ਪਾਦਰੀ ਨੇ ਕਿਹਾ- ਭੁੱਖੇ ਰਹਿਣ ਨਾਲ ਮਿਲਣਗੇ ਪ੍ਰਭੂ ਯਿਸੂ ਮਸੀਹ, 400 ਤੋਂ ਵੱਧ ਲੋਕਾਂ ਨੇ ਭੁੱਖ ਨਾਲ ਤੜਫ ਕੇ ਦਿੱਤੀ ਜਾਨ

Wednesday, Jul 19, 2023 - 11:16 AM (IST)

ਨੈਰੋਬੀ (ਵਾਰਤਾ)- ਕੀਨੀਆ ਦੇ ਦੱਖਣ-ਪੱਛਮੀ ਖੇਤਰ ਕਿਲੀਫੀ ਕਾਉਂਟੀ ਵਿਚ ਇਸਾਈ ਧਰਮ ਦੇ ਪੈਰੋਕਾਰਾਂ ਦੀਆਂ 12 ਹੋਰ ਲਾਸ਼ਾਂ ਮਿਲਣ ਤੋਂ ਬਾਅਦ ਭੁੱਖਮਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 403 ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਫਰਜ਼ੀ ਪਾਦਰੀ ਨੇ ਆਪਣੇ ਪੈਰੋਕਾਰਾਂ ਨੂੰ ਭੁੱਖੇ ਰਹਿਣ ਦੀ ਅਪੀਲ ਕੀਤੀ ਸੀ। ਖੇਤਰੀ ਕਮਿਸ਼ਨਰ ਰੋਡਸ ਓਨਯੰਚਾ ਨੇ ਦੱਸਿਆ ਕਿ ਦੋਸ਼ੀ ਪਾਸਟਰ ਪਾਲ ਮੈਕੇਂਜੀ ਨੇ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਨੂੰ ਮਿਲਣ ਲਈ ਭੁੱਖਾ ਰਹਿਣ ਦੀ ਅਪੀਲ ਕੀਤੀ ਸੀ, ਜਿਸ ਕਾਰਨ ਹੁਣ ਤੱਕ 403 ਲੋਕਾਂ ਨੇ ਭੁੱਖੇ ਰਹਿ ਕੇ ਆਪਣੀ ਜਾਨ ਗਵਾ ਦਿੱਤੀ ਹੈ।

ਇਹ ਵੀ ਪੜ੍ਹੋ: ਕੈਨੇਡਾ ’ਚ ਮੁੜ ਫਿੱਕੀ ਰਹੀ ਰਾਏਸ਼ੁਮਾਰੀ, ਭਾਰਤੀ ਭਾਈਚਾਰਿਆਂ ’ਚ ਤਣਾਅ ਪੈਦਾ ਕਰ ਰਹੇ ਮੁੱਠੀ ਭਰ ਖਾਲਿਸਤਾਨੀ

ਓਨਯਾਚਾ ਨੇ ਕਿਹਾ ਕਿ ਜਾਂਚਕਰਤਾ ਜੰਗਲ ਵਿੱਚ ਹੋਰ ਕਬਰਾਂ ਦੀ ਤਲਾਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦਾ 13 ਅਪ੍ਰੈਲ ਨੂੰ ਪਤਾ ਲੱਗਾ ਸੀ। ਉਦੋਂ ਤੋਂ ਜੰਗਲ ਵਿਚ ਕਬਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਹੁਣ ਤੱਕ ਕਈ ਲਾਸ਼ਾਂ ਵੀ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਸਰਕਾਰੀ ਪੋਸਟਮਾਰਟਮ ਦੇ ਅਨੁਸਾਰ, ਮੌਤ ਦਾ ਮੁੱਖ ਕਾਰਨ ਭੁੱਖਮਰੀ ਲੱਗ ਰਿਹਾ ਹੈ। ਹਾਲਾਂਕਿ, ਬੱਚਿਆਂ ਸਮੇਤ ਕੁਝ ਪੀੜਤਾਂ ਦਾ ਗਲਾ ਘੁੱਟਿਆ ਗਿਆ ਸੀ। ਉਥੇ ਹੀ ਮਾਮਲੇ ਦਾ ਮੁੱਖ ਮੁਲਜ਼ਮ ਅੱਧ ਅਪ੍ਰੈਲ ਤੋਂ ਪੁਲਸ ਹਿਰਾਸਤ ਵਿੱਚ ਹਨ। ਮਈ ਵਿੱਚ ਕੀਨੀਆ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਕਿਹਾ ਕਿ ਮੈਕੇਂਜੀ 'ਤੇ ਅੱਤਵਾਦ ਦਾ ਦੋਸ਼ ਲਗਾਇਆ ਜਾਵੇਗਾ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਮੌਤਾਂ ਉਦੋਂ ਤੋਂ ਹੋ ਰਹੀਆਂ ਹਨ ਜਦੋਂ ਤੋਂ ਪਾਲ ਮੈਕੇਂਜੀ ਨੇ ਕਥਿਤ ਤੌਰ 'ਤੇ ਪੈਰੋਕਾਰਾਂ ਨੂੰ ਕਿਹਾ ਸੀ ਕਿ ਜੇਕਰ ਉਹ ਭੁੱਖੇ ਮਰਦੇ ਹਨ, ਤਾਂ ਉਨ੍ਹਾਂ ਨੂੰ ਯਿਸੂ ਮਸੀਹ ਨੂੰ ਮਿਲਣ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ: ਡੌਂਕੀ ਲਗਾ ਕੇ US ਜਾਣ ਦਾ ਗੁਜਰਾਤੀਆਂ ’ਤੇ ਹੈ ਭੂਤ ਸਵਾਰ, ਹੁਣ ਕੈਰੇਬੀਆ ਦੇਸ਼ ’ਚ 9 ਲੋਕਾਂ ਦਾ ਗਰੁੱਪ ਹੋਇਆ ਲਾਪਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News