 22 ਲੋਕ ਜ਼ਖਮੀ

ਵਾਈਲਡਵੁੱਡ— ਨਿਊਜਰਸੀ 'ਚ ਫਾਇਰ ਫਾਈਟਰਜ਼ ਵਿਭਾਗ ਦੇ ਸਲਾਨਾ ਸਮਾਰੋਹ ਦੌਰਾਨ ਐਤਵਾਰ ਨੂੰ ਇਕ ਘਰ ਦਾ ਬਹੁਮੰਜ਼ਲਾ ਡੈੱਕ ਟੁੱਟਣ ਕਾਰਨ ਘੱਟ ਤੋਂ ਘੱਟ 22 ਲੋਕ ਜ਼ਖਮੀ ਹੋ ਗਏ। ਘਟਨਾ 'ਚ ਕਿਸੇ ਦੇ ਮਾਰੇ ਜਾਣ ਦੀ ਸੂਚਨਾ ਨਹੀਂ ਹੈ। ਹਾਲਾਂਕਿ ਜ਼ਖਮੀ ਹੋਣ ਵਾਲਿਆਂ 'ਚ ਛੋਟੇ ਬੱਚੇ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰੋਗਰਾਮ ਦਾ ਪ੍ਰਬੰਧ ਸ਼ਨੀਵਾਰ ਨੂੰ ਵਾਈਲਡਵੁੱਡ 'ਚ ਕੀਤਾ ਗਿਆ ਸੀ। ਉੱਥੇ ਹੀ ਸ਼ਾਮ ਦੇ ਤਕਰੀਬਨ 6 ਵਜੇ ਇਹ ਦੁਰਘਟਨਾ ਵਾਪਰੀ।
 

PunjabKesari

ਅਜੇ ਇਹ ਸਪੱਸ਼ਟ ਨਹੀਂ ਹੈ ਕਿ ਘਟਨਾ ਸਮੇਂ ਡੈੱਕ ਦੇ ਉੱਪਰ ਅਤੇ ਹੇਠਾਂ ਕਿੰਨੇ ਕੁ ਲੋਕ ਸਨ ਅਤੇ ਉਨ੍ਹਾਂ 'ਚੋਂ ਕਿੰਨੇ ਫਾਇਰ ਫਾਈਟਰਜ਼ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫਸੇ ਹੋਏ ਸਾਰੇ ਲੋਕਾਂ ਨੂੰ ਤੁਰੰਤ ਕੱਢ ਲਿਆ ਗਿਆ ਹੈ। ਇਸ ਸਲਾਨਾ ਪ੍ਰੋਗਰਾਮ 'ਚ ਹਜ਼ਾਰਾਂ ਦੀ ਗਿਣਤੀ 'ਚ ਮੌਜੂਦਾ ਅਤੇ ਰਿਟਾਇਰਡ ਫਾਇਰ ਫਾਈਟਰਜ਼ ਨੇ ਹਿੱਸਾ ਲਿਆ ਸੀ। ਦੁਰਘਟਨਾ 'ਚ ਜ਼ਖਮੀ ਹੋਣ ਵਾਲਿਆਂ 'ਚ ਫਾਇਰ ਫਾਈਟਰਜ਼ ਵੀ ਹਨ ਅਤੇ ਉਨ੍ਹਾਂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਨਹੀਂ ਮਿਲ ਸਕੀ।


Related News